ਨੌਜਵਾਨ ਮੁਕਾਬਲੇ ਦੀ ਭਾਵਨਾ ਨੂੰ ਜੀਵਨ ਦਾ ਹਿੱਸਾ ਬਣਾਉਣ : ਚੌਧਰੀ ਸੁਰਿੰਦਰ
Monday, Mar 11, 2019 - 04:42 AM (IST)

ਜਲੰਧਰ (ਸਾਹਨੀ)-ਸਥਾਨਕ ਮਾਸਟਰ ਗੁਰਬੰਤਾ ਸਿੰਘ ਮੈਮੋਰੀਅਲ ਜਨਤਾ ਕਾਲਜ ਵਿਖੇ ਪ੍ਰਿੰਸੀਪਲ ਡਾ. ਪ੍ਰੈਟੀ ਸੋਢੀ ਦੀ ਅਗਵਾਈ ਹੇਠ ਸਾਲਾਨਾ ਐਥਲੈਟਿਕਸ ਮੀਟ ਕਰਵਾਈ ਗਈ। ਇਸ ਮੌਕੇ ਹਲਕਾ ਵਿਧਾਇਕ ਅਤੇ ਕਾਲਜ ਮੈਨੇਜਿੰਗ ਕਮੇਟੀ ਦੇ ਪ੍ਰਧਾਨ ਚੌਧਰੀ ਸੁਰਿੰਦਰ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਨ ੍ਹਾਂ ਨਾਲ ਕਾਲਜ ਕਮੇਟੀ ਦੇ ਸੈਕਟਰੀ ਸੋਹਣ ਲਾਲ, ਟਰੱਸਟੀ ਪਿਆਰਾ ਲਾਲ, ਹਰਕਿਸ਼ਨ ਲਾਲ ਅਤੇ ਡਾ. ਅਮਨਦੀਪ ਸਿੰਘ (ਇੰਚਾਰਜ ਯੂਨੀਵਰਸਿਟੀ ਸਪੋਰਟਸ) ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਾਮਲ ਹੋਏ। ਇਨ੍ਹਾਂ ਤੋਂ ਇਲਾਵਾ ਕਾਲਜ ਦੇ ਸਾਬਕਾ ਪ੍ਰਿੰਸੀਪਲ ਆਰ. ਐੱਲ. ਸ਼ੈਲੀ, ਪ੍ਰਧਾਨ ਬਲਾਕ ਕਾਂਗਰਸ ਦੇ ਅਮਰਜੀਤ ਸਿੰਘ ਕੰਗ, ਗੁਰਬਕਸ਼ ਸਿੰਘ ਨੌਗੱਜਾ, ਦਲਬੀਰ ਸਿੰਘ ਕਾਲਾ ਕਾਹਲਵਾਂ, ਜਰਨੈਲ ਸਿੰਘ ਗਿੱਲ ਸਰਾਏਖਾਸ ਵੀ ਸ਼ਾਮਲ ਸਨ। ਮੁੱਖ ਮਹਿਮਾਨ ਵਲੋਂ ਐਥਲੈਟਿਕਸ ਮੀਟ ਦੀ ਸ਼ੁਰੂਆਤ ਜੋਤ ਜਗਾ ਕੇ ਕੀਤੀ ਗਈ। ਵਿਦਿਆਰਥੀਆਂ ਵਲੋਂ ਮਾਰਚ ਪਾਸਟ ਕੀਤਾ ਗਿਆ। ਇਸ ਦੌਰਾਨ 100, 200, 400 ਮੀਟਰ ਦੌਡ਼, ਅਡ਼ਿੱਕਾ ਦੌਡ਼, ਲੌਂਗ ਜੰਪ, ਲੈਮਨ ਰੇਸ, ਗੋਲਾ ਸੁੱਟਣਾ, ਸੈਕ ਰੇਸ, ਰੱਸਾਕਸ਼ੀ ਆਦਿ ਖੇਡਾਂ ਵਿਚ ਵਿਦਿਆਰਥਣਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਜੇਤੂ ਵਿਦਿਆਰਥੀਆਂ ਨੂੰ ਮੁੱਖ ਮਹਿਮਾਨ ਚੌਧਰੀ ਸੁਰਿੰਦਰ ਸਿੰਘ, ਕਾਲਜ ਪ੍ਰਿੰਸੀਪਲ ਡਾ. ਪ੍ਰੈਟੀ ਸੋਢੀ, ਸੋਹਨ ਲਾਲ ਅਤੇ ਡਾ. ਅਮਨਦੀਪ ਸਿੰਘ ਵਲੋਂ ਮੈਡਲ ਦੇ ਕੇ ਸਨਮਾਨਤ ਕੀਤਾ ਗਿਆ।ਇਸ ਮੌਕੇ ਬੱਚਿਆਂ ਦੀ ਹੌਸਲਾ ਅਫਜਾਈ ਕਰਦੇ ਹੋਏ ਚੌਧਰੀ ਸੁਰਿੰਦਰ ਸਿੰਘ ਨੇ ਕਿਹਾ ਕਿ ਖੇਡਾਂ ਮੁਕਾਬਲੇ ਅਤੇ ਜਿੱਤਣ ਦਾ ਜਜ਼ਬਾ ਪੈਦਾ ਕਰਦੀਆਂ ਹਨ, ਜੋ ਕਿ ਭਵਿੱਖ ਵਿਚ ਵੀ ਕਾਮਯਾਬ ਹੋਣ ਦੀ ਪ੍ਰੇਰਣਾ ਦਿੰਦਾ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਦੂਰ ਰਹਿੰਦਿਆਂ ਸਮਾਜ ਵਿਚ ਚੰਗਾ ਮੁਕਾਮ ਹਾਸਲ ਕਰਨ ਲਈ ਪ੍ਰੇਰਿਤ ਵੀ ਕੀਤਾ। ਇਸ ਮੌਕੇ ਪ੍ਰਿੰਸੀਪਲ ਡਾ. ਪ੍ਰੈਟੀ ਸੋਢੀ ਨੇ ਵਿਦਿਆਰਥੀਆਂ ਨੂੰ ਆਪਸੀ ਪਿਆਰ ਅਤੇ ਸਿਰਫ ਖੇਡ ਭਾਵਨਾ ਨਾਲ ਮੁਕਾਬਲਿਆਂ ਵਿਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਕਾਲਜ ਸਟਾਫ ਵਲੋਂ ਹਲਕਾ ਵਿਧਾਇਕ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਦੇ ਹੋਏ ਸਨਮਾਨਤ ਕੀਤਾ ਗਿਆ। ਇਸ ਮੌਕੇ ਡਾ. ਆਸ਼ਾ ਸ਼ਰਮਾ ਐਸੋਸੀਏਟ ਪ੍ਰੋਫ਼ੈਸਰ, ਲੈਫ਼ਟੀਨੈਂਟ ਸੁਖਵਿੰਦਰ ਕੌਰ ਦੁੱਗਲ, ਡਾ. ਅਨੀਤਾ ਸ਼ਰਮਾ, ਪ੍ਰੋ. ਸਵਿੰਦਰ ਕੌਰ, ਪ੍ਰੋ. ਦੀਪਤੀ ਕੰਬੋਜ, ਪ੍ਰੋ. ਹਰਦੀਪ ਸਿੰਘ, ਪ੍ਰੋ. ਪਰਮਜੀਤ, ਪ੍ਰੋ. ਅਰੁਣ, ਪ੍ਰੋ. ਯਤਿਨ, ਹਰੀਪਾਲ, ਪ੍ਰੋ. ਯੋਗੇਸ਼, ਸਮੂਹ ਟੀਚਿੰਗ ਤੇ ਨਾਨ ਟੀਚਿੰਗ ਸਟਾਫ਼ ਅਤੇ ਵਿਦਿਆਰਥੀ ਸ਼ਾਮਲ ਸਨ।