ਰਾਹੁਲ ਗਾਂਧੀ ਦੀ ਅਗਵਾਈ ’ਚ ਬਣੇਗੀ ਅਗਲੀ ਸਰਕਾਰ: ਅਮਰੀਕ ਬਾਗੜੀ

Friday, Mar 08, 2019 - 04:30 AM (IST)

ਰਾਹੁਲ ਗਾਂਧੀ ਦੀ ਅਗਵਾਈ ’ਚ ਬਣੇਗੀ ਅਗਲੀ ਸਰਕਾਰ: ਅਮਰੀਕ ਬਾਗੜੀ
ਜਲੰਧਰ (ਮਹੇਸ਼)-ਕੇਂਦਰ ਵਿਚ ਅਗਲੀ ਸਰਕਾਰ ਰਾਸ਼ਟਰੀ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ ਅਗਵਾਈ ਵਿਚ ਹੀ ਬਣੇਗੀ। ਇਹ ਗੱਲ ਨਿਗਮ ਚੋਣਾਂ ਦੌਰਾਨ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਕਾਂਗਰਸ ਪਾਰਟੀ ਵਿਚ ਸ਼ਾਮਲ ਹੋਣ ਵਾਲੇ ਪਾਰਟੀ ਦੇ ਸੀਨੀਅਰ ਅਤੇ ਸਰਗਰਮ ਆਗੂ ਅਮਰੀਕ ਬਾਗੜੀ ਨੇ ਕਹੀ ਹੈ। ਉਹ ਆਪਣੀ ਕੌਂਸਲਰ ਪਤਨੀ ਪਰਮਜੀਤ ਕੌਰ ਬਾਗੜੀ ਦੇ ਵਾਰਡ ਨੰ. 29 ਤੋਂ ਵੱਡੀ ਗਿਣਤੀ ਵਿਚ ਕਾਂਗਰਸੀ ਵਰਕਰਾਂ ਨੂੰ ਨਾਲ ਲੈ ਕੇ ਮੋਗਾ ’ਚ ਹੋਈ ਰਾਹੁਲ ਗਾਂਧੀ ਦੀ ਇਤਿਹਾਸਕ ਰੈਲੀ ਵਿਚ ਸ਼ਾਮਲ ਹੋਣ ਲਈ ਗਏ ਸਨ। ਲੋਕ ਸਭਾ ਹਲਕੇ ਤੋਂ ਕਾਂਗਰਸ ਦੀ ਟਿਕਟ ਲਈ ਆਪਣੀ ਅਰਜੀ ਦੇਣ ਵਾਲੇ ਅਮਰੀਕ ਬਾਗੜੀ ਨੇ ਕਿਹਾ ਕਿ ਰਾਹੁਲ ਗਾਂਧੀ ਬਹੁਤ ਹੀ ਮਿਹਨਤੀ ਪਾਰਟੀ ਪ੍ਰਧਾਨ ਹਨ। ਉਨ੍ਹਾਂ ਨੂੰ ਪ੍ਰਧਾਨ ਮੰਤਰੀ ਬਣਨ ਤੋਂ ਕੋਈ ਨਹੀਂ ਰੋਕ ਸਕਦਾ। ਉਨ੍ਹਾਂ ਨਾਲ ਮੋਗਾ ਜਾਣ ਵਾਲੇ ਵਰਕਰਾਂ ਵਿਚ ਲੇਖ ਰਾਜ, ਹਰਭਜਨ ਪੱਪੂ, ਅਦਾਲਤ ਖਾਂ, ਗੁਰਮੇਲ, ਹੈਪੀ, ਅਭਿਸ਼ੇਕ ਭਗਤ, ਡਾ. ਰਾਜਾ ਭਗਤ, ਓਮ ਪ੍ਰਕਾਸ਼, ਕਵਲ ਤੇ ਵਿਜੇ ਜੋਸ਼ੀ ਵੀ ਮੌਜੂਦ ਸਨ।

Related News