ਡੀ. ਟੀ. ਓ. ਦਫਤਰ ’ਚ ਛੋਟੇ ਵੀ. ਆਈ. ਪੀ. ਨੰਬਰਾਂ ਦੇ ਨਾਂ ’ਤੇ ਹੋਏ ਘਪਲਿਆਂ ਦਾ ਮਾਮਲਾ

Friday, Mar 08, 2019 - 04:29 AM (IST)

ਡੀ. ਟੀ. ਓ. ਦਫਤਰ ’ਚ ਛੋਟੇ ਵੀ. ਆਈ. ਪੀ. ਨੰਬਰਾਂ ਦੇ ਨਾਂ ’ਤੇ ਹੋਏ ਘਪਲਿਆਂ ਦਾ ਮਾਮਲਾ
ਜਲੰਧਰ (ਬੁਲੰਦ)-ਸਥਾਨਕ ਆਰ. ਟੀ. ਏ. ਦਫਤਰ ਜੋ ਪਹਿਲਾਂ ਡੀ. ਟੀ. ਓ. ਦਫਤਰ ਦੇ ਤੌਰ ’ਤੇ ਜਾਣਿਆ ਜਾਂਦਾ ਸੀ, ਉਸ ’ਚੋਂ ਜਾਰੀ ਕੀਤੇ ਗਏ ਛੋਟੇ ਵੀ. ਆਈ. ਪੀ. ਵਾਹਨ ਨੰਬਰਾਂ ਦੇ ਘਪਲੇ ਦੀ ਜਾਂਚ ਹੌਲੀ-ਹੌਲੀ ਤੇਜ਼ ਹੁੰਦੀ ਜਾ ਰਹੀ ਹੈ ਤੇ ਕਈ ਅਧਿਕਾਰੀ, ਕਰਮਚਾਰੀ ਤੇ ਏਜੰਟ ਲਪੇਟ ’ਚ ਆਉਂਦੇ ਦਿਖਾਈ ਦੇ ਰਹੇ ਹਨ। ਇਸ ਮਾਮਲੇ ’ਚ ਚੰਡੀਗੜ੍ਹ ਤੋਂ ਵਿਜੀਲੈਂਸ ਇਨਕੁਆਇਰੀ ਮਾਰਕ ਹੋ ਕੇ ਕੁਝ ਮਹੀਨੇ ਪਹਿਲਾਂ ਜਲੰਧਰ ਵਿਜੀਲੈਂਸ ਦਫਤਰ ਕੋਲ ਪਹੁੰਚੀ ਸੀ, ਜਿਸ ਦੀ ਰਿਪੋਰਟ ਤਿਆਰ ਕਰਨ ਨੂੰ ਲੈ ਕੇ ਵਿਜੀਲੈਂਸ ਟੀਮ ਤੇਜ਼ੀ ਨਾਲ ਕੰਮ ਕਰ ਰਹੀ ਹੈ। ਛੋਟੇ ਵੀ. ਆਈ. ਪੀ. ਨੰਬਰਾਂ ਦੇ ਨਾਂ ’ਤੇ ਹੋਇਆ ਵੱਡਾ ਘਪਲਾਜਾਣਕਾਰੀ ਅਨੁਸਾਰ ਡੀ. ਟੀ. ਓ. ਦਫਤਰ ਜਲੰਧਰ ਤੋਂ ਪੀ. ਯੂ. ਐਕਸ. ਪੀ. ਜੇ. ਜੇ. ਤੇ ਪੀ. ਆਈ. ਜੀ. ਸਮੇਤ ਅਨੇਕਾਂ ਛੋਟੇ ਨੰਬਰਾਂ ਨੂੰ ਪ੍ਰਾਈਵੇਟ ਵਾਹਨਾਂ ਲਈ ਜਾਰੀ ਕੀਤਾ ਸੀ। ਮਾਮਲੇ ਬਾਰੇ ਵਿਜੀਲੈਂਸ ਕੋਲ ਪਹੁੰਚੀ ਸ਼ਿਕਾਇਤ ਤੋਂ ਬਾਅਦ ਮੁਢਲੀ ਜਾਂਚ ’ਚ ਪਤਾ ਲੱਗਾ ਕਿ ਛੋਟੇ ਨੰਬਰਾਂ ਦੇ ਨਾਂ ’ਤੇ ਵਿਭਾਗ ਦੀ ਮਿਲੀਭੁਗਤ ਨਾਲ ਭਾਰੀ ਘਪਲੇਬਾਜ਼ੀ ਹੋਈ ਹੈ। ਕਬਾੜੀਆਂ ਦੇ ਖਟਾਰਾ ਹੋਏ ਵਾਹਨਾਂ ਦੀ ਡਿਟੇਲ ਲੈ ਕੇ ਇਨ੍ਹਾਂ ਕਬਾੜ ਵਾਹਨਾਂ ਦੇ ਛੋਟੇ ਨੰਬਰਾਂ ਨੂੰ ਗਲਤ ਤਰੀਕੇ ਨਾਲ ਅਮੀਰ ਗਾਹਕਾਂ ਦੀਆਂ ਵੱਡੀਆਂ ਗੱਡੀਆਂ ਲਈ ਵੇਚਿਆ ਗਿਆ ਤੇ ਕਰੋੜਾਂ ਰੁਪਏ ਜਮ੍ਹਾ ਕਰ ਕੇ ਹੇਠਾਂ ਤੋਂ ਲੈ ਕੇ ਉਪਰ ਤੱਕ ਦੇ ਸਟਾਫ ਨੇ ਆਪਣੀਆਂ ਜੇਬਾਂ ਭਰੀਆਂ ਤੇ ਸਰਕਾਰ ਦੇ ਖਾਤੇ ’ਚ ਸਿਰਫ ਸਰਕਾਰੀ ਫੀਸ ਹੀ ਗਈ, ਉਹ ਵੀ ਬੇਹੱਦ ਘੱਟ। ਹੁਣ ਜਿਵੇਂ-ਜਿਵੇਂ ਇਨ੍ਹਾਂ ਸਾਰੇ ਕੇਸਾਂ ਤੋਂ ਪਰਦਾ ਉਠੇਗਾ, ਤਾਂ ਪਤਾ ਚੱਲੇਗਾ ਕਿ ਕਿਵੇਂ ਤੇ ਕਿਸ ਨੇ ਗੇਮ ਪਲਾਨ ਕੀਤੀ ਤੇ ਸਰਕਾਰ ਨੂੰ ਚੂਨਾ ਲਾਇਆ।ਛੋਟੇ ਵੀ. ਆਈ. ਪੀ. ਨੰਬਰ ਦੇ ਨਾਂ ’ਤੇ ਉਡਾਈਆਂ ਗਈਆਂ ਕਾਨੂੰਨ ਦੀਆਂ ਧੱਜੀਆਂਵਿਜੀਲੈਂਸ ਦੀ ਸ਼ੁਰੂਆਤੀ ਜਾਂਚ ’ਚ ਪਤਾ ਲੱਗਾ ਹੈ ਕਿ ਡੀ. ਟੀ. ਓ. ਦਫਤਰ ’ਚ ਉਦੋਂ ਦੇ ਅਧਿਕਾਰੀਆਂ ਦੇ ਸਾਈਨਾਂ ਹੇਠ ਅਜਿਹਾ ਘਪਲਾ ਹੋਇਆ ਹੈ। ਜੇ ਇਸ ਮਾਮਲੇ ’ਚ ਸਹੀ ਤਰੀਕੇ ਨਾਲ ਰਿਪੋਰਟ ਤਿਆਰ ਹੋਈ ਤਾਂ ਕਈ ਵੱਡੇ ਅਧਿਕਾਰੀ ਵੀ ਸਸਪੈਂਡ ਹੋ ਸਕਦੇ ਹਨ। ਛੋਟੇ ਨੰਬਰਾਂ ਨੂੰ ਕਿਸ ਤਰ੍ਹਾਂ ਲੱਖਾਂ ਰੁਪਏ ’ਚ ਲੋਕਾਂ ਨੂੰ ਵੇਚਿਆ ਗਿਆ, ਉਹ ਕਿਸੇ ਪਾਲਸੀ ਦਾ ਹਿੱਸਾ ਹੀ ਨਹੀਂ ਹਨ। ਟਰਾਂਸਪੋਰਟ ਵਿਭਾਗ ਦੀ ਨੰਬਰ ਰਿਟੇਨ ਪਾਲਸੀ ਵੱਲ ਨਜ਼ਰ ਮਾਰੀ ਜਾਵੇ ਤਾਂ ਜਦੋਂ ਕੋਈ ਵਾਹਨ ਮਾਲਕ ਨਵਾਂ ਵਾਹਨ ਖਰੀਦਦਾ ਹੈ ਤਾਂ ਉਹ ਆਪਣੀ ਰਿਹਾਇਸ਼ ਦਾ ਸਬੂਤ ਦਿੰਦੇ ਹੋਏ 21-ਸੀ ਫਾਰਮ (ਸੇਲ ਲੈਟਰ) ਲੈਂਦਾ ਹੈ। ਸੇਲ ਲੈਟਰ ’ਤੇ ਉਸ ਦਾ ਜੋ ਪਤਾ ਹੁੰਦਾ ਹੈ ਉਸ ਦੇ ਸਬੂਤ ਦੇ ਤੌਰ ’ਤੇ ਨੋਟਰੀ ਅਟੈਸਟੇਸ਼ਨ ਵਾਲਾ ਰਿਹਾਇਸ਼ੀ ਸਬੂਤ ਤੇ ਹੋਰ ਕਾਗਜ਼ਾਤ ਸਮੇਤ ਵਾਹਨ ਮਾਲਕ ਸਰਕਾਰੀ ਫੀਸ ਜਮ੍ਹਾ ਕਰਵਾਉਣ ਤੋਂ ਬਾਅਦ ਡੀਲਿੰਗ ਹੈਂਡ ਕਰਮਚਾਰੀ ਕੋਲ ਪੇਸ਼ ਹੁੰਦਾ ਹੈ। ਜੋ ਫਾਈਲ ਚੈੱਕ ਕਰਨ ਤੋਂ ਬਾਅਦ ਉਸ ਦੀ ਗੱਡੀ ਰਜਿਸਟ੍ਰੇਸ਼ਨ ਲਈ ਡੀ. ਟੀ. ਓ. ਕੋਲ ਪੇਸ਼ ਕਰਦਾ ਹੈ। ਸਾਰੀ ਚੈਕਿੰਗ ਤੋਂ ਬਾਅਦ ਹੀ ਉਸ ਨੂੰ ਆਰ. ਸੀ. ਜਾਰੀ ਕੀਤੀ ਜਾਂਦੀ ਹੈ। ਵਿਭਾਗੀ ਜਾਣਕਾਰ ਦੱਸਦੇ ਹਨ ਕਿ ਸਾਲ 2005 ਦੀ ਟਰਾਂਸਪੋਰਟੇੇਸ਼ਨ ਵਿਭਾਗ ਦੀ ਪਾਲਸੀ ਅਨੁਸਾਰ ਜੇ ਕੋਈ ਵਾਹਨ ਦਾ ਮਾਲਕ ਆਪਣੀ ਗੱਡੀ ਲਈ ਕੋਈ ਪੁਰਾਣਾ ਨੰਬਰ ਰਿਟੇਨ ਕਰਵਾਉਣਾ ਚਾਹੁੰਦਾ ਹੈ ਤਾਂ ਉਹ ਅੱੱਧੀ ਫੀਸ ਦੇ ਕੇ ਨੰਬਰ ਰਿਟੇਨ ਕਰਵਾ ਸਕਦਾ ਹੈ ਪਰ ਜਿਸ ਪੁਰਾਣੀ ਗੱਡੀ ਦਾ ਨੰਬਰ ਉਹ ਆਪਣੀ ਗੱਡੀ ਲਈ ਲਗਵਾਉਣਾ ਚਾਹੁੰਦਾ ਹੈ ਉਹ ਉਸ ਦੇ ਨਾਂ ’ਤੇ ਰਜਿਸਟਰਡ ਹੋਣੀ ਚਾਹੀਦੀ ਹੈ। ਜੇ ਤੁਸੀਂ ਕਿਸੇ ਕਬਾੜ ਦੀ ਗੱਡੀ ਦਾ ਨੰਬਰ ਆਪਣੀ ਗੱਡੀ ’ਤੇ ਲਾਉਣਾ ਚਾਹੁੰਦੇ ਹੋ ਤਾਂ ਉਸ ਲਈ ਪਹਿਲਾਂ ਤੁਹਾਨੂੰ ਕਬਾੜ ਦੀ ਗੱਡੀ ਵੀ ਆਪਣੇ ਨਾਂ ’ਤੇ ਟਰਾਂਸਫਰ ਕਰਵਾਉਣੀ ਹੋਵੇਗੀ, ਫਿਰ ਹੀ ਉਸ ਗੱਡੀ ਦਾ ਨੰਬਰ ਆਪਣੇ ਨਾਂ ’ਤੇ ਅਲਾਟ ਕਰਵਾ ਸਕਦੇ ਹੋ ਪਰ ਡੀ. ਟੀ. ਓ. ਦਫਤਰ ਵਲੋਂ ਇਨ੍ਹਾਂ ਸਾਰੇ ਨਿਯਮਾਂ ਦੀਆਂ ਧੱਜੀਆਂ ਉਡਾ ਕੇ ਰਿਟੇਨ ਪਾਲਸੀ ਨੂੰ ਠੇਂਗਾ ਦਿਖਾਇਆ ਗਿਆ ਤੇ ਏਜੰਟਾਂ ਨਾਲ ਮਿਲ ਕੇ ਕਬਾੜੀਆਂ ਨਾਲ ਸੈਟਿੰਗ ਕਰ ਕੇ ਪੁਰਾਣੀਆਂ ਕਬਾੜ ਹੋ ਚੁੱਕੀਆਂ ਗੱਡੀਆਂ ਦੀਆਂ ਨੰਬਰ ਪਲੇਟਾਂ ਨੂੰ ਇਕੱਠਾ ਕਰ ਕੇ ਉਥੋਂ ਪੁਰਾਣੇ ਨੰਬਰ ਪਤਾ ਲਾ ਕੇ ਉਨ੍ਹਾਂ ਨੂੰ ਪ੍ਰਾਈਵੇਟ ਤੌਰ ’ਤੇ ਵੇਚ ਕੇ ਲੱਖਾਂ ਰੁਪਏ ਇਕ-ਇਕ ਨੰਬਰ ਤੋਂ ਕਮਾਏ ਗਏ। ਇਸ ਨਾਲ ਏਜੰਟਾਂ ਤੋਂ ਲੈ ਕੇ ਉੱਚ ਅਧਿਕਾਰੀਆਂ ਤੱਕ ਨੇ ਖੂਬ ਮਾਇਆ ਕਮਾਈ ਹੈ। ਵਿਜੀਲੈਂਸ ਦੀ ਰਿਪੋਰਟ ਤਿਆਰ ਹੋਣ ’ਚ ਭਾਵੇਂ ਕੁਝ ਸਮੇਂ ਲਗੱ ਸਕਦਾ ਹੈ ਪਰ ਜੇ ਸਰਕਾਰ ਇਸ ਮਾਮਲੇ ’ਚ ਇਕ ਸਿਟ ਤਾਇਨਾਤ ਕਰ ਕੇ ਜਾਂਚ ਕਰਵਾਉਂਦੀ ਹੈ ਤਾਂ ਉਸ ਨਾਲ ਸਿਰਫ ਜਲੰਧਰ ਸ਼ਹਿਰ ’ਚ ਹੀ ਵੱਡਾ ਘਪਲਾ ਸਾਹਮਣੇ ਆਉਣ ਦੀ ਉਮੀਦ ਹੈ।ਕੌਣ-ਕੌਣ ਹੋਵੇਗਾ ਵਿਜੀਲੈਂਸ ਜਾਂਚ ’ਚ ਸ਼ਾਮਲਮਾਮਲੇ ਬਾਰੇ ਵਿਜੀਲੈਂਸ ਵਿਭਾਗ ਦੇ ਜਾਣਕਾਰਾਂ ਦੀ ਮੰਨੀਏ ਤਾਂ ਇਸ ਕੇਸ ’ਚ ਫਿਲਹਾਲ ਤੱਕ ਦੀ ਜਾਂਚ ’ਚ ਪਤਾ ਲੱਗਾ ਹੈ ਕਿ ਜੋ ਛੋਟੇ ਨੰਬਰ ਗਲਤ ਤਰੀਕੇ ਨਾਲ ਰਿਟੇਨ ਕੀਤੇ ਗਏ ਸਨ ਉਹ ਮੁੱਖ ਤੌਰ ’ਤੇ 4 ਡੀ. ਟੀ. ਓਜ਼ ਦੇ ਕਾਰਜਕਾਲ ’ਚ ਕੀਤੇ ਗਏ। ਇਸ ਕੇਸ ’ਚ ਜਲੰਧਰ ਵਿਜੀਲੈਂਸ ਦਫਤਰ ਵਲੋਂ ਉਦੋਂ ਦੇ ਡੀ. ਟੀ. ਓ. ਰਹੇ ਗੁਰਮੀਤ ਸਿੰਘ ਮੁਲਤਾਨੀ, ਆਰ. ਪੀ. ਸਿੰਘ, ਜਸਵੰਤ ਸਿੰਘ ਢਿੱਲੋਂ ਤੇ ਪਿਆਰਾ ਸਿੰਘ ਕੋਲੋਂ ਪੁੱਛਗਿੱਛ ਕੀਤੀ ਜਾ ਸਕਦੀ ਹੈ। ਇਨ੍ਹਾਂ ਤੋਂ ਇਲਾਵਾ ਕਲਰਕ ਜਤਿੰਦਰ ਤੇ ਹੈਪੀ ਸਮੇਤ ਹੋਰ ਸਰਕਾਰੀ ਕਰਮਚਾਰੀਆਂ ਕੋਲੋਂ ਵੀ ਪੁੱਛਗਿੱਛ ਹੋਵੇਗੀ। ਇਸ ਕੰਮ ’ਚ ਦਲਾਲੀ ਕਰਨ ਵਾਲੇ ਏਜੰਟਾਂ ਦੀ ਸੂਚੀ ਵੀ ਵਿਜੀਲੈਂਸ ਨੇ ਤਿਆਰ ਕੀਤੀ ਹੋਈ ਹੈ। ਸਾਰੇ ਮਾਮਲੇ ’ਚ ਪੁੱਛਗਿੱਛ ਕਰਨ ਲਈ ਉਨ੍ਹਾਂ ਨੂੰ ਜਾਂਚ ’ਚ ਸ਼ਾਮਲ ਕੀਤਾ ਜਾ ਸਕਦਾ ਹੈ।ਮਾਮਲੇ ਦੀ ਹੋਵੇਗੀ ਨਿਰਪੱਖ ਜਾਂਚ : ਐੱਸ. ਐੱਸ. ਪੀ. ਢਿੱਲੋਂਮਾਮਲੇ ਬਾਰੇ ਵਿਜੀਲੈਂਸ ਦੇ ਐੱਸ. ਐੱਸ. ਪੀ. ਦਲਜਿੰਦਰ ਸਿੰਘ ਢਿੱਲੋਂ ਦਾ ਕਹਿਣਾ ਹੈ ਕਿ ਛੋਟੇ ਨੰਬਰ ਜੋ ਡੀ. ਟੀ.ਓ. ਦਫਤਰ ਜਲੰਧਰ ਵਲੋਂ ਰਿਟੇਨ ਕੀਤੇ ਗਏ ਸਨ, ਉਨ੍ਹਾਂ ਦੀ ਵਿਜੀਲੈਂਸ ਜਾਂਚ ਚੰਡੀਗੜ੍ਹ ਹੈੱਡ ਦਫਤਰ ਤੋਂ ਦਰਜ ਹੋ ਕੇ ਜਾਂਚ ਲਈ ਜਲੰਧਰ ਪਹੁੰਚੀ ਸੀ ਜਿਸ ਦੀ ਰਿਪੋਰਟ ਤਿਆਰ ਹੋ ਰਹੀ ਹੈ ਤੇ ਇਸ ਮਾਮਲੇ ਦੀ ਨਿਰਪੱਖ ਜਾਂਚ ਹੋਵੇਗੀ, ਜੋ ਦੋਸ਼ੀ ਪਾਇਆ ਗਿਆ, ਉਸ ਦੇ ਖਿਲਾਫ ਕਾਰਵਾਈ ਹੋਵੇਗੀ।ਫੋਟੋ ਵਿਜੀਲੈਂਸ ਲੋਗੋ।

Related News