ਟ੍ਰੈਫਿਕ ਪੁਲਸ ਦੇ ਨਾਕੇ ਲਾਏ ਜਾਂਦੇ ਨੇ ਸ਼ਰਾਰਤੀ ਅਨਸਰਾਂ ਨੂੰ ਕਾਬੂ ਕਰਨ ਲਈ : ਥਾਣੇਦਾਰ ਵੈਸ਼
Monday, Mar 04, 2019 - 04:30 AM (IST)
ਜਲੰਧਰ (ਬੈਂਸ)-ਸੁਰੱਖਿਆ ਦੇ ਮੱਦੇਨਜ਼ਰ ਐੱਸ. ਐੱਸ. ਪੀ. ਦਿਹਾਤੀ ਨਵਜੋਤ ਸਿੰਘ ਮਾਹਲ ਦੇ ਵਿਸ਼ੇਸ਼ ਦਿਸ਼ਾ-ਨਿਰਦੇਸ਼ਾਂ ’ਤੇ ਦਿਹਾਤੀ ਪੁਲਸ ਨੇ ਥਾਣੇਦਾਰ ਦਵਿੰਦਰ ਸਿੰਘ ਵੈਸ਼ ਦੀ ਅਗਵਾਈ ’ਚ ਕਿਸ਼ਨਗੜ੍ਹ-ਕਰਤਾਰਪੁਰ ਲਿੰਕ ਸੜਕ ’ਤੇ ਨਹਿਰੀ ਪੁਲੀ ਸੰਘਵਾਲ ’ਤੇ ਵਿਸ਼ੇਸ਼ ਨਾਕੇਬੰਦੀ ਦੌਰਾਨ ਵੱਖ-ਵੱਖ ਵੱਡੀਆਂ ਗੱਡੀਆਂ ਤੇ ਦੋਪਹੀਆ ਵਾਹਨਾਂ ਦੀ ਚੈਕਿੰਗ ਕਰਦਿਆਂ ਅਧੂਰੇ ਕਾਗਜ਼ਾਂ ਵਾਲੀਆਂ ਗੱਡੀਆਂ, ਡਰਾਈਵਿੰਗ ਦੌਰਾਨ ਮੋਬਾਇਲ ਸੁਣਨ ਵਾਲਿਆਂ, ਦੋਪਹੀਆ ਵਾਹਨ ਚਾਲਕਾਂ ਵਲੋਂ ਹੈਲਮੇਟ ਨਾ ਪਾਉਣ ਵਾਲਿਆਂ, ਸੀਟ ਬੈਲਟ ਨਾ ਲਾਉਣ ਵਾਲਿਆਂ ਤੇ ਓਵਰਲੋਡਿਡ ਤੇ ਓਵਰ ਸਪੀਡ ਗੱਡੀਆਂ ਦੇ ਮੌਕੇ ’ਤੇ ਹੀ ਚਲਾਨ ਕੱਟੇ ਗਏ। ਟ੍ਰੈਫਿਕ ਪੁਲਸ ਦੇ ਇੰਚਾਰਜ ਥਾਣੇਦਾਰ ਦਵਿੰਦਰ ਕੁਮਾਰ ਵੈਸ਼, ਹੈੱਡ ਕਾਂਸਟੇਬਲ ਜਗਮੋਹਨ ਸਿੰਘ ਤੇ ਹੈੱਡ ਕਾਂਸਟੇਬਲ ਜਸਪਾਲ ਸਿੰਘ ਨੇ ਆਖਿਆ ਕਿ ਉਕਤ ਨਾਕੇ ਗੁੰਡਾਗਰਦੀ ਕਰਨ ਵਾਲੇ ਤੇ ਲੁੱਟਾਂ-ਖੋਹਾਂ ਕਰਨ ਵਾਲੇ ਭੈੜੇ ਅਨਸਰਾਂ ’ਤੇ ਨਕੇਲ ਕੱਸਣ ਲਈ ਬੜੇ ਸਹਾਇਕ ਸਿੱਧ ਹੁੰਦੇ ਹਨ, ਨਾ ਕਿ ਆਮ ਜਨਤਾ ਨੂੰ ਪ੍ਰੇਸ਼ਾਨ ਕਰਨ ਲਈ।