ਕੁਸ਼ਤੀ ਦੰਗਲ ’ਚ ਪੰਜਾਬ ਭਰ ਤੋਂ ਆਏ ਪਹਿਲਵਾਨਾਂ ਨੇ ਲਿਆ ਹਿੱਸਾ
Monday, Mar 04, 2019 - 04:29 AM (IST)
ਜਲੰਧਰ (ਵਰਿਆਣਾ)-ਪਿੰਡ ਫਿਰੋਜ਼ ਵਿਖੇ ਸਾਬਕਾ ਸਰਪੰਚ ਤਰਸੇਮ ਸਿੰਘ ਦਿਓਲ ਦੀ ਯਾਦ ਵਿਚ ਕੁਸ਼ਤੀ ਦੰਗਲ ਕਰਵਾਇਆ ਗਿਆ। ਇਸ ਮੌਕੇ ਸੂਬੇ ਭਰ ਤੋਂ ਕੁਸ਼ਤੀ ਅਖਾੜੇ ਦੇ ਪਹਿਲਵਾਨਾਂ ਨੇ ਹਿੱਸਾ ਲਿਆ। ਇਸ ਮੌਕੇ ਪਟਕੇ ਦੀ ਕੁਸ਼ਤੀ ਪਾਲੀ ਨੇ ਜਿੱਤੀ। ਸਾਬਕਾ ਸਰਪੰਚ ਤਰਸੇਮ ਸਿੰਘ ਨੇ ਕਿਹਾ ਕਿ ਅਜਿਹੇ ਕੁਸ਼ਤੀ ਦੰਗਲ ਜਿਥੇ ਬੱਚਿਆਂ ਅਤੇ ਨੌਜਵਾਨਾਂ ਵਿਚ ਖੇਡ ਭਾਵਨਾ ਪੈਦਾ ਕਰਨ ਵਿਚ ਸਹਾਈ ਹੁੰਦੇ ਹਨ, ਉਥੇ ਇਹ ਆਪਸੀ ਭਾਈਚਾਰਕ ਸਾਂਝ ਨੂੰ ਹੋਰ ਵੀ ਮਜ਼ਬੂਤ ਕਰਦੇ ਹਨ। ਪਿੰਡ ਵਰਿਆਣਾ ਵਿਖੇ ਐੱਸ. ਪੀ. ਜਗਜੀਤ ਸਿੰਘ ਸਰੋਆ ਵਲੋਂ ਚਲਾਈ ਜਾ ਰਹੀ ਜਗਜੀਤ ਰੈਸਲਿੰਗ ਅਕੈਡਮੀ ਦੇਸ਼ ਨੂੰ ਖਿਡਾਰੀ ਦੇਣ ਵਿਚ ਅਹਿਮ ਯੋਗਦਾਨ ਦੇ ਰਹੀ ਹੈ। ਇਸ ਮੌਕੇ ਲੜਕੀਆਂ ਦੇ ਕੁਸ਼ਤੀ ਮੁਕਾਬਲੇ ਵੀ ਕਰਵਾਏ ਗਏ। ਆਏ ਮਹਿਮਾਨਾਂ ਨੂੰ ਸਨਮਾਨਤ ਵੀ ਕੀਤਾ ਗਿਆ। ਇਸ ਮੌਕੇ ਰਣਜੀਤ ਸਿੰਘ ਖੋਜੇਵਾਲ, ਹਰਮਨ ਸਿੰਘ ਦਿਓਲ, ਰਘੁਬੀਰ ਸਿੰਘ ਗਿੱਲ, ਬਿਲਾ ਜੋਸ਼ਨ, ਸਰਪੰਚ ਗੁਰਮੀਤ ਸਿੰਘ ਉੱਪਲ (ਚਮਿਆਰਾ), ਸਰਪੰਚ ਜਗਦੀਸ਼ ਸਿੰਘ ਜੋਸ਼ (ਖੋਜੇਵਾਲ), ਮਨਜੀਤ ਸਿੰਘ ਸੋਹਲ (ਅਠੋਲਾ), ਦਿਲਪ੍ਰੀਤ ਸਿੰਘ ਸੋਹਲ ਤੇ ਮਨਜੀਤ ਸਿੰਘ ਆਦਿ ਹਾਜ਼ਰ ਸੀ।