ਸਰਕਾਰੀ ਸਕੂਲ ’ਚ ਇਨਾਮ ਵੰਡ ਸਮਾਰੋਹ ਆਯੋਜਿਤ
Saturday, Mar 02, 2019 - 04:47 AM (IST)
ਜਲੰਧਰ (ਤ੍ਰੇਹਨ, ਮਰਵਾਹਾ)-ਅੱਜ ਸਥਾਨਕ ਸਰਕਾਰੀ ਪ੍ਰਾਇਮਰੀ ਐਲੀਮੈਂਟਰੀ ਸਕੂਲ (ਲਡ਼ਕੀਆਂ) ਵਿਖੇ ਸਾਲਾਨਾ ਇਨਾਮ ਵੰਡ ਸਮਾਰੋਹ ਦਾ ਆਯੋਜਨ ਕੀਤਾ ਗਿਆ, ਜਿਸ ’ਚ ਵਿਦਿਆਰਥਣਾਂ ਦੇ ਮਾਪਿਆਂ ਸਹਿਤ ਪਤਵੰਤਿਆਂ ਨੇ ਵੱਡੀ ਗਿਣਤੀ ’ਚ ਸ਼ਿਰਕਤ ਕੀਤੀ। ਸਭ ਤੋਂ ਪਹਿਲਾਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ। ਇਸ ਮੌਕੇ ਹਲਕਾ ਸ਼ਾਹਕੋਟ ਦੇ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੇ ਸਮਾਰੋਹ ’ਚ ਮੁੱਖ ਮਹਿਮਾਨ ਤੇ ਡਾ. ਚਾਰੂਮਿਤਾ (ਐੱਸ. ਡੀ. ਐੱਮ. ਸ਼ਾਹਕੋਟ), ਨਵਨੀਤ ਕੌਰ ਬੱਲ (ਐੱਸ. ਡੀ. ਐੱਮ. ਸੁਲਤਾਨਪੁਰ), ਰਾਮ ਪਾਲ ਸਿੰਘ ਡੀ. ਈ. ਓ. ਤੇ ਕੇਵਲ ਸਿੰਘ (ਬੀ. ਪੀ. ਈ. ਓ.) ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਸਕੂਲ ਦੀਆਂ ਨੰਨ੍ਹੀਆਂ ਵਿਦਿਆਰਥਣਾਂ ਵਲੋਂ ਗਿੱਧਾ, ਭੰਗਡ਼ਾ, ਸਕਿੱਟਾਂ ਸਹਿਤ ਦਿਲਕਸ਼ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤੇ ਗਏ। ਸਮਾਰੋਹ ਦੇ ਅੰਤ ’ਚ ਪਡ਼੍ਹਾਈ ਅਤੇ ਹੋਰ ਖੇਤਰਾਂ ’ਚ ਮੱਲਾਂ ਮਾਰਨ ਵਾਲੀਆਂ ਵਿਦਿਆਰਥਣਾਂ ਅਤੇ ਸਕੂਲ ਦੇ ਵਿਕਾਸ ’ਚ ਅਹਿਮ ਯੋਗਦਾਨ ਪਾਉਣ ਵਾਲੇ ਪਤਵੰਤਿਆਂ ਨੂੰ ਲਾਡੀ ਸ਼ੇਰੋਵਾਲੀਆ ਵਲੋਂ ਸਨਮਾਨਤ ਕੀਤਾ ਗਿਆ। ਇਸ ਮੌਕੇ ਹਰਵਿੰਦਰ ਸਿੰਘ ਥਿੰਦ ਸਰਪੰਚ, ਰਣਜੀਤ ਸਿੰਘ ਘੁੱਗਾ ਯੂ. ਕੇ., ਬਾਬਾ ਮਾਨ ਸਿੰਘ ਹੈੱਡ ਗ੍ਰੰਥੀ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ, ਬਲਵਿੰਦਰ ਸਿੰਘ ਬਿੰਦੂ, ਬਲਦੇਵ ਸਿੰਘ, ਮਾ. ਗੁਰਮੇਜ ਸਿੰਘ, ਬਲਰਾਜ ਸਿੰਘ ਜੱਜ, ਅਜੀਤ ਸਿੰਘ ਚੰਦੀ ਵਕੀਲ, ਕੁਲਦੀਪ ਸੱਚਦੇਵਾ, ਰਮਨ ਗੁਪਤਾ, ਜਤਿੰਦਰ ਅਰੋਡ਼ਾ, ਸੁਰਿੰਦਰ ਸਾਗਰ, ਵਾਣੀ ਸ਼ਰਮਾ, ਰੁਪਿੰਦਰ ਕੌਰ, ਬਲਜੀਤ ਕੌਰ, ਹਰਦੇਵ ਸਿੰਘ ਕਾਲਾ, ਸ਼ਸ਼ੀ ਭੂਸ਼ਨ ਸ਼ਰਮਾ ਤੇ ਗੁਰਭੇਜ ਸਿੰਘ ਆਦਿ ਵੀ ਮੌਜੂਦ ਸਨ।
