ਸਰਵਿਸ ਲੇਨ ’ਤੇ ਲਟਕੀ ਮਹਿੰਦਰਾ ਪਿੱਕਅਪ

Wednesday, Feb 13, 2019 - 05:04 AM (IST)

ਸਰਵਿਸ ਲੇਨ ’ਤੇ ਲਟਕੀ ਮਹਿੰਦਰਾ ਪਿੱਕਅਪ
ਜਲੰਧਰ (ਸੁਨੀਲ)- ਅੱਜ ਦੁਪਹਿਰ 3 ਵਜੇ ਪਠਾਨਕੋਟ ਬਾਈਪਾਸ ਨੇੜੇ ਰੇਰੂ ਪਿੰਡ ਚੌਕ ’ਚ ਸਾਮਾਨ ਨਾਲ ਲੱਦੀ ਇਕ ਮਹਿੰਦਰਾ ਪਿੱਕਅਪ ਫੁੱਟਪਾਥ ਨਾਲ ਸਰਵਿਸ ਲੇਨ ਨਾਲ ਲਟਕ ਗਈ। ਫਿਲਹਾਲ ਕੋਈ ਜਾਨ-ਮਾਲ ਦਾ ਨੁਕਸਾਨ ਤਾਂ ਨਹੀਂ ਹੋਇਆ। ਜੇਕਰ ਸਰਵਿਸ ਲੇਨ ’ਤੇ ਕੋਈ ਵਿਅਕਤੀ ਜਾ ਰਿਹਾ ਹੁੰਦਾ ਤਾਂ ਉਹ ਜ਼ਰੂਰ ਇਸ ਗੱਡੀ ਦੀ ਲਪੇਟ ’ਚ ਆ ਜਾਂਦਾ। ਬਾਅਦ ’ਚ ਕਰੇਨ ਦੀ ਸਹਾਇਤਾ ਨਾਲ ਗੱਡੀ ਨੂੰ ਸਿੱਧਾ ਕੀਤਾ ਗਿਆ।

Related News