ਪੰਕਜ ਹੰਸ ਦਾ ਧਾਰਮਕ ਟਰੈਕ ‘ਫਤਿਹ’ ਰਿਲੀਜ਼

Wednesday, Feb 13, 2019 - 05:02 AM (IST)

ਪੰਕਜ ਹੰਸ ਦਾ ਧਾਰਮਕ ਟਰੈਕ ‘ਫਤਿਹ’ ਰਿਲੀਜ਼
ਜਲੰਧਰ (ਸੋਮ)- ਗਾਇਕ ਪੰਕਜ ਹੰਸ ਦਾ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ ਜਨਮ ਦਿਹਾੜੇ ਮੌਕੇ ਨਵਾਂ ਧਾਰਮਿਕ ਸਿੰਗਲ ਟਰੈਕ ‘ਫਤਿਹ’ ਪੰਜਾਬ ਲਾਈਵ ਟੀ. ਵੀ. ਵਲੋਂ ਰਿਲੀਜ਼ ਕੀਤਾ ਗਿਆ। ਜਾਣਕਾਰੀ ਦਿੰਦਿਆਂ ਗਾਇਕ ਪੰਕਜ ਹੰਸ ਨੇ ਦੱਸਿਆ ਕਿ ਇਸ ਸਿੰਗਲ ਟਰੈਕ ਦਾ ਮਿਊਜ਼ਿਕ ਤਾਰ-ਈ ਦਿ ਬੀਟ ਬਰੇਕਰ ਵਲੋਂ ਤਿਆਰ ਕੀਤਾ ਗਿਆ ਹੈ, ਜਿਸ ਨੂੰ ਕਲਮਬੱਧ ਕੀਤਾ ਹੈ ਇੰਦਾ ਘਈ ਨੇ। ਇਸ ਸਿੰਗਲ ਟਰੈਕ ਦਾ ਆਡੀਓ ਯੂ-ਟਿਊਬ ’ਤੇ ਚੱਲ ਰਿਹਾ ਹੈ, ਜਿਸ ਨੂੰ ਸੰਗਤਾਂ ਵਲੋਂ ਖੂਬ ਪਿਆਰ ਮਿਲ ਰਿਹਾ ਹੈ।

Related News