ਰਜਿੰਦਰ ਰਾਜ ਦੇ ਧਾਰਮਕ ਸਿੰਗਲ ਟਰੈਕ ‘ਹਰਿ ਹਰਿ ਬੋਲ ਮਨਾ’ ਦੇ ਵੀਡੀਓ ਨੂੰ ਮਿਲਿਆ ਸੰਗਤਾਂ ਵਲੋਂ ਭਰਵਾਂ ਹੁੰਗਾਰਾ
Wednesday, Feb 13, 2019 - 05:02 AM (IST)
ਜਲੰਧਰ (ਸੋਮ)- ਗਾਇਕ ਰਜਿੰਦਰ ਰਾਜ ਦੇ ਪਹਿਲੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਮੌਕੇ ਪ੍ਰੋਡਿਊਸਰ ਧਨਪਤ ਰਾਏ, ਪੇਸ਼ਕਾਰ ਪੰਮਾ ਕਲੇਰ ਤੇ ਕੰਪਨੀ ਡੀ. ਐੱਚ. ਮਿਊਜ਼ਿਕ ਵਲੋਂ ਰਿਲੀਜ਼ ਕੀਤੇ ਗਏ ਸ਼ਬਦ ‘ਹਰਿ ਹਰਿ ਬੋਲ ਮਨਾ’ ਦੇ ਵੀਡੀਓ ਨੂੰ ਯੂ-ਟਿਊਬ ’ਤੇ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਜਾਣਕਾਰੀ ਦਿੰਦਿਆਂ ਰਜਿੰਦਰ ਰਾਜ ਨੇ ਦੱਸਿਆ ਕਿ ਇਸ ਸਿੰਗਲ ਟਰੈਕ ਦਾ ਗੀਤ ਤੇ ਸੰਗੀਤ ਅਮਰ ਦਿ ਮਿਊਜ਼ਿਕ ਵਲੋਂ ਤਿਆਰ ਕੀਤਾ ਗਿਆ ਹੈ। ਇਸ ਸਿੰਗਲ ਟਰੈਕ ਦਾ ਵੀਡੀਓ ਬਾਬਾ ਕਮਲ ਵਲੋਂ ਸ਼ੂਟ ਕੀਤਾ ਗਿਆ ਹੈ, ਜੋ ਕਿ ਯੂ-ਟਿਊਬ ਦੇ ਨਾਲ-ਨਾਲ ਧਾਰਮਿਕ ਚੈਨਲਾਂ ’ਤੇ ਚੱਲ ਰਿਹਾ ਹੈ। ਇਸ ਧਾਰਮਕ ਸਿੰਗਲ ਟਰੈਕ ਨੂੰ ਕਾਮਯਾਬ ਬਣਾਉਣ ਵਿਚ ਗੁਰਦਿਆਲ ਭਾਟੀਆ (ਦੁਬਈ) ਨੇ ਪੂਰਾ ਸਹਿਯੋਗ ਦਿੱਤਾ ਹੈ।
