ਦੋਆਬਾ ਕਾਲਜ ਦੀ ਖੋ-ਖੋ ਟੀਮ ਨੇ ਜੀ. ਐੱਨ. ਡੀ. ਯੂ. ’ਚ ਜਿੱਤਿਆ ਗੋਲਡ
Friday, Jan 18, 2019 - 10:42 AM (IST)
ਜਲੰਧਰ (ਵਿਸ਼ੇਸ਼)- ਦੋਆਬਾ ਕਾਲਜ ਦੀ ਖੋ-ਖੋ ਟੀਮ ਨੇ ਜੀ. ਐੱਨ. ਡੀ. ਯੂ. ਦੇ ਇੰਟਰ ਕਾਲਜ ਮੁਕਾਬਲਿਆਂ ’ਚ ਲਗਾਤਾਰ ਚੌਥੇ ਸਾਲ ’ਚ ਵਧੀਆ ਪ੍ਰਦਰਸ਼ਨ ਕਰਦੇ ਹੋਏ ਚੈਂਪੀਅਨਸ਼ਿਪ ਜਿੱਤ ਕੇ ਕਾਲਜ ਦਾ ਨਾਂ ਰੌਸ਼ਨ ਕੀਤਾ। ਦੋਆਬਾ ਕਾਲਜ ਦੀ ਖੋ-ਖੋ ਟੀਮ ਨੇ ਐੱਸ. ਐੱਨ. ਕਾਲਜ ਅੰਮ੍ਰਿਤਸਰ ਨੂੰ 18-1 ਅਤੇ ਲਾਇਲਪੁਰ ਖਾਲਸਾ ਕਾਲਜ ਜਲੰਧਰ ਨੂੰ 14-6 ਨਾਲ ਹਰਾਇਆ। ਪ੍ਰਿੰ. ਨਰੇਸ਼ ਕੁਮਾਰ ਧੀਮਾਨ, ਓਵਰਆਲ ਸਪੋਰਟਸ ਇੰਚਰਾਜ ਡਾ. ਸੁਖਦੇਵ ਸਿੰਘ, ਡਾ. ਮਨਦੀਪ ਸਿੰਘ ਫਿਜ਼ੀਕਲ ਐਜੁੂਕੇਸ਼ਨ ਵਿਭਾਗ ਮੁਖੀ, ਪ੍ਰੋ. ਅਜੇ ਕੁਮਾਰ ਅਤੇ ਕੋਚ ਜਤਿੰਦਰ ਸਿੰਘ ਨੇ ਕਾਲਜ ਦੇ ਖੋ-ਖੋ ਦੇ ਵਿਦਿਆਰਥੀ ਹਰਪ੍ਰੀਤ, ਜਸਵੀਰ, ਲਖਵੀਰ, ਲਵਦੀਪ, ਅਮਰ ਚੰਦ, ਹਰੀ ਓਮ, ਰਣਜੀਤ, ਵਿਸ਼ਾਲ, ਸਾਗਰ, ਗੁਰਪ੍ਰੀਤ, ਕੁਲਵੰਤ ਅਤੇ ਗੁਰਦੀਪ ਨੂੰ ਕਾਲਜ ਦੀ ਇਸ ਸਫਲਤਾ ਲਈ ਸਨਮਾਨਤ ਕੀਤਾ।
