ਵਿਦੇਸ਼ੋਂ ਮਿਲੀ ਖ਼ਬਰ ਨੇ ਪੁਆਏ ਘਰ ''ਚ ਵੈਣ! ਰੂਸ-ਯੂਕਰੇਨ ਦੀ ਜੰਗ ''ਚ ਜਲੰਧਰ ਦੇ ਨੌਜਵਾਨ ਦੀ ਮੌਤ

Saturday, Jan 03, 2026 - 03:08 PM (IST)

ਵਿਦੇਸ਼ੋਂ ਮਿਲੀ ਖ਼ਬਰ ਨੇ ਪੁਆਏ ਘਰ ''ਚ ਵੈਣ! ਰੂਸ-ਯੂਕਰੇਨ ਦੀ ਜੰਗ ''ਚ ਜਲੰਧਰ ਦੇ ਨੌਜਵਾਨ ਦੀ ਮੌਤ

ਜਲੰਧਰ/ਗੋਰਾਇਆ (ਸੋਨੂੰ, ਮੁਨੀਸ਼)- ਰੂਸ ਅਤੇ ਯੂਕਰੇਨ ਵਿਚਕਾਰ ਜੰਗ ਲਗਾਤਾਰ ਜਾਰੀ ਹੈ। ਇਸ ਟਕਰਾਅ ਵਿੱਚ ਕਈ ਨੌਜਵਾਨ ਭਾਰਤੀ ਸੈਨਿਕ ਮਾਰੇ ਗਏ ਹਨ। ਹੁਣ ਜਲੰਧਰ ਦੇ ਇਕ ਨੌਜਵਾਨ ਦੀ ਰੂਸੀ ਜੰਗ ਵਿੱਚ ਮੌਤ ਹੋ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਗੋਰਾਇਆ ਦਾ ਰਹਿਣ ਵਾਲਾ 30 ਸਾਲਾ ਮਨਦੀਪ ਕੁਮਾਰ ਕੁਝ ਸਮੇਂ ਤੋਂ ਰੂਸ ਵਿੱਚ ਸੀ। ਉਹ ਟ੍ਰੈਵਲ ਏਜੰਟਾਂ ਦਾ ਸ਼ਿਕਾਰ ਹੋ ਗਿਆ ਅਤੇ ਉਸ ਨੂੰ ਜ਼ਬਰਦਸਤੀ ਰੂਸੀ ਫ਼ੌਜ ਵਿੱਚ ਭਰਤੀ ਕਰ ਲਿਆ ਗਿਆ ਸੀ। ਜਗਦੀਪ ਨੇ ਇਹ ਮਾਮਲਾ ਪੰਜਾਬ ਅਤੇ ਕੇਂਦਰ ਸਰਕਾਰਾਂ ਕੋਲ ਵੀ ਉਠਾਇਆ। ਹੁਣ ਮਨਦੀਪ ਦੀ ਰੂਸੀ ਫ਼ੌਜ ਵਿੱਚ ਮੌਤ ਹੋਣ ਦੀ ਖ਼ਬਰ ਮਿਲੀ ਹੈ।

PunjabKesari

ਇਹ ਵੀ ਪੜ੍ਹੋ: ਰੂਪਨਗਰ ਜ਼ਿਲ੍ਹੇ 'ਚ ਲੱਗੀ ਵੱਡੀ ਪਾਬੰਦੀ! ਨਵੇਂ ਹੁਕਮ ਹੋਏ ਜਾਰੀ, 4 ਜਨਵਰੀ ਨੂੰ ...

ਰਸ਼ੀਆ ਤੋਂ ਮਨਦੀਪ ਦੀ ਲਾਸ਼ ਦੁਪਹਿਰ 1 ਵਜੇ ਰੂਸ ਤੋਂ ਭਾਰਤ ਪਹੁੰਚੀ ਹੈ। ਮਨਦੀਪ ਦਾ ਭਰਾ ਜਗਦੀਪ ਜੋ ਇਸ ਵਕਤ ਦਿੱਲੀ ਵਿੱਚ ਹੈ, ਜਿਸ ਨਾਲ ਫੋਨ 'ਤੇ ਗੱਲਬਾਤ ਹੋਣ ਤੇ ਉਸ ਨੇ ਦੱਸਿਆ ਕਿ ਅੱਜ ਰਾਤ ਤੱਕ ਉਹ ਗੋਰਾਇਆ ਪਹੁੰਚ ਜਾਵੇਗਾ। ਜਗਦੀਪ ਆਪਣੇ ਭਰਾ ਮਨਦੀਪ ਦੀ ਲਾਸ਼ ਲੈਣ ਲਈ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਪਹੁੰਚਿਆ। ਮਨਦੀਪ ਦੇ ਭਰਾ ਜਗਦੀਪ ਨੇ ਦੱਸਿਆ ਕਿ ਮਨਦੀਪ ਕਈ ਮਹੀਨਿਆਂ ਤੋਂ ਲਾਪਤਾ ਸੀ ਅਤੇ ਹੁਣ ਉਸ ਦੀ ਲਾਸ਼ ਭਾਰਤ ਲਿਆਂਦੀ ਗਈ ਹੈ। ਜਲਦੀ ਮਨਦੀਪ ਦੀ ਮ੍ਰਿਤਕ ਦੇਹ ਨੂੰ ਗੋਰਾਇਆ ਲਿਆਂਦਾ ਜਾਵੇਗਾ, ਜਿੱਥੇ ਉਸ ਦੇ ਪਿੰਡ ਵਿਚ ਉਸ ਦਾ ਅੰਤਿਮ ਸੰਸਕਾਰ ਕਰ ਦਿੱਤਾ ਜਾਵੇਗਾ।

PunjabKesari

ਇਹ ਵੀ ਪੜ੍ਹੋ: ਪੰਜਾਬ 'ਚ Red Alert ਜਾਰੀ! ਮੌਸਮ ਦੀ ਪੜ੍ਹੋ ਨਵੀਂ ਅਪਡੇਟ, ਵਿਭਾਗ ਨੇ 7 ਜਨਵਰੀ ਤੱਕ ਕੀਤੀ ਵੱਡੀ ਭਵਿੱਖਬਾਣੀ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News