ਸਟੇਟ ਵਿਜੀਲੈਂਸ ਬਿਊਰੋ ਨੇ ਸਿਵਲ ਸਰਜਨ ਦਫਤਰ ''ਚ ਮਾਰੀ ਰੇਡ, ਜ਼ਬਤ ਕੀਤੇ ਰਿਕਾਰਡ

Thursday, Sep 05, 2019 - 03:08 PM (IST)

ਸਟੇਟ ਵਿਜੀਲੈਂਸ ਬਿਊਰੋ ਨੇ ਸਿਵਲ ਸਰਜਨ ਦਫਤਰ ''ਚ ਮਾਰੀ ਰੇਡ, ਜ਼ਬਤ ਕੀਤੇ ਰਿਕਾਰਡ

ਜਲੰਧਰ - ਸਟੇਟ ਵਿਜੀਲੈਂਸ ਬਿਊਰੋ ਵਲੋਂ ਕੀਤੀ ਗਈ ਸਿਵਲ ਸਰਜਨ ਦਫਤਰ ਦੀ ਛਾਪੇਮਾਰੀ ਦੌਰਾਨ ਅਹਿਮ ਖੁਲਾਸਾ ਹੋਣ ਦੇ ਨਾਲ-ਨਾਲ ਕਰੋੜਾਂ ਦੇ ਰਿਕਾਰਡ ਜ਼ਬਤ ਕੀਤੇ ਗਏ ਹਨ। ਅਚਾਨਕ ਕੀਤੀ ਇਸ ਛਾਪੇਮਾਰੀ ਦੀ ਜਾਂਚ ਕਰਨ 'ਤੇ ਇਲੈਕਟ੍ਰੋਨਿਕ ਵ੍ਹੀਲਚੇਅਰ ਦੇ ਬਿੱਲਾਂ ਅਤੇ ਹਸਪਤਾਲ ਦੇ ਬਹੁਤ ਸਾਰੇ ਸਾਮਾਨ 'ਚ ਗੜਬੜੀ ਹੋਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਸਿਵਲ ਸਰਜਨ ਵਲੋਂ ਇਸੇ ਸਾਲ ਮਰੀਜ਼ਾਂ ਦੀ ਸਹੂਲਤਾਂ ਲਈ 25 ਇਲੈਕਟ੍ਰੋਨਿਕ ਵ੍ਰੀਲ ਚੇਅਰ ਖਰੀਦੀਆਂ ਗਈਆਂ ਸਨ, ਜਿਨ੍ਹਾਂ ਦੀ ਕੀਮਤ ਬਿੱਲਾਂ ਦੇ ਹਿਸਾਬ ਨਾਲ 25 ਲੱਖ ਰੁਪਏ ਦੱਸੀ ਜਾ ਰਹੀ ਹੈ। ਜਾਂਚ 'ਚ ਸ਼ਾਮਲ ਅਧਿਕਾਰੀਆਂ ਤੋਂ ਜਦੋਂ ਵਿਜੀਲੈਂਸ ਬਿਊਰੋ ਦੀ ਟੀਮ ਨੇ ਪੁੱਛਿਆ ਕਿ ਤੁਸੀਂ ਇਲੈਕਟ੍ਰੋਨਿਕ ਵ੍ਹੀਲਚੇਅਰ ਕਿਥੇ ਸਪਲਾਈ ਕੀਤੀ ਸੀ ਤਾਂ ਉਨ੍ਹਾਂ ਨੇ ਦੱਸਿਆ ਕਿ ਇਹ ਵ੍ਹੀਲਚੇਅਰ ਉਨ੍ਹਾਂ ਨੇ ਜ਼ਿਲੇ 'ਚ ਬਣੇ ਸਰਕਾਰੀ ਹਸਪਤਾਲ, ਸੀ.ਐੱਚ.ਸੀ. ਜਾਂ ਪੀ.ਐੱਚ.ਸੀ. 'ਚ ਭੇਜੀਆਂ ਸਨ। ਜਾਂਚ ਕਰਨ 'ਤੇ ਪਤਾ ਲੱਗਾ ਕਿ ਅਧਿਕਾਰੀਆਂ ਦੇ ਦੱਸੇ ਗਏ ਕਿਸੇ ਵੀ ਸਥਾਨ 'ਤੇ ਇਕ ਵੀ ਇਲੈਕਟ੍ਰੋਨਿਕ ਵ੍ਹੀਹ ਚੇਅਰ ਨਹੀਂ ਹੈ।

ਅਜਿਹੇ ਹਾਲਾਤਾਂ 'ਚ ਹੈਰਾਨ ਕਰਨ ਵਾਲਾ ਸਵਾਲ ਸਾਹਮਣੇ ਆ ਰਿਹਾ ਹੈ ਕਿ ਕੀ ਇਲੈਕਟ੍ਰੋਨਿਕ ਵ੍ਹੀਲ ਚੇਅਰ ਖਰੀਦੀਆਂ ਵੀ ਗਈਆਂ ਸਨ ਜਾਂ ਇਨ੍ਹਾਂ ਦੇ ਸਿਰਫ ਖਾਲੀ ਬਿੱਲ ਹੀ ਤਿਆਰ ਕਰਵਾਏ ਗਏ। ਜੇਕਰ ਵ੍ਹੀਲ ਚੇਅਰ ਖਰੀਦੀਆਂ ਗਈਆਂ ਸਨ ਤਾਂ ਉਹ ਕਿਥੇ ਗਈਆਂ? ਦੱਸ ਦੇਈਏ ਕਿ ਵਿਭਾਗ ਨੇ ਇਲੈਕਟ੍ਰੋਨਿਕ ਵ੍ਹੀਲਚੇਅਰ ਦੀ ਖਰੀਦਦਾਰੀ ਡਾ.ਰਾਜੇਸ਼ ਕੁਮਾਰ ਬੰਗਾ ਦੇ ਕਾਰਜਕਾਲ 'ਚ ਕੀਤੀ ਸੀ। ਇਸ ਸਬੰਧ 'ਚ ਜਦੋਂ ਉਨ੍ਹਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਲੋਕ ਸਭਾ ਚੋਣਾਂ ਦੇ ਸਮੇਂ ਵਿਭਾਗ ਨੇ ਕੁਝ ਇਲੈਕਟ੍ਰੋਨਿਕ ਵ੍ਹੀਲਚੇਅਰ ਖਰੀਦੀਆਂ ਸਨ ਪਰ ਉਨ੍ਹਾਂ ਨੂੰ ਇਹ ਨਹੀਂ ਸੀ ਪਤਾ ਕਿ ਉਹ ਵ੍ਹੀਲਚੇਅਰ ਸਾਧਾਰਨ ਸਨ ਜਾਂ ਇਲੈਕਟ੍ਰੋਨਿਕ। ਵਿਭਾਗ ਨੇ ਇਕ ਇਲੈਕਟ੍ਰੋਨਿਕ ਵ੍ਹੀਲਚੇਅਰ ਦੀ ਕੀਮਤ ਇਕ ਲੱਖ ਰੁਪਏ ਦੱਸੀ ਹੈ, ਜਿਸ ਦੇ ਨਾਲ ਦੀਆਂ ਉਨ੍ਹਾਂ ਨੇ 25 ਇਲੈਕਟ੍ਰੋਨਿਕ ਵ੍ਹੀਲਚੇਅਰ ਖਰੀਦੀਆਂ ਹਨ। ਵਿਜੀਲੈਂਸ ਵਿਭਾਗ ਦੀ ਟੀਮ ਨੇ ਛਾਪੇਮਾਰੀ ਕਰਕੇ ਕਰੀਬ 1.5 ਕਰੋੜ ਰੁਪਏ ਦੇ ਬਿੱਲਾਂ ਦਾ ਰਿਕਾਰਡ ਜ਼ਬਤ ਕੀਤਾ ਹੈ।

ਦੱਸ ਦੇਈਏ ਕਿ ਇਲੈਕਟ੍ਰੋਨਿਕ ਵ੍ਹੀਲਚੇਅਰ ਦੇ ਇਹ ਬਿੱਲ ਸਾਲ 2018ਦੇ 9ਵੇਂ ਮਹੀਨੇ ਤੱਕ ਦੇ ਹਨ, ਜਿਨ੍ਹਾਂ ਦੀ ਜਾਂਚ ਕਰਨ ਮਗਰੋਂ ਹੁਣ ਦਵਾਈਆਂ, ਸਰਜੀਕਲ ਐਕਵਿਪਮੈਂਟ ਆਦਿ ਤੋਂ ਇਲਾਵਾ ਹੋਰ ਸਾਰੇ ਸਾਮਾਨ 'ਚ ਵੀ ਗੜਬੜੀ ਹੋਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ।  


author

rajwinder kaur

Content Editor

Related News