ਜਲੰਧਰ ਦੀ ਇਸ ਰਾਮਲੀਲਾ ''ਚ 52 ਸਾਲ ਤੋਂ ਹੋ ਰਿਹੈ ਚਮਤਕਾਰ, ਭਰਦੀਆਂ ਨੇ ਝੋਲੀਆਂ
Sunday, Oct 25, 2020 - 05:48 PM (IST)

ਜਲੰਧਰ (ਸੋਨੂੰ): ਜਲੰਧਰ ਦੇ ਬਸਤੀ ਸ਼ੇਖ ਦੇ ਮਹਾਵੀਰ ਕਲੱਬ ਵਲੋਂ ਹਰ ਸਾਲ ਰਾਮ ਲੀਲਾ ਕਰਵਾਈ ਜਾਂਦੀ ਹੈ। ਜਾਣਕਾਰੀ ਮੁਤਾਬਕ ਇਹ ਰਾਮਲੀਲਾ ਇੱਥੇ 52 ਸਾਲ ਤੋਂ ਹੁੰਦੀ ਆ ਰਹੀ ਹੈ। ਕਿਹਾ ਜਾਂਦਾ ਹੈ ਕਿ ਇਸ ਰਾਮਲੀਲਾ 'ਚ ਸਾਕਸ਼ਾਤ ਲਕਸ਼ਣ ਮੂਰਸ਼ਾ ਹੁੰਦੀ ਹੈ ਅਤੇ ਮਨੋਕਾਮਾਨ ਮੰਗਣ ਵਾਲਿਆਂ ਦੀਆਂ ਝੋਲੀਆਂ ਭਰਦੀਆਂ ਹਨ। ਇਸ ਮੂਰਸ਼ਾ ਨੂੰ ਦੇਖਣ ਲਈ ਦੂਰ-ਦੂਰ ਤੋਂ ਲੋਕ ਆਉਂਦੇ ਹਨ ਅਤੇ ਆਪਣੀਆਂ ਮੰਨਤਾਂ ਮੰਨਦੇ ਹਨ।
ਇਸ ਸਬੰਧੀ ਇਸ ਕਲੱਬ ਦੇ ਪ੍ਰਧਾਨ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਦੇ ਦੌਰ 'ਚ ਉਨ੍ਹਾਂ ਨੇ ਪੂਰੀ ਨਿਯਮਾਂ ਦੀ ਪਾਲਣਾਂ ਕਰਦੇ ਹੋਏ ਸਾਰਾ ਕੁੱਝ ਖ਼ੁਦ ਆਪ ਕੀਤਾ ਹੈ।