ਜਲੰਧਰ: ਪ੍ਰੋਫੈਸਰ ਦੇ ਘਰ ਚੋਰਾਂ ਨੇ ਬੋਲਿਆ ਧਾਵਾ
Wednesday, Jun 14, 2017 - 02:17 PM (IST)
ਜਲੰਧਰ (ਸੁਨੀਲ ਮਹਾਜਨ)— ਜਲੰਧਰ ਦੀ ਕਾਲੀਆ ਕਾਲੋਨੀ 'ਚ ਸਥਿਤ ਇਕ ਘਰ ਨੂੰ ਚੋਰਾਂ ਨੇ ਆਪਣਾ ਨਿਸ਼ਾਨਾ ਬਣਾਇਆ। ਜਾਣਕਾਰੀ ਦਿੰਦੇ ਹੋਏ ਮਕਾਨ ਮਾਲਕ ਜਸਵਿੰਦਰ ਸਿੰਘ ਨੇ ਦੱਸਿਆ ਉਹ ਮੇਹਰਚੰਦ ਪਾਲਿਟੈਕਨਿਕ ਕਾਲਜ 'ਚ ਪ੍ਰੋਫੈਸਰ ਹਨ ਅਤੇ ਬੁੱਧਵਾਰ ਨੂੰ ਉਹ ਆਪਣੀ ਜਾਬ 'ਤੇ ਗਏ ਸਨ। ਜਦੋਂ ਉਨ੍ਹਾਂ ਨੇ ਘਰ ਆ ਕੇ ਦੇਖਿਆ ਤਾਂ ਘਰ ਦੇ ਤਾਲੇ ਟੁੱਟੇ ਹੋਏ ਸਨ ਅਤੇ ਘਰ 'ਚੋਂ ਸੋਨੇ ਦੇ ਗਹਿਣੇ ਅਤੇ ਨਗਦੀ ਗਾਇਬ ਸੀ। ਉਨ੍ਹਾਂ ਦੱਸਿਆ ਕਿ ਚੋਰ ਉਨ੍ਹਾਂ ਦੇ ਘਰੋਂ 5-6 ਤੋਲੇ ਸੋਨਾ ਅਤੇ ਨਕਦੀ ਲੈ ਗਏ। ਜਿਸ ਦੀ ਸੂਚਨਾ ਉਨ੍ਹਾਂ ਨੇ ਤੁਰੰਤ ਪੁਲਸ ਨੂੰ ਦਿੱਤੀ, ਮੌਕੇ 'ਤੇ ਪਹੁੰਚੇ ਥਾਣਾ ਇਕ ਦੇ ਮੁਖੀ ਨਵਦੀਪ ਸਿੰਘ ਨੇ ਮਾਮਲਾ ਦਰਜ ਕਰ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
