ਜਲੰਧਰ ਵਿਖੇ ਪਾਵਰਕਾਮ ਦੀ ਵੱਡੀ ਕਾਰਵਾਈ, ਚੋਰੀ ਦੇ ਕੇਸਾਂ ’ਚ ਲਾਇਆ 89 ਲੱਖ ਜੁਰਮਾਨਾ

Monday, May 23, 2022 - 05:05 PM (IST)

ਜਲੰਧਰ ਵਿਖੇ ਪਾਵਰਕਾਮ ਦੀ ਵੱਡੀ ਕਾਰਵਾਈ, ਚੋਰੀ ਦੇ ਕੇਸਾਂ ’ਚ ਲਾਇਆ 89 ਲੱਖ ਜੁਰਮਾਨਾ

ਜਲੰਧਰ (ਪੁਨੀਤ)- ਪਾਵਰਕਾਮ ਨੇ ਬਿਜਲੀ ਬਚਾਓ ਮੁਹਿੰਮ ਦੇ ਤਹਿਤ ਛੁੱਟੀ ਵਾਲੇ ਦਿਨ ਵੱਡਾ ਐਕਸ਼ਨ ਲੈਂਦੇ ਹੋਏ ਤੜਕੇ ਹੀ ਵੱਡੀ ਕਾਰਵਾਈ ਨੂੰ ਅੰਜ਼ਾਮ ਦਿੱਤਾ, ਜਿਸ ਨਾਲ ਮਹਿਕਮੇ ਨੂੰ ਅੰਦਾਜ਼ਨ 89 ਲੱਖ ਰੁਪਏ ਜੁਰਮਾਨਾ ਦੇ ਰੂਪ ’ਚ ਪ੍ਰਾਪਤ ਹੋਣਗੇ। ਮਹਿਕਮੇ ਦੁਆਰਾ ਸੋਮਵਾਰ ਨੂੰ ਨੋਟਿਸ ਭਿਜਵਾਏ ਜਾਣਗੇ ਅਤੇ ਕਈਆਂ ਖ਼ਿਲਾਫ਼ ਥਾਣੇ ’ਚ ਐੱਫ਼. ਆਈ. ਆਰ. ਵੀ ਦਰਜ ਕਰਵਾਈ ਜਾਏਗੀ। ਉਥੇ ਹੀ ਲੰਬੇ ਸਮੇਂ ਤੋਂ ਬਿਜਲੀ ਬਿੱਲ ਅਦਾ ਕਰਨ ਵਾਲੇ ਡਿਫ਼ਾਲਟਰ ਖ਼ਪਤਕਾਰਾਂ ਨੂੰ ਵੀ ਸ਼ਾਮਤ ਆਈ, ਇਸੇ ਕ੍ਰਮ ’ਚ ਮਹਿਕਮੇ ਨੇ 190 ਕੁਨੈਕਸ਼ਨ ਕੱਟੇ ਅਤੇ ਜ਼ਿਆਦਾਤਰ ਨੇ ਆਪਣੇ ਬਿੱਲ ਜਮ੍ਹਾ ਕਰਵਾ ਕੇ ਕੁਨੈਕਸ਼ਨ ਚਾਲੂ ਕਰਵਾਏ। ਇਨ੍ਹਾਂ ’ਚ 1-2 ਕੇਸਾਂ ’ਚ ਬਿਨਾਂ ਬਿੱਲ ਲਏ ਕੁਨੈਕਸ਼ਨ ਜੋੜਨੇ ਪਏ ਕਿਉਂਕਿ ਉਕਤ ਪਰਿਵਾਰ ਵਾਲੇ ਸ਼ਹਿਰ ਤੋਂ ਦੂਰ ਗਏ ਹੋਏ ਸਨ ਅਤੇ ਘਰ ’ਚ ਬਜ਼ੁਰਗ ਹੀ ਮੌਜੂਦ ਸਨ, ਜਿਸ ਦੇ ਚਲਦੇ ਉਨ੍ਹਾਂ ਦੀ ਸੁਵਿਧਾ ਨੂੰ ਮੱਦੇਨਜ਼ਰ ਰੱਖਦੇ ਹੋਏ ਕੁਨੈਕਸ਼ਨ ਜੋੜ ਦਿੱਤੇ ਗਏ, ਇਹ ਮਾਮਲਾ ਕਪੂਰਥਲਾ ਸਰਕਲ ਨਾਲ ਸਬੰਧਤ ਹੈ।

ਪੰਜਾਬ ’ਚ ਬਿਜਲੀ ਕਿੱਲਤ ਚੱਲ ਰਹੀ ਹੈ, ਜਿਸ ਦੇ ਚਲਦੇ ਹੈੱਡ ਆਫ਼ਿਸ ਦੁਆਰਾ ਬਚਤ ’ਤੇ ਜ਼ੋਰ ਦੇਣ ਦੇ ਨਿਰਦੇਸ਼ ਜਾਰੀ ਕੀਤੇ ਗਏ। ਨਾਰਥ ਜੋਨ ਦੇ ਇੰਫੋਰਸਮੈਂਟ ਡਿਸਟ੍ਰੀਬਿਊਸ਼ਨ ਵਿੰਗ ਦੁਆਰਾ ਇਨ੍ਹਾਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਵੱਖ-ਵੱਖ ਟੀਮਾਂ ਬਣਾ ਕੇ ਐਤਵਾਰ ਸਵੇਰੇ ਚੈਕਿੰਗ ਦੀ ਮੁਹਿੰਮ ਚਲਾਈ ਗਈ। ਕਪੂਰਥਲਾ, ਜਲੰਧਰ, ਹੁਸ਼ਿਆਰਪੁਰ, ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) ਸਰਕਲ ਦੇ ਅਧੀਨ ਬਿਜਲੀ ਚੋਰੀ ’ਤੇ ਹੋਈ ਕਾਰਵਾਈ ’ਚ ਚੋਰੀ ਦੇ 121 ਕੇਸ ਫੜੇ ਗਏ, ਟੀਮਾਂ ਦੇ ਅਨੁਸਾਰ ਇਨ੍ਹਾਂ ’ਚੋਂ 100 ਤੋਂ ਵੱਧ ਖਪਤਕਾਰਾਂ ਨੇ ਸਿੱਧੀ ਕੁੰਡੀ ਲਗਾਈ ਹੋਈ ਸੀ। ਅਧਿਕਾਰੀਆਂ ਨੇ ਕਿਹਾ ਕਿ ਦੁਪਹਿਰ ਦੇ ਸਮੇਂ ਉਕਤ ਲੋਕ ਕੁੰਡੀ ਨੂੰ ਹਟਾ ਦਿੰਦੇ ਸਨ, ਜਿਸ ਦੇ ਚਲਦੇ ਸਵੇਰੇ ਤੜਕੇ ਕਾਰਵਾਈ ਨੂੰ ਅੰਜ਼ਾਮ ਦਿੱਤਾ ਗਿਆ ਅਤੇ ਬਿਜਲੀ ਚੋਰੀ ਕਰਨ ਦੇ ਇੰਨੇ ਵੱਧ ਕੇਸ ਫੜਣ ’ਚ ਸਫਲਤਾ ਮਿਲ ਸਕੀ।

ਇਹ ਵੀ ਪੜ੍ਹੋ: ਸਰਹੱਦੀ ਪਿੰਡਾਂ 'ਚ BSF ਦਾ ਸ਼ਲਾਘਾਯੋਗ ਉਪਰਾਲਾ, ਇੰਝ ਕਰ ਰਹੇ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ

ਅਧਿਕਾਰੀਆਂ ਨੇ ਦੱਸਿਆ ਕਿ ਏ. ਸੀ. ਦਾ ਇਸਤੇਮਾਲ ਬੇਹੱਦ ਵੱਧ ਚੁੱਕਿਆ ਹੈ। ਵੱਡੀ ਗਿਣਤੀ ’ਚ ਅਜਿਹੇ ਖਪਤਕਾਰ ਹਨ ਜੋ ਕਿ ਬਿਜਲੀ ਦੀ ਖਪਤ ਨੂੰ ਬਚਾਉਣ ਲਈ ਚੋਰੀ ਕਰਦੇ ਹਨ, ਕਈਆਂ ਨੇ ਆਪਣੇ ਮੀਟਰਾਂ ਨਾਲ ਛੇੜਛਾੜ ਕੀਤੀ ਹੋਈ ਹੈ, ਜਦਕਿ ਜਿਨ੍ਹਾਂ ਲੋਕਾਂ ਦੇ ਘਰਾਂ ਕੋਲੋਂ ਤਾਰ ਗੁਜਰਦੀ ਹੈ ਉਹ ਕੁੰਡੀ ਲਗਾ ਕੇ ਵਿਭਾਗ ਨੂੰ ਚੂਨਾ ਲਗਾ ਰਹੇ ਹਨ। ਅੱਜ ਫੜੇ ਗਏ 121 ਕੇਸਾਂ ’ਚ 89 ਲੱਖ ਦੇ ਕਰੀਬ ਜੁਰਮਾਨਾ ਬਣਦਾ ਹੈ, ਅੱਜ ਦਫਤਰ ਬੰਦ ਹੋਏ ਦੇ ਕਾਰਨ ਜੁਰਮਾਨਾ ਨੋਟਿਸ ਜਾਰੀ ਨਹੀਂ ਹੋ ਸਕੇ ਜੋ ਕਿ ਵਿਭਾਗ ਸੋਮਵਾਰ ਨੂੰ ਜਾਰੀ ਕਰੇਗਾ। ਇਸ ਵਿਚ ਰਾਸ਼ੀ ਵਧਣ ਦੀ ਸੰਭਾਵਨਾ ਹੈ। ਅਧਿਕਾਰੀਆਂ ਦੁਆਰਾ ਚੋਰੀ ਦੇ ਕੇਸਾਂ ’ਚ ਬਿਜਲੀ ਐਕਟ 2003 ਦੀ ਧਾਰਾ 135 ਦੇ ਤਹਿਤ ਬਣਦੀ ਕਾਰਵਾਈ ਕੀਤੀ ਜਾਵੇਗੀ। ਇਨਫ਼ੋਰਸਮੈਂਟ ਡਿਸਟ੍ਰੀਬਿਊਸ਼ਨ ਦੁਆਰਾ ਬਿਜਲੀ ਚੋਰਾਂ ’ਤੇ ਕੀਤੀ ਜਾ ਰਹੀ ਕਾਰਵਾਈ ਦੇ ਦੌਰਾਨ ਲੋਕਾਂ ਦੇ ਘਰਾਂ ਦਾ ਲੋਡ ਵੀ ਚੈੱਕ ਕੀਤਾ ਗਿਆ, ਹਾਲਾਂਕਿ ਵਿਭਾਗ ਦਾ ਮੁੱਖ ਟੀਚਾ ਬਿਜਲੀ ਚੋਰੀ ਸੀ ਪਰ ਸਾਹਮਣੇ ਆ ਰਹੇ ਮਾਮਲਿਆਂ ਨੂੰ ਛੱਡਿਆ ਨਹੀਂ ਗਿਆ। ਇਸ ਕ੍ਰਮ ’ਚ 85 ਦੇ ਕਰੀਬ ਖਪਤਕਾਰਾਂ ਵਿਖੇ ਸੈਸ਼ਨ ਤੋਂ ਵੱਧ ਲੋਡ ਇਸਤੇਮਾਲ ਹੁੰਦੇ ਹੋਏ ਪਾਇਆ ਗਿਆ। ਇਨ੍ਹਾਂ ਨੂੰ ਲੋਡ ਦੇ ਮੁਤਾਬਿਕ ਜੁਰਮਾਨਾ ਕੀਤਾ ਜਾਵੇਗਾ। ਅਧਿਕਾਰੀਆਂ ਨੇ ਦੱਸਿਆ ਕਿ ਉਕਤ 85 ਕੇਸਾਂ ’ਚੋਂ 80 ਘਰਾਂ ’ਚ ਏ.ਸੀ. ਚਲਦੇ ਹੋਏ ਪਾਇਆ ਗਿਆ। ਇਨ੍ਹਾਂ ’ਚ ਕਈ ਕੁਨੈਕਸ਼ਨ ਅਜਿਹੇ ਸਨ ਜਿਨ੍ਹਾਂ ਦਾ ਲੋਡ ਇਕ ਕਿਲੋਵਾਟ ਤੋਂ ਘੱਟ ਸੀ ਅਤੇ ਘਰ ਦੇ ਅੰਦਰ 2-2 ਏ. ਸੀ. ਚਲਦੇ ਮਿਲੇ।

ਉਥੇ ਹੀ, ਡਿਸਟ੍ਰੀਬਿਊਸ਼ਨ ਦੀਆਂ ਟੀਮਾਂ ਦੁਆਰਾ ਲੰਬੇ ਸਮੇਂ ਤੋਂ ਬਿਜਲੀ ਬਿੱਲ ਜਮ੍ਹਾ ਨਾ ਕਰਵਾਉਣ ਵਾਲੇ 190 ਦੇ ਲਗਭਗ ਖਪਤਕਾਰਾਂ ਦੇ ਕੁਨੈਕਸ਼ਨ ਕੱਟੇ ਗਏ। ਉਕਤ 190 ਖਪਤਕਾਰ ਜਲੰਧਰ, ਕਪੂਰਥਲਾ ਤੇ ਹੁਸ਼ਿਆਰਪੁਰ ਤੋਂ ਸਬੰਧਤ ਹਨ, ਜਦਕਿ ਨਵਾਂਸ਼ਹਿਰ ਸਰਕਲ ਦੁਆਰਾ ਕੀਤੀ ਗਈ ਕਾਰਵਾਈ ਦੀ ਵਿਸਤ੍ਰਿਤ ਰਿਪੋਰਟ ਕਲ ਬਣ ਸਕੇਗੀ। ਅਧਿਕਾਰੀਆਂ ਨੇ ਕਿਹਾ ਕਿ ਇਨ੍ਹਾਂ ਖ਼ਪਤਕਾਰਾਂ ਦੀ ਰਾਸ਼ੀ 37.89 ਲੱਖ ਦੇ ਕਰੀਬ ਬਣਦੀ ਰਹੀ ਜੋ ਕਿ ਜਮ੍ਹਾ ਕਰਵਾ ਦਿੱਤੀ ਗਈ ਹੈ।

ਇਹ ਵੀ ਪੜ੍ਹੋ:  ਜਿਸ ਬੋਰਵੈੱਲ 'ਚ ਡਿੱਗ ਕੇ 6 ਸਾਲਾ 'ਰਿਤਿਕ ਰੌਸ਼ਨ' ਨੇ ਗੁਆਈ ਸੀ ਜਾਨ, ਉਸ ਦੇ ਮਾਲਕ ਖ਼ਿਲਾਫ਼ ਹੋਈ ਵੱਡੀ ਕਾਰਵਾਈ

ਫ਼ੀਲਡ ਸਟਾਫ਼ ਨੇ ਖ਼ਪਤਕਾਰਾਂ ਕੋਲੋਂ ਐਪ ਦੇ ਜ਼ਰੀਏ ਆਨਲਾਈਨ ਜਮ੍ਹਾ ਕਰਵਾਈ ਰਾਸ਼ੀ
ਬਿਜਲੀ ਦਾ ਬਿੱਲ ਭਰਨ ਦੇ ਕਈ ਬਦਲ ਹਨ। ਖ਼ਪਤਕਾਰ ਗੁਗਲ ਪੇ, ਪੇਟੀਐਮ ਸਹਿਤ ਕਈ ਤਰ੍ਹਾਂ ਦੇ ਐਪਲੀਕੇਸ਼ਨ ਦੇ ਜ਼ਰੀਏ ਆਪਣੇ ਬਿੱਲਾਂ ਦਾ ਭੁਗਤਾਨ ਕਰ ਸਕਦਾ ਹੈ। ਗਰਮੀ ਦਾ ਜ਼ੋਰ ਹੈ ਅਤੇ ਉੱਪਰੋਂ ਵਿਭਾਗ ਦੁਆਰਾ ਕੁਨੈਕਸ਼ਨ ਕੱਟ ਦਿੱਤੇ ਗਏ। ਇਸ ਦੇ ਚਲਦੇ ਲੋਕ ਸੋਮਵਾਰ ਨੂੰ ਦਫਤਰ ਖੁਲ੍ਹਣ ’ਤੇ ਬਿੱਲ ਜਮ੍ਹਾ ਕਰਵਾਉਣ ਦੀ ਗੱਲ ਕਹਿਣ ਲੱਗੇ ਅਤੇ ਕੁਨੈਕਸ਼ਨ ਜੋੜਣ ਲਈ ਜ਼ੋਰ ਪਾਉਣ ਲੱਗੇ। ਇਸ ’ਤੇ ਫੀਲਡ ਸਟਾਫ ਨੇ ਕਈ ਖਪਤਕਾਰਾਂ ਨੂੰ ਆਨਲਾਈਨ ਪੇਮੈਂਟ ਜਮ੍ਹਾ ਕਰਵਾਉਣ ਦਾ ਬਦਲ ਦੱਸਿਆ ਅਤੇ ਮੌਕੇ ’ਤੇ ਆਨਲਾਈਨ ਜ਼ਰੀਏ ਨਾਲ ਪੇਮੈਂਟ ਜਮ੍ਹਾ ਕਰਵਾਈ। ਉਥੇ ਹੀ ਜਿਨ੍ਹਾਂ ਖ਼ਪਤਕਾਰਾਂ ਨੇ ਮੌਕੇ ’ਤੇ ਬਿੱਲ ਜਮ੍ਹਾ ਨਹੀਂ ਕਰਵਾਏ, ਉਹ ਬਾਅਦ ’ਚ ਆਨਲਾਈਨ ਬਿੱਲ ਜਮ੍ਹਾ ਕਰਵਾ ਕੇ ਆਏ। ਦਫ਼ਤਰ ਬੰਦ ਹੋਣ ਕਾਰਨ ਕੈਸ਼ ’ਚ ਬਿੱਲ ਜਮ੍ਹਾ ਨਹੀਂ ਹੋ ਸਕਦਾ ਸੀ, ਜਿਸ ਦੇ ਚਲਦੇ ਆਨਲਾਈਨ ਮਾਧਿਅਮ ਹੀ ਬਚਿਆ ਸੀ। ਵਿਭਾਗ ਨੂੰ ਵੱਡੇ ਪੱਧਰ ’ਤੇ ਰਾਸ਼ੀ ਦੀ ਕੁਲੈਕਸ਼ਨ ਹੋਈ ਹੈ।

ਇਹ ਵੀ ਪੜ੍ਹੋ: ਬੋਰਵੈੱਲ ’ਚ ਡਿੱਗੇ ਬੱਚੇ ਦੀ ਮਾਂ ਦਾ ਛਲਕਿਆ ਦਰਦ, ਰੋਂਦਿਆਂ ਬੋਲੀ, ‘ਬੋਰਵੈੱਲ ’ਚੋਂ ਮੈਨੂੰ ਪੁਕਾਰ ਰਿਹੈ’

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News