ਨਿਗਮ ਦੇ ਪਾਲੀਥੀਨ ''ਤੇ ਪਾਬੰਦੀ ਲਗਾਉਣ ਦੇ ਦਾਅਵੇ ਠੁੱਸ, ਧੜੱਲੇ ਨਾਲ ਹੋ ਰਹੀ ਹੈ ਵਰਤੋਂ
Monday, Nov 11, 2019 - 12:04 PM (IST)

ਜਲੰਧਰ (ਵੈੱਬ ਡੈਸਕ) : ਪਾਲੀਥੀਨ ਬੈਗ 'ਤੇ ਪਾਬੰਦੀ ਲਗਾਉਣ ਦੇ ਨਗਰ ਨਿਗਮ ਦੇ ਦਾਅਵੇ ਕਾਗਜ਼ੀ ਸਾਬਤ ਹੋ ਰਹੇ ਹਨ। ਬਾਜ਼ਾਰਾਂ ਵਿਚ ਦੁਕਾਨਦਾਰ ਪਾਲੀਥੀਨ ਕੈਰੀ ਬੈਗ ਵਿਚ ਹੀ ਸਾਮਾਨ ਦੇ ਰਹੇ ਹਨ। ਨਿਗਮ ਪਿਛਲੇ 3 ਸਾਲ ਤੋਂ ਪਾਲੀਥੀਨ 'ਤੇ ਪਾਬੰਦੀ ਲਗਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਇਕ ਵਾਰ ਵੀ ਇਸ ਮੁਹਿੰਮ ਨੂੰ ਲੰਬਾ ਨਹੀਂ ਚਲਾ ਸਕਿਆ। ਮੁਹਿੰਮ ਵਿਚ ਵਾਰ-ਵਾਰ ਰੁਕਾਵਟ ਨਾਲ ਹਾਲਾਤ ਇਹ ਹਨ ਕਿ ਲੋਕ ਨਿਗਮ ਦੀ ਛਾਪੇਮਾਰੀ ਨੂੰ ਵੀ ਗੰਭੀਰਤਾ ਨਹੀਂ ਲੈਂਦੇ। ਇਕ ਦਿਨ ਛਾਪੇਮਾਰੀ ਕਰਨ ਤੋਂ ਬਾਅਦ ਨਿਗਮ ਅਫਸਰ ਚੁੱਪ ਹੋ ਜਾਂਦੇ ਹਨ ਅਤੇ ਦੁਕਾਨਦਾਰ ਪਾਲੀਥੀਨ ਇਸਤੇਮਾਲ ਨੂੰ ਜਾਰੀ ਰੱਖਦੇ ਹਨ। ਕੇਂਦਰ ਸਰਕਾਰ ਨੇ 2 ਅਕਤੂਬਰ ਤੋਂ ਪਾਲੀਥੀਨ ਬੈਨ 'ਤੇ ਸਖਤੀ ਕੀਤੀ ਅਤੇ ਐਲਾਨ ਕੀਤਾ ਸੀ ਕਿ ਦੀਵਾਲੀ ਤੱਕ ਦੇਸ਼ ਨੂੰ ਪਲਾਸਟਿਕ ਮੁਕਤ ਕਰਨਾ ਹੈ। ਇਸ ਲਈ ਘਰ-ਘਰ ਤੋਂ ਪਲਾਸਟਿਕ ਵੇਸਟ ਇਕੱਠਾ ਕਰਨ ਦਾ ਮਿਸ਼ਨ ਸੀ। ਇਸ ਨੂੰ ਦੀਵਾਲੀ ਤੱਕ ਡਿਸਪੋਜ਼ ਆਫ ਕਰਨਾ ਸੀ ਪਰ ਅਜੇ ਤੱਕ ਨਿਗਮਾਂ, ਕੌਂਸਲਾਂ ਅਤੇ ਪੰਚਾਇਤਾਂ ਨੂੰ ਹੁਕਮ ਨਹੀਂ ਮਿਲਿਆ ਹੈ ਇਹ ਕਿੱਥੇ ਦੇਣਾ ਹੈ। ਇਸ ਲਈ ਇਕੱਠਾ ਕੀਤਾ ਪਲਾਸਟਿਕ ਵੇਸਟ ਨਿਗਮ ਦੇ ਕੋਲ ਹੀ ਪਿਆ ਹੈ।
ਪਾਲੀਥੀਨ ਇਸਤੇਮਾਲ ਕਰਨ 'ਤੇ ਜ਼ੁਰਮਾਨੇ ਦਾ ਪ੍ਰਬੰਧ
ਆਮ ਜਨਤਾ | ਥੋਕ ਵਿਕਰੇਤਾ | ਨਿਰਮਾਤਾ | |
ਪਹਿਲੀ ਵਾਰ | 1000 | 25,000 | 50,000 |
ਦੂਜੀ ਵਾਰ | 2000 | 50,000 | 1 ਲੱਖ |
ਤਿੰਨਾਂ ਮਾਮਲਿਆਂ ਵਿਚ ਤੀਜੀ ਵਾਰ ਫੜੇ ਜਾਣ 'ਤੇ ਕੋਰਟ ਕੇਸ ਹੋਵੇਗਾ।
ਕੀ ਹੈ ਨੁਕਸਾਨ
ਪਾਲੀਥੀਨ ਦੇ ਇਸਤੇਮਾਲ ਨਾਲ ਸਾਹ ਅਤੇ ਚਮੜੀ ਸਬੰਧੀ ਰੋਗ ਤੇਜ਼ੀ ਨਾਲ ਵੱਧ ਰਹੇ ਹਨ। ਇਸ ਤੋਂ ਲੋਕਾਂ 'ਚ ਕੈਂਸਰ ਦਾ ਵੀ ਖ਼ਤਰਾ ਵੱਧ ਰਿਹਾ ਹੈ। ਨਸ਼ਟ ਨਾ ਹੋਣ ਕਾਰਣ ਇਹ ਭੂਮੀ ਦੀ ਉਪਜਾਊ ਧਰਤੀ ਸ਼ਕਤੀ ਨੂੰ ਖਤਮ ਕਰ ਰਹੀ ਹੈ, ਜੇਕਰ ਇਸ ਨੂੰ ਜ਼ਮੀਨ 'ਚ ਦਬਾ ਕੇ ਰੱਖਿਆ ਜਾਵੇ ਤਾਂ ਵੀ ਨਹੀਂ ਗਲਦੀ। ਪਲਾਸਟਿਕ ਦੇ ਜ਼ਿਆਦਾ ਸੰਪਰਕ 'ਚ ਰਹਿਣ ਨਾਲ ਲੋਕਾਂ ਦੇ ਖੂਨ 'ਚ ਥੇਲੇਟਸ ਦੀ ਮਾਤਰਾ ਵੱਧ ਜਾਂਦੀ ਹੈ। ਪਾਲੀਥੀਨ ਸੀਵਰ ਜਾਮ ਦਾ ਸਭ ਤੋਂ ਵੱਡਾ ਕਾਰਣ ਹੈ। ਹੁਣ ਤੱਕ ਸੈਂਕੜਿਆਂ ਦੀ ਗਿਣਤੀ 'ਚ ਖੇਤਰ 'ਚ ਗਊਆਂ ਦੀ ਮੌਤ ਪਾਲੀਥੀਨ ਖਾਣ ਨਾਲ ਹੋ ਚੁੱਕੀ ਹੈ।