ਜਲੰਧਰ ਦੇ ਇਕ ਹੋਟਲ ’ਚ ਪੁਲਸ ਵੱਲੋਂ ਛਾਪੇਮਾਰੀ, ਇਤਰਾਜ਼ਯੋਗ ਹਾਲਤ ’ਚ ਮਿਲੇ ਕੁੜੀਆਂ-ਮੁੰਡੇ

Saturday, Nov 13, 2021 - 05:37 PM (IST)

ਜਲੰਧਰ ਦੇ ਇਕ ਹੋਟਲ ’ਚ ਪੁਲਸ ਵੱਲੋਂ ਛਾਪੇਮਾਰੀ, ਇਤਰਾਜ਼ਯੋਗ ਹਾਲਤ ’ਚ ਮਿਲੇ ਕੁੜੀਆਂ-ਮੁੰਡੇ

ਜਲੰਧਰ (ਸੋਨੂੰ)— ਜਲੰਧਰ ਦੇ ਇਕ ਹੋਟਲ ’ਚ ਪੁਲਸ ਵੱਲੋਂ ਛਾਪੇਮਾਰੀ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਇਥੇ ਇਹ ਦੱਸਣਯੋਗ ਹੈ ਕਿ ਲੋਕਾਂ ਵੱਲੋਂ ਥਾਣਾ ਡਿਵੀਜ਼ਨ ’ਚ ਸ਼ਿਕਾਇਤ ਦਿੱਤੀ ਸੀ ਕਿ ਉਨ੍ਹਾਂ ਦੇ ਇਲਾਕੇ ’ਚ ਇਕ ਹੋਟਲ ਮੁੰਡੇ-ਕੁੜੀਆਂ ਆ ਕੇ ਸ਼ੱਕੀ ਹਾਲਾਤ ’ਚ ਰੌਲਾ ਪਾਉਂਦੇ ਵੇੇਖੇ ਗਏ ਹਨ। 

ਜ਼ਿਕਰਯੋਗ ਹੈ ਕਿ ਬਾਬਾ ਬੰਦਾ ਬਹਾਦੁਰ ਨਗਰ ’ਚ ਸਥਿਤ ਇਕ ਹੋਟਲ ’ਚ ਮੁੰਡੇ-ਕੁੜੀਆਂ ਦਾ ਆਉਣਾ-ਜਾਣਾ ਲੱਗਾ ਰਹਿੰਦਾ ਹੈ। ਇਸ ਦੀ ਸੂਚਨਾ ਮਿਲਣ ’ਤੇ ਪੁਲਸ ਨੇ ਹੋਟਲ ’ਚ ਛਾਪੇਮਾਰੀ ਕਰਕੇ ਤਿੰਨ ਜੋੜਿਆਂ ਨੂੰ ਇਤਰਾਜ਼ਯੋਗ ਹਾਲਤ ’ਚ ਫੜਿਆ, ਜਿਨ੍ਹਾਂ ਨੂੰ ਪੁਲਸ ਫੜ ਕੇ ਥਾਣੇ ਲੈ ਗਈ ਹੈ।

ਇਹ ਵੀ ਪੜ੍ਹੋ: BSF ਦੇ ਮੁੱਦੇ 'ਤੇ ਆਈ. ਜੀ. ਸੋਨਾਲੀ ਮਿਸ਼ਰਾ ਦਾ ਬਿਆਨ, ਕਿਹਾ-ਨਹੀਂ ਘਟੇ ਪੰਜਾਬ ਪੁਲਸ ਦੇ ਅਧਿਕਾਰ

PunjabKesari

ਪੁਲਸ ਨੇ ਦੱਸਿਆ ਕਿ ਬੰਦਾ ਬਹਾਦੁਰ ਨਗਰ ’ਚ ਰਿਹਾਇਸ਼ੀ ਲੋਕਾਂ ਨੇ ਸ਼ਿਕਾਇਤ ਕੀਤੀ ਸੀ ਕਿ ਉਨ੍ਹਾਂ ਦੇ ਇਲਾਕੇ ’ਚ ਆਏ ਦਿਨ ਮੁੰਡੇ-ਕੁੜੀਆਂ ਹੰਗਾਮਾ ਕਰਦੇ ਰਹਿੰਦੇ ਹਨ, ਜਿਸ ਦਾ ਸਿੱਧਾ ਅਸਰ ਉਨ੍ਹਾਂ ਦੇ ਬੱਚਿਆਂ ’ਤੇ ਵੀ ਹੋ ਸਕਦਾ ਹੈ। ਇਸੇ ਦੇ ਚਲਦਿਆਂ ਸ਼ਨੀਵਾਰ ਨੂੰ ਪੁਲਸ ਨੇ ਹੋਟਲ ’ਚ ਛਾਪੇਮਾਰੀ ਕਰਕੇ ਇਤਰਾਜ਼ਯੋਗ ਹਾਲਤ ’ਚ ਮੁੰਡੇ-ਕੁੜੀਆਂ ਨੂੰ ਫੜਿਆ ਹੈ। 

ਇਹ ਵੀ ਪੜ੍ਹੋ: ਸੁਖਬੀਰ ਦਾ ਐਲਾਨ, ਸਰਕਾਰ ਬਣਨ ’ਤੇ ਮੁੜ ਬਣਾਵਾਂਗੇ ਨੀਲੇ ਕਾਰਡ, ਬੀਬੀਆਂ ਦੇ ਖਾਤਿਆਂ ’ਚ ਭੇਜਾਂਗੇ ਸਾਲ ਦੇ 24 ਹਜ਼ਾਰ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News