ਜਲੰਧਰ ’ਚ ਹਾਰਡਵੇਅਰ ਗੋਦਾਮ ਦੀ ਟੁੱਟੀ ਲਿਫ਼ਟ, ਇਕ ਦੀ ਮੌਤ

02/21/2021 6:35:24 PM

ਜਲੰਧਰ: ਜਲੰਧਰ ਦੇ ਭਗਤ ਸਿੰਘ ਚੌਕ ’ਚ ਇਕ ਵੱਡਾ ਹਾਦਸਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਮੁਤਾਬਕ ਭਗਤ ਸਿੰਘ ਚੌਕ ਦੇ ਕੋਲ ਕਪੂਰ ਹਾਈਵੇਅ ਦੇ ਗੋਦਾਮ ’ਚ ਲੱਗੀ ਲਿਫ਼ਟ ਟੁੱਟ ਗਈ ਹੈ। ਘਟਨਾ ਅਜੇ ਕੁੱਝ ਦੇਰ ਪਹਿਲਾਂ ਦੀ ਹੈ। ਦੱਸਿਆ ਜਾ ਰਿਹਾ ਹੈ ਕਿ ਲਿਫ਼ਟ ਦੀ ਵਰਤੋਂ ਕਰ ਰਹੇ ਇਕ ਵਿਅਕਤੀ ਦੀ ਇਸ ਘਟਨਾ ’ਚ ਮੌਤ ਹੋ ਗਈ ਹੈ ਜਦਕਿ ਇਕ ਗੰਭੀਰ ਰੂਪ ਨਾਲ ਜ਼ਖ਼ਮੀ ਹੋਇਆ ਹੈ। 

ਇਹ ਵੀ ਪੜ੍ਹੋ: ਖੇਤੀਬਾੜੀ ਕਾਨੂੰਨ ਖਿਲਾਫ ਅੱਜ ਬਰਨਾਲਾ ਵਿਖੇ ਹੋਵੇਗੀ ਪੰਜਾਬ ਦੇ ਇਤਿਹਾਸ ’ਚ ਸਭ ਤੋਂ ਵੱਡੀ ਮਹਾ ਰੈਲੀ

PunjabKesari

ਮਿ੍ਤਕ ਦੀ ਪਛਾਣ 25 ਸਾਲਾ ਰਾਜੂ ਦੇ ਤੌਰ ’ਤੇ ਹੋਈ ਹੈ। ਹਾਦਸੇ ਦੌਰਾਨ ਜ਼ੋਰਦਾਰ ਧਮਾਕਾ ਹੋਇਆ, ਜਿਸ ਦੇ ਕਾਰਨ ਨੇੜੇ-ਤੇੜੇ ਦੇ ਲੋਕਾਂ ’ਚ ਦਹਿਸ਼ਤ ਫੈਲ ਗਈ ਹੈ। ਜ਼ਖ਼ਮੀ ਵਿਅਕਤੀ ਨੂੰ ਤੁਰੰਤ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਗੋਦਾਮ ’ਚ ਲਗਾਈ ਗਈ ਇਹ ਲਿਫ਼ਟ ਦੇਸੀ ਜੁਗਾੜ ਨਾਲ ਚਲਾਈ ਜਾ ਰਹੀ ਸੀ। ਫ਼ਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਲਦ ਹੀ ਇਸ ਸਬੰਧ ’ਚ ਹੋਰ ਜਾਣਕਾਰੀ ਮਿਲਣ ’ਤੇ ਖ਼ਬਰ ਨੂੰ ਅਪਡੇਟ ਕੀਤਾ ਜਾਵੇਗਾ। 

ਇਹ ਵੀ ਪੜ੍ਹੋ:  ਤਿਹਾੜ ਜੇਲ੍ਹ ’ਚੋਂ ਰਿਹਾਅ ਹੋ ਕੇ ਆਏ 4 ਕਿਸਾਨ ਪਹੁੰਚੇ ਘਰੋ-ਘਰੀ,ਜਥੇਬੰਦੀਆਂ ਨੇ ਸਵਾਗਤ ਕਰਦੇ ਹੋਏ ਕੀਤਾ ਸਨਮਾਨਤ


Shyna

Content Editor

Related News