ਜਲੰਧਰ ''ਚ ਹੋਈ ਗੜ੍ਹੇਮਾਰੀ, ਅੱਜ ਵੀ ਮੀਂਹ ਪੈਣ ਦੀ ਸੰਭਾਵਨਾ

Thursday, Feb 07, 2019 - 10:01 AM (IST)

ਜਲੰਧਰ ''ਚ ਹੋਈ ਗੜ੍ਹੇਮਾਰੀ, ਅੱਜ ਵੀ ਮੀਂਹ ਪੈਣ ਦੀ ਸੰਭਾਵਨਾ

ਜਲੰਧਰ(ਰਾਹੁਲ,ਸੋਨੂੰ)— ਬੁੱਧਵਾਰ ਨੂੰ ਦਿਨ ਭਰ ਹਲਕੀ ਧੁੱਪ ਨਿਕਲਣ ਤੋਂ ਬਾਅਦ ਸ਼ਾਮ ਨੂੰ ਹਲਕੀ ਕਿਣ-ਮਿਣ ਨੇ ਮੌਸਮ ਦੀ ਠੰਡਕ ਨੂੰ ਵਧਾ ਦਿੱਤਾ ਹੈ। ਇਹ ਮੀਂਹ 7 ਫਰਵਰੀ ਨੂੰ ਵੀ ਜਾਰੀ ਰਹਿਣ ਦੀ ਸੰਭਾਵਨਾ ਹੈ। ਖਰਾਬ ਮੌਸਮ ਦੇ ਚੱਲਦਿਆਂ ਅੱਜ ਸਵੇਰੇ 5 ਵਜੇ ਦੇ ਕਰੀਬ ਗੜ੍ਹੇਮਾਰੀ ਵੀ ਹੋਈ। ਮੌਸਮ ਵਿਭਾਗ ਅਨੁਸਾਰ ਅੱਜ ਘੱਟੋ-ਘੱਟ ਤਾਪਮਾਨ 10 ਡਿਗਰੀ ਸੈਲਸੀਅਸ ਅਤੇ ਜ਼ਿਆਦਾ ਤੋਂ ਜ਼ਿਆਦਾ ਤਾਪਮਾਨ ਕੱਲ ਦੇ ਮੁਕਾਬਲੇ 3 ਡਿਗਰੀ ਸੈਲਸੀਅਸ ਦੀ ਗਿਰਾਵਟ ਕਾਰਨ 19 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ।

PunjabKesari

7 ਫਰਵਰੀ ਨੂੰ ਮੀਂਹ ਕਾਰਨ ਘੱਟੋ-ਘੱਟ  ਤਾਪਮਾਨ ਵਿਚ 2 ਡਿਗਰੀ ਸੈਲਸੀਅਸ ਦੀ ਗਿਰਾਵਟ ਕਾਰਨ 8 ਡਿਗਰੀ ਸੈਲਸੀਅਸ ਤੇ ਜ਼ਿਆਦਾ ਤੋਂ ਜ਼ਿਆਦਾ ਤਾਪਮਾਨ 3 ਡਿਗਰੀ ਸੈਲਸੀਅਸ ਦੀ ਗਿਰਾਵਟ ਕਾਰਨ 16 ਡਿਗਰੀ ਸੈਲਸੀਅਸ ਰਹਿਣ  ਦੀ ਸੰਭਾਵਨਾ ਹੈ। ਦੇਰ ਰਾਤ ਤੇ ਸਵੇਰ  ਸਮੇਂ ਬਿਜਲੀ ਚਮਕਣ  ਨਾਲ ਮੀਂਹ ਪੈਣ ਦੀ  ਸੰਭਾਵਨਾ ਹੈ। ਆਉਣ ਵਾਲੀ 8 ਤੋਂ 10 ਫਰਵਰੀ ਤੱਕ ਧੁੰਦ ਸੰਘਣੀ ਹੋਣ ਦੀ ਸੰਭਾਵਨਾ ਹੈ,  ਜਦਕਿ 11 ਤੋਂ 12 ਫਰਵਰੀ ਨੂੰ ਸਵੇਰ  ਤੋਂ  ਦਿਨ ਦੇ ਸਮੇਂ ਵਿਚ ਧੁੰਦ ਪੈਣ ਦੀ ਸੰਭਾਵਨਾ  ਹੈ। ਇਸ ਹਫਤੇ ਦੌਰਾਨ ਘੱਟੋ ਘੱਟ ਤਾਪਮਾਨ 10 ਡਿਗਰੀ ਸੈਲਸੀਅਸ ਤੋਂ ਡਿੱਗ ਕੇ 6  ਡਿਗਰੀ ਸੈਲਸੀਅਸ ਤੇ ਜ਼ਿਆਦਾ ਤੋਂ ਜ਼ਿਆਦਾ ਤਾਪਮਾਨ 6 ਤੋਂ 21 ਡਿਗਰੀ ਸੈਲਸੀਅਸ ਦੇ ਵਿਚਕਾਰ  ਰਹਿਣਾ ਦੀ ਸੰਭਾਵਨਾ ਹੈ।


author

cherry

Content Editor

Related News