ਵੱਡੀ ਖ਼ਬਰ : ਜਲੰਧਰ ''ਚ ਇਸ ਥਾਂ ''ਤੇ ਲੱਗੇਗੀ ਪਟਾਕਾ ਮਾਰਕੀਟ, ਜ਼ਿਲ੍ਹਾ ਪ੍ਰਸ਼ਾਸਨ ਨੇ ਦਿੱਤੀ ਮਨਜ਼ੂਰੀ

Wednesday, Oct 07, 2026 - 08:09 AM (IST)

ਵੱਡੀ ਖ਼ਬਰ : ਜਲੰਧਰ ''ਚ ਇਸ ਥਾਂ ''ਤੇ ਲੱਗੇਗੀ ਪਟਾਕਾ ਮਾਰਕੀਟ, ਜ਼ਿਲ੍ਹਾ ਪ੍ਰਸ਼ਾਸਨ ਨੇ ਦਿੱਤੀ ਮਨਜ਼ੂਰੀ

ਜਲੰਧਰ (ਖੁਰਾਣਾ) – ਦੁਸਹਿਰਾ-ਦੀਵਾਲੀ ਸਿਰ ’ਤੇ ਹੋਣ ਦੇ ਬਾਵਜੂਦ ਜਲੰਧਰ ਵਿਚ ਅਸਥਾਈ ਪਟਾਕਾ ਮਾਰਕੀਟ ਲਗਾਉਣ ਨੂੰ ਲੈ ਕੇ ਚੱਲ ਰਹੀ ਸ਼ਸ਼ੋਪੰਜ ਦੀ ਸਥਿਤੀ ਹੁਣ ਖਤਮ ਹੁੰਦੀ ਦਿਖਾਈ ਦੇ ਰਹੀ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ ਪਠਾਨਕੋਟ ਰੋਡ ’ਤੇ ਸਥਿਤ ਪਿੰਡ ਰਾਓਵਾਲੀ ਵਿਚ 5.5 ਏਕੜ ਜ਼ਮੀਨ ’ਤੇ ਅਸਥਾਈ ਪਟਾਕਾ ਮਾਰਕੀਟ ਲਗਾਉਣ ਦੀ ਇਜਾਜ਼ਤ ਦੇ ਦਿੱਤੀ ਹੈ। ਪ੍ਰਸ਼ਾਸਨ ਵੱਲੋਂ ਇਜਾਜ਼ਤ ਦੇ ਨਾਲ ਸੁਰੱਖਿਆ, ਟ੍ਰੈਫਿਕ ਅਤੇ ਦੁਕਾਨਾਂ ਦੀ ਵਿਵਸਥਾ ਨੂੰ ਲੈ ਕੇ ਕਈ ਸ਼ਰਤਾਂ ਵੀ ਨਿਰਧਾਰਿਤ ਕੀਤੀਆਂ ਗਈਆਂ ਹਨ।

ਇਹ ਵੀ ਪੜ੍ਹੋ : 10 ਰੁਪਏ ਮਹਿੰਗਾ ਹੋਵੇਗਾ ਦੁੱਧ! CM ਸ਼ਿਵਕੁਮਾਰ ਲੈ ਸਕਦੇ ਨੇ ਫੈਸਲਾ

ਪ੍ਰਸ਼ਾਸਨ ਵੱਲੋਂ ਜਿਸ ਜ਼ਮੀਨ ਨੂੰ ਪਟਾਕਾ ਮਾਰਕੀਟ ਲਈ ਮਨਜ਼ੂਰੀ ਦਿੱਤੀ ਗਈ ਹੈ, ਉਸ ਨੂੰ ਅਜੇ ਪਾਰਕ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਹ ਜ਼ਮੀਨ ਗੋਸਵਾਮੀ ਪਰਿਵਾਰ ਨਾਲ ਸਬੰਧਤ ਹੈ। ਜਾਣਕਾਰੀ ਅਨੁਸਾਰ ਪਟਾਕਾ ਕਾਰੋਬਾਰੀਆਂ ਨਾਲ ਜੁੜੀਆਂ ਐਸੋਸੀਏਸ਼ਨਾਂ ਨੇ ਇਸ ਜ਼ਮੀਨ ਨੂੰ 5 ਸਾਲ ਲਈ ਪਟਾਕਾ ਮਾਰਕੀਟ ਲਗਾਉਣ ਦੇ ਉਦੇਸ਼ ਨਾਲ ਲੀਜ਼ ’ਤੇ ਲਿਆ ਹੈ। ਫਿਲਹਾਲ ਜਿਹੜੀ ਜ਼ਮੀਨ ਲਈ ਗਈ ਹੈ, ਉਸ ਜ਼ਮੀਨ ’ਤੇ ਇਸ ਸਮੇਂ ਝੋਨੇ ਦੀ ਫਸਲ ਖੜ੍ਹੀ ਹੈ। ਪਟਾਕਾ ਮਾਰਕੀਟ ਲਗਾਉਣ ਲਈ ਫਸਲ ਨੂੰ ਪੂਰੀ ਤਰ੍ਹਾਂ ਪੱਕਣ ਤੋਂ ਪਹਿਲਾਂ ਹੀ ਕੱਟਣਾ ਪਵੇਗਾ। 

ਇਹ ਵੀ ਪੜ੍ਹੋ : ਵੱਡੀ ਖ਼ਬਰ ; ਹਵਾ ਵਿਚਾਲੇ 'ਗ਼ਾਇਬ' ਹੋ ਗਿਆ ਜਹਾਜ਼ ! ਹਾਲੇ ਤੱਕ ਨਹੀਂ ਲੱਗੀ ਕੋਈ ਉੱਘ-ਸੁੱਘ

ਪਟਾਕਾ ਮਾਰਕੀਟ ਲਗਾਉਣ ਲਈ ਜਿਹੜੇ ਵੀ ਕਿਸਾਨ ਦੀ ਇਸ ਜ਼ਮੀਨ ’ਤੇ ਇਹ ਫਸਲ ਖੜ੍ਹੀ ਹੋਈ ਹੈ, ਉਸ ਨੂੰ ਫਸਲ ਦਾ ਮੁਆਵਜ਼ਾ ਦਿੱਤਾ ਜਾ ਰਿਹਾ ਹੈ। ਇਸ ਦੇ ਬਾਅਦ ਹੀ ਜ਼ਮੀਨ ਨੂੰ ਮਾਰਕੀਟ ਲਈ ਤਿਆਰ ਕਰਨ ਅਤੇ ਪ੍ਰਸ਼ਾਸਨ ਵੱਲੋਂ ਅਜਿਹੇ ਸੁਰੱਖਿਆ ਸ਼ਰਤਾਂ ਨੂੰ ਪੂਰਾ ਕਰਨ ਦੀ ਪ੍ਰਕਿਰਿਆ ਹੋਵੇਗੀ। ਮਿਲੀ ਜਾਣਕਾਰੀ ਮੁਤਾਬਕ ਇਸ ਵਾਰ ਵੀ ਭਾਜਪਾ ਨੇਤਾ ਕੇ. ਡੀ. ਭੰਡਾਰੀ ਨੇ ਹੀ ਆਪਣੇ ਪੱਧਰ ’ਤੇ ਯਤਨ ਕਰ ਕੇ ਸ਼ਹਿਰ ਦੇ ਪਟਾਕਾ ਕਾਰੋਬਾਰੀਆਂ ਨੂੰ ਤਿਉਹਾਰਾਂ ਦਾ ਸੀਜ਼ਨ ਹੋਣ ਕਾਰਨ ਇਹ ਰਾਹਤ ਦਿਵਾਈ ਹੈ। ਮੰਨਿਆ ਜਾ ਰਿਹਾ ਹੈ ਕਿ ਪਟਾਕਾ ਮਾਰਕੀਟ ਇਸ ਪਾਸੇ ਆਉਣ ਨਾਲ ਜਿਥੇ ਰੇਰੂ ਚੌਕ ’ਤੇ ਟ੍ਰੈਫਿਕ ਦਾ ਦਬਾਅ ਹੋਰ ਵਧ ਜਾਵੇਗਾ, ਉਥੇ ਹੀ ਰਾਓਵਾਲੀ ਨੂੰ ਜਾਂਦੀ ਧੋਗੜੀ ਰੋਡ ਦੀ ਖਰਾਬ ਹਾਲਤ ਵੀ ਕਾਫੀ ਪ੍ਰੇਸ਼ਾਨੀ ਪੈਦਾ ਕਰੇਗੀ।

ਇਹ ਵੀ ਪੜ੍ਹੋ : ਔਰਤਾਂ ਨੂੰ ਨਹੀਂ, ਬੰਦਿਆਂ ਨੂੰ ਮਿਲਿਆ ਕਰੇਗੀ ਜਵਾਕ ਸਾਂਭਣ ਲਈ 1 ਸਾਲ ਦੀ ਛੁੱਟੀ! ਮਹਿਲਾ ਆਯੋਗ ਨੇ ਭੇਜਿਆ ਪ੍ਰਸਤਾਵ

ਕਈ ਗਰੁੱਪਾਂ ਵਿਚ ਵੰਡੇ ਕਾਰੋਬਾਰੀ, ਕਈ ਪ੍ਰਧਾਨ ਲਗਾਤਾਰ ਕਰ ਰਹੇ ਸਨ ਯਤਨ
ਜਲੰਧਰ ਵਿਚ ਪਟਾਕਾ ਕਾਰੋਬਾਰੀਆਂ ਦੇ ਕਈ ਵੱਖ-ਵੱਖ ਗਰੁੱਪ/ਐਸੋਸੀਏਸ਼ਨਾਂ ਹਨ, ਜਿਨ੍ਹਾਂ ਵਿਚ ਭੰਡਾਰੀ, ਮਹਾਜਨ, ਜੈਨ, ਤਲਵਾੜ, ਧੀਰਜ, ਰਾਣਾ ਅਤੇ ਬਾਹਰੀ ਗਰੁੱਪ ਸ਼ਾਮਲ ਹਨ। ਪਟਾਕਾ ਮਾਰਕੀਟ ਦੀ ਜਗ੍ਹਾ ਨੂੰ ਲੈ ਕੇ ਪਿਛਲੇ ਦਿਨੀਂ ਇਨ੍ਹਾਂ ਨਾਲ ਜੁੜੇ ਕੁਝ ਪ੍ਰਤੀਨਿਧੀਆਂ ਵੱਲੋਂ ਲਗਾਤਾਰ ਯਤਨ ਕੀਤੇ ਜਾ ਰਹੇ ਸਨ, ਜੋ ਕਈ ਹਫਤਿਆਂ ਦੀ ਮਿਹਨਤ ਤੋਂ ਬਾਅਦ ਹੀ ਸਫਲ ਹੋਏ ਹਨ। ਜ਼ਿਕਰਯੋਗ ਹੈ ਕਿ ਪਟਾਕਾ ਮਾਰਕੀਟ ਲਈ ਪਿਛਲੇ ਦਿਨੀਂ ਲੈਦਰ ਕੰਪਲੈਕਸ ਕੋਲ ਖਾਲੀ ਪਲਾਟ ਅਤੇ ਕਈ ਹੋਰ ਬਦਲਾਂ ’ਤੇ ਚਰਚਾ ਹੋਈ ਹੈ ਪਰ ਕੋਈ ਜਗ੍ਹਾ ਅੰਤਿਮ ਤੌਰ ’ਤੇ ਤੈਅ ਨਹੀਂ ਹੋ ਸਕੀ ਸੀ। ਹੁਣ ਰਾਓਵਾਲੀ ਦੀ 5.5 ਏਕੜ ਜ਼ਮੀਨ ਨੂੰ ਪ੍ਰਸ਼ਾਸਨਿਕ ਮਨਜ਼ੂਰੀ ਮਿਲਣ ਤੋਂ ਬਾਅਦ ਪਟਾਕਾ ਮਾਰਕੀਟ ਲਈ ਰਸਤਾ ਸਾਫ ਹੁੰਦਾ ਦਿਖਾਈ ਦੇ ਰਿਹਾ ਹੈ। 

ਇਹ ਵੀ ਪੜ੍ਹੋ : ਤਿਉਹਾਰਾਂ ਤੋਂ ਪਹਿਲਾਂ ਲੱਖਾਂ ਮੁਲਾਜ਼ਮਾਂ ਲਈ ਵੱਡੀ ਖੁਸ਼ਖਬਰੀ: ਕੇਂਦਰ ਵਲੋਂ ਮਹਿੰਗਾਈ ਭੱਤੇ ’ਚ ਵਾਧੇ ਦਾ ਐਲਾਨ

ਇਜਾਜ਼ਤ ਦੇ ਨਾਲ ਸੁਰੱਖਿਆ ਦੀਆਂ ਸਖ਼ਤ ਸ਼ਰਤਾਂ
ਜ਼ਿਲ੍ਹਾ ਪ੍ਰਸ਼ਾਸਨ ਨੇ ਮਾਰਕੀਟ ਲਈ ਕਈ ਸੁਰੱਖਿਆ ਸ਼ਰਤਾਂ ਰੱਖੀਆਂ ਹਨ। ਪਬਲਿਕ ਅਤੇ ਗੁੱਡਜ਼ ਟਰਾਂਸਪੋਰਟ ਦੀ ਐਂਟਰੀ-ਐਗਜ਼ਿਟ ਪਲਾਟ ਦੇ ਪਿੱਛਿਓਂ ਹੋਵੇਗੀ, ਜਦਕਿ ਹਾਈਵੇ ਵੱਲੋਂ ਐਂਬੂਲੈਂਸ ਅਤੇ ਫਾਇਰ ਟੈਂਡਰ ਨੂੰ ਆਉਣ-ਜਾਣ ਦੀ ਇਜਾਜ਼ਤ ਹੋਵੇਗੀ। ਪ੍ਰਵੇਸ਼ ਅਤੇ ਨਿਕਾਸ ’ਤੇ ਟ੍ਰੈਫਿਕ ਵਿਵਸਥਾ ਦੀ ਜ਼ਿੰਮੇਵਾਰੀ ਆਯੋਜਕਾਂ ਦੀ ਹੋਵੇਗੀ। ਅਸਥਾਈ ਦੁਕਾਨਾਂ ਨੂੰ ਨੈਸ਼ਨਲ ਹਾਈਵੇ ਅਤੇ ਰਿਹਾਇਸ਼ੀ ਖੇਤਰ ਤੋਂ 50-50 ਮੀਟਰ, ਪੈਟਰੋਲ ਪੰਪ ਤੋਂ 50 ਮੀਟਰ, ਫੈਕਟਰੀਆਂ ਤੋਂ 15 ਮੀਟਰ ਅਤੇ ਪਾਰਕਿੰਗ ਤੋਂ 15 ਮੀਟਰ ਦੂਰ ਰੱਖਣਾ ਹੋਵੇਗਾ। ਦੁਕਾਨਾਂ ਵਿਚ ਘੱਟ ਤੋਂ ਘੱਟ 3 ਮੀਟਰ ਦੀ ਦੂਰੀ ਵੀ ਜ਼ਰੂਰੀ ਹੋਵੇਗੀ। 

ਇਹ ਵੀ ਪੜ੍ਹੋ : ਬਠਿੰਡਾ: ਨਸ਼ੇੜੀ ਪਿਓ ਤੋਂ ਪ੍ਰੇਸ਼ਾਨ ਧੀ ਨੇ ਚੁੱਕਿਆ ਅਜਿਹਾ ਕਦਮ, ਮੌਕੇ 'ਤੇ ਪੁੱਜੀ ਪੁਲਸ, ਫਿਰ...

ਹਰੇਕ ਦੁਕਾਨ ਦੇ ਬਾਹਰ ਘੱਟ ਤੋਂ ਘੱਟ 4 ਪੋਰਟੇਬਲ ਐਕਸਟਿੰਗਵਿਸ਼ਰ ਅਤੇ 200 ਲਿਟਰ ਪਾਣੀ ਦੀ ਵਿਵਸਥਾ ਕਰਨੀ ਹੋਵੇਗੀ। ਪਟਾਕਿਆਂ ਦੀ ਵਿਕਰੀ ਦਾ ਸਮਾਂ ਸਵੇਰੇ 10 ਤੋਂ ਸ਼ਾਮ 7.30 ਵਜੇ ਤਕ ਨਿਰਧਾਰਿਤ ਕੀਤਾ ਗਿਆ ਹੈ। ਅਜਿਹੇ ਵਿਚ ਪਟਾਕਾ ਮਾਰਕੀਟ ਲਗਾਉਣ ਲਈ ਰਸਤੇ ਖੁੱਲ੍ਹਦੇ ਜ਼ਰੂਰ ਦਿਖਾਈ ਦੇ ਰਹੇ ਹਨ ਪਰ ਇਹ ਵੀ ਦੇਖਣਾ ਹੋਵੇਗਾ ਕਿ ਜ਼ਮੀਨ ਅਤੇ ਮਾਰਕੀਟ ਦੀਆਂ ਵਿਵਸਥਾਵਾਂ ਨੂੰ ਲੈ ਕੇ ਅੱਗੇ ਕੋਈ ਨਵਾਂ ਵਿਵਾਦ ਪੈਦਾ ਹੁੰਦਾ ਹੈ ਜਾਂ ਨਹੀਂ, ਫਿਲਹਾਲ ਜ਼ਿਲ੍ਹਾ ਪ੍ਰਸ਼ਾਸਨ ਦੀ ਮਨਜ਼ੂਰੀ ਤੋਂ ਬਾਅਦ ਕਾਰੋਬਾਰੀਆਂ ਨੂੰ ਮਾਰਕੀਟ ਲੱਗਣ ਦੀ ਉਮੀਦ ਜਾਗੀ ਹੈ ਅਤੇ ਹੁਣ ਅਗਲੀ ਨਜ਼ਰ ਜ਼ਮੀਨ ਨੂੰ ਮਾਰਕੀਟ ਲਈ ਤਿਆਰ ਕਰਨ ਦੀ ਪ੍ਰਕਿਰਿਆ ’ਤੇ ਰਹੇਗੀ।

ਇਹ ਵੀ ਪੜ੍ਹੋ : ਪਿੱਤਰ ਪੱਖ ਸਰਾਧਾਂ ’ਚ ਦਾਨ ਕਰੋ ਇਹ ਚੀਜ਼ਾਂ, ਸੁੱਖ-ਸ਼ਾਂਤੀ ਦੇ ਨਾਲ ਘਰ 'ਚ ਹੋਵੇਗੀ ਪੈਸੇ ਦੀ ਵਰਖਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News