ਜਲੰਧਰ ''ਚ ਕੋਰੋਨਾ ਵਾਇਰਸ ਦਾ ਇਕ ਹੋਰ ਮਾਮਲਾ ਆਇਆ ਸਾਹਮਣੇ, ਦਹਿਸ਼ਤ ''ਚ ਲੋਕ

Tuesday, Apr 28, 2020 - 08:29 PM (IST)

ਜਲੰਧਰ ''ਚ ਕੋਰੋਨਾ ਵਾਇਰਸ ਦਾ ਇਕ ਹੋਰ ਮਾਮਲਾ ਆਇਆ ਸਾਹਮਣੇ, ਦਹਿਸ਼ਤ ''ਚ ਲੋਕ

ਜਲੰਧਰ,(ਰੱਤਾ) : ਜਲੰਧਰ 'ਚ ਮੰਗਲਵਾਰ ਨੂੰ ਦੇਰ ਸ਼ਾਮ ਕੋਰੋਨਾ ਵਾਇਰਸ ਦਾ ਇਕ ਨਵਾਂ ਮਾਮਲਾ ਸਾਹਮਣੇ ਆਇਆ ਹੈ। ਗੋਬਿੰਦ ਨਗਰ ਵਾਸੀ 12 ਸਾਲਾ ਵਨੀਤ 'ਚ ਕੋਰੋਨਾ ਵਾਇਰਸ ਦੀ ਪੁਸ਼ਟੀ ਕੀਤੀ ਗਈ ਹੈ। ਪੀੜਤ ਬੱਚਾ ਕੋਰੋਨਾ ਕਾਰਨ ਮਰੇ ਇਕ ਵਿਅਕਤੀ ਦੇ ਸੰਪਰਕ 'ਚ ਆਇਆ ਦੱਸਿਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਮੰਗਲਵਾਰ ਸਵੇਰ ਨੂੰ ਜਵਾਲਾ ਨਗਰ ਮਕਸੂਦਾ ਦੇ ਰਹਿਣ ਵਾਲੀ 46 ਸਾਲਾ ਔਰਤ ਦੀ ਕੋਰੋਨਾ ਰਿਪੋਰਟ ਵੀ ਪਾਜ਼ੇਟਿਵ ਆਈ ਸੀ। ਦੇਰ ਸ਼ਾਮ ਸਾਹਮਣੇ ਆਏ ਕੇਸ ਤੋਂ ਬਾਅਦ ਜਲੰਧਰ 'ਚ ਕੁੱਲ ਕੋਰੋਨਾ ਪੀੜਤਾਂ ਦੀ ਗਿਣਤੀ 80 'ਤੇ ਪੁੱਜ ਗਈ ਹੈ। ਜਿਸ ਤੋਂ ਬਾਅਦ ਸ਼ਹਿਰ ਦੇ ਲੋਕਾਂ 'ਚ ਕਾਫੀ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ। ਸ਼ਹਿਰ 'ਚ ਵੱਧਦੇ ਕੇਸਾਂ ਨੂੰ ਲੈ ਕੇ ਸਿਹਤ ਵਿਭਾਗ ਪੂਰੀ ਤਰ੍ਹਾਂ ਚੌਕਸ ਹੋ ਗਿਆ ਹੈ।


author

Deepak Kumar

Content Editor

Related News