ਅਹਿਮ ਖਬਰ : ਸਿਵਲ ਹਸਪਤਾਲ ਜਲੰਧਰ ''ਚ ਅੱਜ ਤੋਂ ਹੋਵੇਗਾ ਕੋਰੋਨਾ ਟੈਸਟ

Thursday, May 28, 2020 - 09:12 AM (IST)

ਜਲੰਧਰ (ਰੱਤਾ) : ਜਲੰਧਰ ਦੇ ਸਿਵਲ ਹਸਪਤਾਲ 'ਚ ਕੋਰੋਨਾ ਦੇ ਟੈਸਟ ਕਰਨ ਲਈ ਸਰਕਾਰ ਨੇ ਇਕ ਮਸ਼ੀਨ ਮੁਹੱਈਆ ਕਰਵਾਈ ਹੈ। ਪਤਾ ਲੱਗਾ ਹੈ ਕਿ ਇਹ ਮਸ਼ੀਨ ਸਿਵਲ ਹਸਪਤਾਲ ਦੇ ਜ਼ਿਲਾ ਟੀ. ਬੀ. ਯੂਨਿਟ ਵਿਚ ਲਾਈ ਗਈ ਹੈ। ਬੈਟਰੀ ਨਾਲ ਚੱਲਣ ਵਾਲੀ ਇਸ ਮਸ਼ੀਨ ਵਿਚ ਲਗਭਗ ਸਵਾ ਘੰਟੇ ਵਿਚ 2 ਸੈਂਪਲ ਟੈਸਟ ਕੀਤੇ ਜਾ ਸਕਣਗੇ ਅਤੇ ਇਹ ਮਸ਼ੀਨ ਦਿਨ ਵਿਚ 10 ਘੰਟੇ ਚੱਲਣ ਤੋਂ ਬਾਅਦ ਇਸ ਦੀ ਬੈਟਰੀ ਨੂੰ ਚਾਰਜ ਕੀਤਾ ਜਾਣਾ ਜ਼ਰੂਰੀ ਹੋਵੇਗਾ।

ਇਹ ਵੀ ਪੜ੍ਹੋ : ਜਲੰਧਰ 'ਚ ਨਹੀਂ ਰੁਕ ਰਿਹਾ ਕੋਰੋਨਾ ਦਾ ਕਹਿਰ, 3 ਨਵੇਂ ਮਾਮਲੇ ਆਏ ਸਾਹਮਣੇ

ਇਸ ਸਬੰਧੀ ਜਾਣਕਾਰੀ ਦਿੰਦਿਆਂ ਹਸਪਤਾਲ ਦੇ ਅਧਿਕਾਰੀਆਂ ਨੇ ਦੱਸਿਆ ਕਿ ਅਜੇ ਇਸ ਮਸ਼ੀਨ ਨਾਲ ਕਰੋੜਾਂ ਦੇ ਸਿਰਫ ਐਮਰਜੈਂਸੀ ਵਾਲੇ ਜਾਂ ਬਹੁਤ ਜ਼ਰੂਰੀ ਟੈਸਟ ਹੀ ਕੀਤੇ ਜਾਇਆ ਕਰਨਗੇ ਕਿਉਂਕਿ ਮਸ਼ੀਨ ਛੋਟੀ ਹੋਣ ਕਾਰਨ ਇਸ ਵਿਚ ਟੈਸਟ ਕਰਨ ਦੀ ਸਮਰੱਥਾ ਬਹੁਤ ਘੱਟ ਹੈ।

ਇਹ ਵੀ ਪੜ੍ਹੋ : ਜਲੰਧਰ 'ਚ 'ਕੋਰੋਨਾ' ਦਾ ਕਹਿਰ ਜਾਰੀ, ਜਾਣੋ ਕੀ ਨੇ ਤਾਜ਼ਾ ਹਾਲਾਤ


Baljeet Kaur

Content Editor

Related News