ਭਾਜਪਾ ਦੀਆਂ ਗੱਡੀਆਂ ਤੋਂ ਉਤਾਰੀਆਂ ਗਈਆਂ ਝੰਡੀਆਂ ’ਤੇ ਸਿੱਧੂ ਦਾ ਟਵੀਟ, ਕਹੀ ਵੱਡੀ ਗੱਲ

01/13/2021 9:48:15 AM

ਜਲੰਧਰ (ਪੁਨੀਤ): ਕੇਂਦਰ ਦੇ ਖੇਤੀਬਾੜੀ ਕਾਨੂੰਨਾਂ ਦੇ ਖਿਲਾਫ ਸੋਸ਼ਲ ਮੀਡੀਆ ’ਤੇ ਬੇਹੱਦ ਪ੍ਰਚਾਰ ਹੋ ਰਿਹਾ ਹੈ, ਜਿਸ ’ਤੇ ਸਿਆਸਤਦਾਨਾਂ ਸਮੇਤ ਬਾਲੀਵੁੱਡ ਅਤੇ ਪੰਜਾਬੀ ਫਿਲਮ ਜਗਤ ਨਾਲ ਜੁੜ੍ਹੇ ਲੋਕਾਂ ’ਚ ਭਾਰੀ ਨੋਕ-ਝੋਕ ਵੇਖੀ ਜਾ ਰਹੀ ਹੈ। ਇਸ ਸਿਲਸਿਲੇ ’ਚ ਕਾਂਗਰਸ ਦੇ ਸਟਾਰ ਪ੍ਰਚਾਰਕ ਨਵਜੋਤ ਸਿੰਘ ਸਿੱਧੂ ਵੀ ਬੇਬਾਕੀ ਨਾਲ ਆਪਣਾ ਪੱਖ ਰੱਖ ਰਹੇ ਹਨ। ਮੰਗਲਵਾਰ ਸ਼ਾਮ ਨੂੰ ਟਵੀਟ ’ਤੇ ਵੀਡੀਓ ਸ਼ੇਅਰ ਹੋਏ ਜਿਸ ’ਚ ਭਾਜਪਾ ਸਮਰਥਕਾਂ ਦੀਆਂ ਗੱਡੀਆਂ ਤੋਂ ਭਾਜਪਾ ਦੀਆਂ ਝੰਡੀਆਂ ਨੂੰ ਉਤਾਰਿਆ ਗਿਆ। ਇਹ ਇਸ ਲਈ ਕੀਤਾ ਗਿਆ ਤਾਕਿ ਉਕਤ ਲੋਕਾਂ ਨੂੰ ਕਿਸੇ ਤਰ੍ਹਾਂ ਦੇ ਵਿਰੋਧ ਦਾ ਸਾਹਮਣਾ ਨਾ ਕਰਨਾ ਪਵੇ। ਇਸ ਨੂੰ ਇਨਸਾਨੀਅਤ ਦੇ ਨਜ਼ਰੀਏ ਨਾਲ ਵੇਖਿਆ ਜਾ ਰਿਹਾ, ਜਿਸ ’ਤੇ ਨਵਜੋਤ ਸਿੰਘ ਸਿੱਧੂ ਨੇ ਟਵੀਟ ਕਰ ਕੇ ਕਿਹਾ ਹੈ ਕਿ ਭਲਾਈ ਸਭ ਤੋਂ ਵੱਡਾ ਕਾਨੂੰਨ ਹੈ।

ਇਹ ਵੀ ਪੜ੍ਹੋ : ਪੰਜਾਬ ’ਚ ‘ਬਰਡ ਫਲੂ’ ਦੀ ਹੋਈ ਐਂਟਰੀ!

ਇਹ ਟਵੀਟ ਕੇਂਦਰ ਦੇ ਖੇਤੀਬਾੜੀ ਕਾਨੂੰਨਾਂ ’ਤੇ ਕਈ ਤਰ੍ਹਾਂ ਦੇ ਸਵਾਲ ਖੜੇ ਕਰਦਾ ਹੈ। ਸਿੱਧੂ ਦਾ ਟਵੀਟ ਸਿਰਫ 9 ਸ਼ਬਦਾਂ ਦਾ ਹੈ ਪਰ ਇਸ ਦੀ ਗਹਿਰਾਈ ਦਾ ਕੋਈ ਅੰਤ ਨਹੀਂ, ਕਿਉਂਕਿ ਕੇਂਦਰ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਨਹੀਂ ਲੈ ਰਿਹਾ ਤੇ ਕਿਸਾਨ ਸਰਦੀ ’ਚ ਬੈਠੇ ਹੈ। ਉਥੇ ਹੀ, ਸਿੱਧੂ ਭਲਾਈ ਨੂੰ ਸਭ ਤੋਂ ਵੱਡਾ ਕਾਨੂੰਨ ਕਹਿ ਰਹੇ ਹੈ, ਜੋਕਿ ਸੱਚ ਵੀ ਹੈ। ਸਾਰੇ ਜਾਣਦੇ ਹਨ ਕਿ ਕਿਸਾਨਾਂ ਵਲੋਂ ਇਸ ਅੰਦੋਲਨ ’ਚ ਕਿਸੇ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ ਗਿਆ ਹੈ। ਇਹ ਵੀਡੀਓ ਵੀ ਕਿਸਾਨ ਸਮਰਥਕਾਂ ਦੀ ਦਿਆਲਤਾ ਨੂੰ ਦਰਸਾਉਂਦਾ ਵੀਡੀਓ ਹੈ।

ਇਹ ਵੀ ਪੜ੍ਹੋ : ਤਰਨਤਾਰਨ ’ਚ ਸ਼ਰਮਨਾਕ ਘਟਨਾ, ਹਵਸੀ ਦਰਿੰਦੇ ਨੇ 7 ਸਾਲ ਦੇ ਬੱਚੇ ਨਾਲ ਕੀਤਾ ਗ਼ਲਤ ਕੰਮ

ਵੀਡੀਓ ’ਚ ਵਿਖਾਇਆ ਗਿਆ ਹੈ ਕਿ ਹਾਈਵੇ ’ਤੇ ਮੇਰਠ ਤੋਂ ਆਈ ਯੂ. ਪੀ. ਨੰਬਰ ਦੀ ਇਕ ਗੱਡੀ ਲੰਘਦੀ ਹੈ। ਉਸ ਗੱਡੀ ’ਚ ਸਵਾਰ ਲੋਕਾਂ ਨੂੰ ਡ੍ਰਾਇਵਰਾਂ ਦਾ ਪ੍ਰਧਾਨ ਨਰਿੰਦਰ ਸਿੰਘ ਕਹਿੰਦਾ ਹੈ ਕਿ ਆਪਣੀ ਝੰਡੀ ਉਤਾਰ ਲਓ। ਅੱਗ ਲੱਗੀ ਹੋਈ, ਕਿਤੇ ਕੋਈ ਤੁਹਾਡੀ ਗੱਡੀ ਤੋਡ਼ ਦੇਵੇਗਾ। ਫਿਰ ਪੁੱਛਦਾ ਹੈ ਕਿ ਤੁਸੀਂ ਕਿੱਥੋਂ ਆ ਰਹੇ ਹੋ ਤਾਂ ਉਕਤ ਵਿਅਕਤੀ ਕਹਿੰਦੇ ਹਨ ਕਿ ਅਸੀਂ ਮੇਰਠ ਤੋਂ ਆਏ ਹਨ, ਤਾਂ ਉਹ ਕਹਿੰਦਾ ਹੈ ਕਿ ਕਿਸੇ ਨੇ ਤੁਹਾਨੂੰ ਦੱਸਿਆ ਨਹੀਂ ਕਿ ਇੱਥੇ ਇੰਨੀ ਅੱਗ ਲੱਗੀ ਹੋਈ ਹੈ ਅਤੇ ਤੁਸੀਂ ਇਸ ਨੂੰ (ਭਾਜਪਾ ਦੀ ਝੰਡੀ) ਲਗਾ ਕੇ ਘੁੰਮ ਰਹੇ ਹੋ। ਇਸ ਤੋਂ ਬਾਅਦ ਭਾਜਪਾ ਦੀ ਝੰਡੀ ਨੂੰ ਗੱਡੀ ਤੋਂ ਉਤਾਰਿਆ ਜਾਂਦਾ ਹੈ ਅਤੇ ਉਸ ਗੱਡੀ ਨੂੰ ਬਿਨਾਂ ਕੋਈ ਨੁਕਸਾਨ ਪਹੁੰਚਾਏ ਉੱਥੋਂ ਭੇਜ ਦਿੱਤਾ ਜਾਂਦਾ ਹੈ। ਇਸ ਵੀਡੀਓ ’ਤੇ ਹੋਰ ਵੀ ਕਈ ਲੋਕਾਂ ਨੇ ਟਵੀਟ ਕੀਤਾ ਹੈ ਅਤੇ ਕਿਹਾ ਹੈ ਕਿ ਕੇਂਦਰ ਦੀ ਤਾਨਾਸ਼ਾਹ ਸਰਕਾਰ ਵੇਖ ਲੈਣ। ਕਿਸਾਨਾਂ ਦੇ ਕਰੋੜਾਂ ਸਮਰਥਕ ਹਨ ਪਰ ਫਿਰ ਵੀ ਉਹ ਸ਼ਾਂਤਮਈ ਢੰਗ ਨਾਲ ਆਪਣਾ ਵਿਰੋਧ ਪ੍ਰਗਟਾ ਰਹੇ ਹਨ ਅਤੇ ਸਰਕਾਰ ਆਪਣੀ ਜ਼ਿੱਦ ਛੱਡ ਨਹੀਂ ਰਹੀ। ਇੱਥੇ ਦੱਸਣਯੋਗ ਹੈ ਕਿ ਆਉਣ ਵਾਲੀ 26 ਜਨਵਰੀ ਨੂੰ ਕਿਸਾਨਾਂ ਦਾ ਟਰੈਕਟਰ ਮਾਰਚ ਬੇਹੱਦ ਵਿਸ਼ਾਲ ਰੂਪ ਧਾਰ ਸਕਦਾ ਹੈ ਕਿਉਂਕਿ ਰੋਜ਼ਾਨਾ ਹਜ਼ਾਰਾਂ ਦੀ ਗਿਣਤੀ ’ਚ ਲੋਕ ਦਿੱਲੀ ਬਾਰਡਰ ’ਤੇ ਪਹੁੰਚ ਰਹੇ ਅਤੇ ਕਿਸਾਨਾਂ ਦੇ ਹੱਕ ’ਚ ਖੜੇ ਹਨ।


Baljeet Kaur

Content Editor

Related News