ਜਲੰਧਰ ''ਚ ਬੁੱਧਵਾਰ ਨੂੰ 2 ਔਰਤਾਂ ਦੀ ਕੋਰੋਨਾ ਰਿਪੋਰਟ ਆਈ ਪਾਜ਼ੇਟਿਵ

Thursday, May 14, 2020 - 12:41 AM (IST)

ਜਲੰਧਰ ''ਚ ਬੁੱਧਵਾਰ ਨੂੰ 2 ਔਰਤਾਂ ਦੀ ਕੋਰੋਨਾ ਰਿਪੋਰਟ ਆਈ ਪਾਜ਼ੇਟਿਵ

ਜਲੰਧਰ,(ਰੱਤਾ)- ਦੁਨੀਆ ਭਰ 'ਚ ਹੁਣ ਤੱਕ ਲੱਖਾਂ ਲੋਕਾਂ ਨੂੰ ਆਪਣੀ ਲਪੇਟ ਵਿਚ ਲੈ ਚੁੱਕੇ ਅਤੇ ਹਰ ਕਿਸੇ ਦੇ ਮਨ ਵਿਚ ਦਹਿਸ਼ਤ ਦਾ ਕਾਰਨ ਬਣੇ ਕੋਰੋਨਾ ਵਾਇਰਸ ਦਾ ਪ੍ਰਕੋਪ ਜਾਰੀ ਹੈ। ਬੁੱਧਵਾਨੂੰ ਜਲੰਧਰ ਵਿਚ 2 ਔਰਤਾਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ ਹੈ, ਇਸ ਨਾਲ ਹੁਣ ਜ਼ਿਲੇ 'ਚ ਆਏ ਪਾਜ਼ੇਟਿਵ ਰੋਗੀਆਂ ਦੀ ਗਿਣਤੀ 199 ਹੋ ਗਈ ਹੈ। ਸਿਵਲ ਸਰਜਨ ਦਫਤਰ ਦੇ ਸਹਾਇਕ ਸਿਹਤ ਅਧਿਕਾਰੀ ਡਾਕਟਰ ਟੀ. ਪੀ. ਸਿੰਘ ਨੇ ਦੱਸਿਆ ਕਿ ਵਿਭਾਗ ਨੂੰ ਬੁੱਧਵਾਰ ਨੂੰ ਜਿਨ੍ਹਾਂ ਦੋ ਰੋਗੀਆਂ ਦੀ ਰਿਪੋਰਟ ਪਾਜ਼ੇਟਿਵ ਪ੍ਰਾਪਤ ਹੋਈ ਹੈ, ਉਨ੍ਹਾਂ 'ਚੋਂ ਇਕ ਔਰਤ ਸੰਤੋਸ਼ੀ ਨਗਰ, ਕਾਜ਼ੀ ਮੰਡੀ ਦੀ ਰਹਿਣ ਵਾਲੀ ਹੈ ਤੇ ਦੂਸਰੀ ਈਸ਼ਵਰ ਕਾਲੋਨੀ ਬਸਤੀ ਸ਼ੇਖ ਦੀ ਨਿਵਾਸੀ ਹੈ। ਬੁੱਧਵਾਰ ਨੂੰ ਪਾਜ਼ੇਟਿਵ ਆਈਆਂ 2 ਔਰਤਾਂ 'ਚ ਸੰਤੋਸ਼ ਕੁਮਾਰੀ (66) ਨਿਊ ਗੋਵਿੰਦ ਨਗਰ ਅਤੇ ਆਸ਼ੂ ਜੋਸ਼ੀ (29) ਸੰਤੋਸ਼ੀ ਨਗਰ ਕਾਜ਼ੀ ਮੰਡੀ ਸ਼ਾਮਲ ਹਨ। ਡਾਕਟਰ ਟੀ. ਪੀ. ਸਿੰਘ ਨੇ ਦੱਸਿਆ ਕਿ ਹੁਣ ਤੱਕ ਸਿਵਲ ਹਸਪਤਾਲ 'ਚੋਂ 26 ਲੋਕ ਠੀਕ ਹੋ ਕੇ ਘਰਾਂ ਨੂੰ ਜਾ ਚੁੱਕੇ ਹਨ ਅਤੇ 6 ਦੀ ਮੌਤ ਹੋ ਚੁੱਕੀ ਹੈ।

 


author

Deepak Kumar

Content Editor

Related News