‘ਵੈਂਟੀਲੇਟਰ ਦੀ ਸੁਵਿਧਾ ਨਾਲ ਲੈਸ ਐਂਬੂਲੈਸ ਐਮਰਜੈਂਸੀ ਮਰੀਜ਼ਾਂ ਨੂੰ ਦੇਵੇਗੀ ਸੁਵਿਧਾ’
Tuesday, Apr 07, 2020 - 02:57 PM (IST)
ਜਲਾਲਾਬਾਦ (ਸੇਤੀਆ, ਸੁਮਿਤ,ਟੀਨੂੰ) - ਕੋਰੋਨਾ ਵਾਇਰਸ ਨੂੰ ਲੈ ਕੇ ਇਸ ਸਮੇਂ ਸਿਹਤ ਸੇਵਾਵਾਂ ਨੂੰ ਬੇਹਤਰ ਕਰਨ ਲਈ ਸਮੁੱਚੇ ਰਾਜਨੀਤਿਕ ਇੱਕਜੁੱਟ ਹੋ ਰਹੇ ਹਨ। ਜਲਾਲਾਬਾਦ ਹਲਕੇ 'ਚ ਪਹਿਲਾਂ ਜਿੱਥੇ ਵਿਧਾਇਕ ਰਮਿੰਦਰ ਆਵਲਾ ਨੇ ਆਪਣੇ ਪੱਧਰ ਤੇ 2 ਵੈਂਟੀਲੇਟਰ ਅਤੇ 150 ਦੇ ਕਰੀਬ ਸੇਫਟੀ ਕਿੱਟਾਂ ਸਿਵਿਲ ਹਸਪਤਾਲ ਸਟਾਫ ਲਈ ਮੁਹੱਈਆ ਕਰਵਾਈਆਂ, ਉਥੇ ਹੀ ਹੁਣ ਫਿਰੋਜ਼ਪੁਰ ਲੋਕ ਸਭਾ ਹਲਕਾ ਤੋਂ ਸਾਂਸਦ ਸੁਖਬੀਰ ਸਿੰਘ ਬਾਦਲ ਵਲੋਂ ਵੀ ਸੁਵਿਧਾ ਨਾਲ ਲੈਸ ਐਂਬੂਲੈਸ ਮੁਹੱਈਆਂ ਕਰਵਾਈ ਗਈ। ਸੁਖਬੀਰ ਬਾਦਲ ਵਲੋਂ ਆਪਣੇ ਮੈਂਬਰ ਪਾਰਲੀਮੈਂਟ ਕੋਟੇ ਦੇ ਫੰਡ 'ਚ ਹਲਕਾ ਜਲਾਲਾਬਾਦ ਦੇ ਸਿਵਿਲ ਹਸਪਤਾਲ 'ਚ ਸਿਹਤ ਸੇਵਾਵਾਂ ਬੇਹਤਰ ਕਰਨ ਲਈ ਐਮਰਜੈਂਸੀ ਮਰੀਜਾਂ ਲਈ ਵੈਂਟੀਲੇਟਰ ਨਾਲ ਲੈਸ ਐਂਬੂਲੈਂਸ ਭੇਜੀ ਹੈ।
ਪੜ੍ਹੋ ਇਹ ਵੀ ਖਬਰ - ਸੰਸਦ ਮੈਂਬਰਾਂ ਦੇ ਵਿੱਤੀ ਅਧਿਕਾਰਾਂ ’ਤੇ ਚੱਲੀ ਕੈਂਚੀ, MP ਲੈਡ ਫੰਡ ਬੰਦ ਹੋਣ ’ਤੇ ਵਿਰੋਧੀ ਧਿਰ ਦੇ ਸੰਸਦ ਮੈਂਬਰ ਨਾਰਾਜ਼
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦੇ ਵਾਈਸ ਚਾਂਸਲਰ ਡਾ. ਰਾਜ ਬਹਾਦੁਰ ਨੇ ਦੱਸਿਆ ਕਿ ਕਰੀਬ 17 ਲੱਖ ਰੁਪਏ ਦੇ ਕਰੀਬ ਦੀ ਲਾਗਤ ਨਾਲ ਇਸ ਐਂਬਲੈਂਸ ਨੂੰ ਐਮਰਜੈਂਸੀ ਮਰੀਜਾਂ ਦੀ ਸਹਾਇਆ ਲਈ ਸੌਂਪਿਆ ਹੈ। ਇਹ ਐਂਬੂਲੈਂਸ ਜਲਾਲਾਬਾਦ ਸਿਵਿਲ ਹਸਪਤਾਲ ਤੋਂ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਤੱਕ ਐਂਮਰਜੈਂਸੀ ਮਰੀਜ਼ਾਂ ਦੀ ਸਹੂਲਤ ਲਈ 24 ਘੰਟੇ ਵਰਤੋ ਵਿਚ ਲਿਆਂਦੀ ਜਾਵੇਗੀ। ਉਨ੍ਹਾਂ ਕਿਹਾ ਕਿ ਸਾਂਸਦ ਸੁਖਬੀਰ ਸਿੰਘ ਬਾਦਲ ਵਲੋਂ ਆਧੂਨਿਕ ਸੁਵਿਧਾ ਨਾਲ ਲੈਸ ਐਂਬੂਲੈਂਸ ਮੁਹੱਈਆ ਕਰਵਾਉਣਾ ਸ਼ਲਾਘਾਯੋਗ ਕਦਮ ਹੈ।
ਪੜ੍ਹੋ ਇਹ ਵੀ ਖਬਰ - ਕੋਰੋਨਾ ਦਾ ਕਹਿਰ ਜਾਰੀ : ਤਾਰੋਂ ਪਾਰ ਖੇਤੀ ਕਰਨ ਵਾਲੇ ਕਿਸਾਨਾਂ ਦੀਆਂ ਵਧੀਆਂ ਮੁਸ਼ਕਲਾਂ
ਪੜ੍ਹੋ ਇਹ ਵੀ ਖਬਰ - ਕਰਫਿਊ ਦੌਰਾਨ ਲਾੜਾ ਬਿਨਾਂ ਬਰਾਤੀਆਂ ਤੋਂ ਵਿਆਹ ਕੇ ਲਿਆਇਆ ਲਾੜੀ
ਕੋਰੋਨਾ ਵਾਇਰਸ ਦੇ ਟੈਸਟ ਲਈ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ 'ਚ ਮਸ਼ੀਨਾਂ ਆ ਚੁੱਕੀਆਂ ਹਨ ਅਤੇ ਉਨ੍ਹਾਂ ਦੀ ਵੀਡਿਓ ਗ੍ਰਾਫੀ ਕਰਕੇ ਦਿੱਲੀ ਭੇਜ ਦਿੱਤੀ ਹੈ ਅਤੇ ਜਦੋਂ ਦਿੱਲੀ ਤੋਂ ਮਨਜੂਰੀ ਆਏਗੀ ਤਾਂ ਤੁਰੰਤ ਕੋਰੋਨਾ ਵਾਇਰਸ ਦੇ ਟੈਸਟ ਸ਼ੁਰੂ ਕਰ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਜਿੰਨੇ ਨਜਦੀਕ ਟੈਸਟ ਹੋਣਗੇ ਤਾਂ ਉਸਦੇ ਜਲਦੀ ਰਿਜਲਟ ਵੀ ਮਿਲਣਗੇ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਵਲੋਂ ਜਾਰੀ ਨਿਰਦੇਸ਼ਾਂ ਦਾ ਪਾਲਣ ਆਪਣੀ ਜਿੰਮੇਵਾਰੀ ਸਮਝ ਕੇ ਕਰਨਾ ਚਾਹੀਦਾ ਹੈ ਤਾਂਜੋ ਇਸ ਮਹਾਂਮਾਰੀ ਨੂੰ ਫੈਲਣ ਤੋਂ ਰੋਕਿਆ ਜਾ ਸਕੇ ਅਤੇ ਸਮੇਂ ਰਹਿੰਦਿਆਂ ਇਸ ਤੇ ਲਗਾਮ ਲਗਾਈ ਜਾਵੇਗੀ।
ਪੜ੍ਹੋ ਇਹ ਵੀ ਖਬਰ - ਕੋਰੋਨਾ ਦਾ ਕਹਿਰ ਜਾਰੀ : ਤਾਰੋਂ ਪਾਰ ਖੇਤੀ ਕਰਨ ਵਾਲੇ ਕਿਸਾਨਾਂ ਦੀਆਂ ਵਧੀਆਂ ਮੁਸ਼ਕਲਾਂ
ਪੜ੍ਹੋ ਇਹ ਵੀ ਖਬਰ - ਇਨ੍ਹਾਂ ਸਰਦਾਰਾਂ ਦਾ ਸੀ ਜਲ੍ਹਿਆਂਵਾਲ਼ਾ ਵਾਲਾ ਬਾਗ