ਜਲਾਲਾਬਾਦ ''ਚ ਦੇਰ ਰਾਤ ਪੁਲਸ ਮੁਲਾਜ਼ਮਾਂ ''ਤੇ ਜਾਨਲੇਵਾ ਹਮਲਾ
Monday, May 11, 2020 - 10:37 PM (IST)

ਜਲਾਲਾਬਾਦ,(ਸੇਤੀਆ) : ਸ਼ਹਿਰ ਦੇ ਮੰਨੇ ਵਾਲਾ ਰੋਡ ਫਾਟਕ 'ਤੇ ਦੇਰ ਰਾਤ ਕੁੱਝ ਅਣਪਛਾਤਿਆਂ ਵਲੋਂ ਪੁਲਸ ਮੁਲਾਜ਼ਮਾਂ 'ਤੇ ਜਾਨਲੇਵਾ ਹਮਲਾ ਕੀਤਾ ਗਿਆ। ਇਸ ਦੌਰਾਨ 2 ਹੋਮ ਗਾਰਡ ਮੁਲਾਜ਼ਮ ਗੰਭੀਰ ਰੂਪ 'ਚ ਜ਼ਖਮੀ ਹੋ ਗਏ ਹਨ, ਜਿਨ੍ਹਾਂ ਨੂੰ ਸਿਵਲ ਹਸਪਤਾਲ 'ਚ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ। ਮਾਮਲੇ ਦੀ ਜਾਂਚ ਲਈ ਡੀ. ਐਸ. ਪੀ. ਜਸਪਾਲ ਸਿੰਘ ਢਿੱਲੋ ਤੇ ਐਸ. ਐਚ. ਓ. ਅਮਰਿੰਦਰ ਸਿੰਘ ਭੰਡਾਰੀ ਮੌਕੇ 'ਤੇ ਪਹੁੰਚੇ, ਜਿਨ੍ਹਾਂ ਵਲੋਂ ਇਲਾਕਾ ਸੀਲ ਕਰਵਾ ਦਿੱਤਾ ਗਿਆ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।