ਜਲਾਲਾਬਾਦ: ਤਾਜ਼ ਗੈੱਸਟ ਹਾਊਸ 'ਚ ਲੱਗੀ ਅੱਗ ,ਵੱਡਾ ਹਾਦਸਾ ਟਲਿਆ

Thursday, May 21, 2020 - 07:51 PM (IST)

ਜਲਾਲਾਬਾਦ: ਤਾਜ਼ ਗੈੱਸਟ ਹਾਊਸ 'ਚ ਲੱਗੀ ਅੱਗ ,ਵੱਡਾ ਹਾਦਸਾ ਟਲਿਆ

ਜਲਾਲਾਬਾਦ, (ਨਿਖੰਜ,ਜਤਿੰਦਰ )- ਜਲਾਲਾਬਾਦ ਦੀ ਨਵੀਂ ਅਨਾਜ ਮੰਡੀ ਦੇ ਨਜ਼ਦੀਕ ਬਣੇ ਤਾਜ ਗੈੱਸਟ ਹਾਊਸ 'ਚ ਅੱਜ ਬੀਤੀ ਦੁਪਹਿਰ ਤੋਂ ਬਾਅਦ ਅਚਾਨਕ ਪਹਿਲੀ ਮੰਜ਼ਿਲ 'ਚ ਅੱਗ ਲੱਗਣ ਨਾਲ ਫਰਨੀਚਰ ਸੀਸੇ ਅਤੇ ਹੋਰ ਕੀਮਤੀ ਸਮਾਨ ਸੜਨ  ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਘਟਨਾ ਦੀ ਸੂਚਨਾ ਮਿਲਦੇ ਸਾਰ ਹੀ ਥਾਣਾ ਸਿਟੀ ਜਲਾਲਾਬਾਦ ਦੇ ਐੱਸ.ਐੱਚ.ਓ ਅਮਰਿੰਦਰ ਸਿੰਘ ਪੁਲਸ ਪਾਰਟੀ ਸਣੇ ਪੁੱਜੇ। ਉੱਧਰ ਇਸ ਘਟਨਾ ਦੀ ਸੂਚਨਾ ਸਥਾਨਕ ਵਾਸੀਆਂ ਦੇ ਵੱਲੋਂ ਫਾਇਰ ਬ੍ਰਿਗੇਡ ਦਫ਼ਤਰ ਜਲਾਲਾਬਾਦ ਵਿਖੇ ਦਿੱਤੀ ਗਈ ਕਰਮਚਾਰੀਆਂ ਨੇ ਗੱਡੀ ਸਣੇ ਮੌਕੇ 'ਤੇ ਪੁੱਜ ਕੇ ਕਾਫ਼ੀ ਜੱਦੋਂ ਜ਼ਹਿਦ ਕਰਨ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ। ਪ੍ਰਾਪਤ ਜਾਣਕਾਰੀ ਅਨੁਸਾਰ ਇੱਕ ਵਿਅਕਤੀ ਨੇ ਉਪਰੋਕਤ ਤਾਜ ਗੈੱਸਟ ਹਾਊਸ ਠੇਕੇ 'ਤੇ ਲਿਆ ਹੋਇਆ ਸੀ ਅਤੇ ਲਗਭਗ 3 ਵਜੇ ਗੈੱਸਟ ਹਾਊਸ ਦਾ ਠੇਕੇਦਾਰ ਸੁਧੀਰ ਨਾਮਕ ਵਿਅਕਤੀ ਨੇ ਅੱਗ ਤੋਂ ਆਪਣੀ ਜਾਨ ਬਚਾਉਣ ਦੇ ਲਈ ਪਹਿਲੀ ਮੰਜ਼ਿਲ ਤੋਂ ਛਲਾਂਗ ਮਾਰ ਦਿੱਤੀ ਅਤੇ ਜ਼ਖਮੀ ਹੋ ਗਿਆ, ਜਿਸ ਨੂੰ ਆਸਪਾਸ ਦੇ ਲੋਕਾਂ ਵੱਲੋਂ ਇਲਾਜ ਲਈ ਜਲਾਲਾਬਾਦ ਦੇ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਘਟਨਾ ਸਥਾਨ ਮੌਕੇ ਇਕੱਤਰ ਹੋਏ ਲੋਕਾਂ 'ਚ ਵਿਕਰਮ ਊਰਫ ਵਿੱਕੀ ਵਾਸੀ ਬਸਤੀ ਭਗਵਾਨਪੁਰਾ ਨੇ ਦੱਸਿਆ ਕਿ 3 ਵਜੇ ਦੇ ਕਰੀਬ ਤਾਜ ਗੈੱਸਟ 'ਚ ਅੱਗ ਲੱਗਣ ਤੋਂ ਬਾਅਦ ਇੱਕ ਦਮ ਤਣਾਅ ਵਾਲਾ ਮਾਹੌਲ ਬਣ ਗਿਆ ਤਾਂ ਉਹ ਲੋਕਾਂ ਦੀ ਮਦਦ ਨਾਲ ਰੱਸੇ ਰਾਹੀ ਤਾਜ ਗੈੱਸਟ ਹਾਊਸ ਦੀ ਬਾਈਕ ਸਾਇਡ ਤੋਂ ਛੱਤ 'ਤੇ ਦਾਖਲ ਹੋਇਆ ਅਤੇ ਜਿਸ ਨੇ ਪਾਣੀ ਦੀ ਸਹਾਇਤਾ ਨਾਲ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਅਤੇ ਕੁੱਝ ਮਿੰਟਾਂ 'ਚ ਫਾਇਰ ਬ੍ਰਿਗੇਡ ਵਿਭਾਗ ਜਲਾਲਾਬਾਦ ਦੀ ਟੀਮ ਮੌਕੇ 'ਤੇ ਪੁੱਜਣ ਦੇ ਸਾਰ ਹੀ ਅੱਗ 'ਤੇ ਕਾਬੂ ਪਾਇਆ ਅਤੇ ਇਸ ਦੌਰਾਨ ਉਸਨੂੰ ਵੀ ਅੱਗ ਬਝਾਉਣ ਦੇ ਸਮੇਂ ਮਾਮੂਲੀ ਸੱਟਾਂ ਲੱਗੀਆਂ ਹਨ। ਇਸ ਮੌਕੇ ਫਾਇਰ ਬਿਗ੍ਰੇਡ ਵਿਭਾਗ ਦੇ ਕਰਮਚਾਰੀ ਨੇ ਦੱਸਿਆ ਕਿ ਅੱਜ ਲੋਕਾਂ ਵੱਲੋਂ ਉਨ੍ਹਾਂ ਦੇ ਦਫ਼ਤਰ ਵਿਖੇ ਸੂਚਨਾ ਮਿਲੀ ਹੈ ਕਿ ਸਥਾਨਕ ਦਾਣਾ ਮੰਡੀ ਵਿਖੇ ਤਾਜ ਗੈੱਸਟ ਹਾਊਸ ਵਿਖੇ ਅੱਗ ਲੱਗਣ ਦੀ ਘਟਨਾ ਵਾਪਰੀ ਹੈ ਅਤੇ ਉਨ੍ਹਾਂ ਨੇ ਫਾਇਰ ਬ੍ਰਿਗੇਡ ਦੀ ਗੱਡੀ ਸਣੇ ਮੌਕੇ 'ਤੇ ਪੁੱਜ ਕੇ ਕਾਬੂ ਪਾਇਆ ਅਤੇ ਜਿਸ ਦੇ ਜਾਨ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਦੱਸਿਆ ਕਿ ਅੱਗ ਸ਼ਾਰਟ ਸਰਕਟ ਦੀ ਵਜਾ ਨਾਲ ਲੱਗੀ ਹੋ ਸਕਦੀ ਹੈ। ਇਸ ਘਟਨਾ ਦੀ ਵਧੇਰੇ ਜਾਣਕਾਰੀ ਲੈਣ ਲਈ ਥਾਣਾ ਸਿਟੀ ਜਲਾਲਾਬਾਦ ਦੇ ਐੱਸ.ਐੱਚ.ਓ ਅਮਰਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿ ਅੱਗ ਲੱਗਣ ਦੀ ਸੂਚਨਾ ਮਿਲਦੇ ਸਾਰ ਹੀ ਪਾਰਟੀ ਸਣੇ ਪੁੱਜੇ ਅਤੇ ਮੌਕੇ 'ਤੇ ਪੁੱਜੀ ਫਾਇਰ ਬ੍ਰਿਗੇਡ ਦੀ ਸਹਾਇਤਾ ਨਾਲ ਅੱਗ 'ਤੇ ਕਾਬੂ ਪਾਇਆ ਗਿਆ ਹੈ।  


author

Bharat Thapa

Content Editor

Related News