ਕਰਫਿਊ ਨੂੰ ਛਿੱਕੇ ਟੰਗ ਗੱਡੀ 'ਚ ਲੋਡ ਕਰ ਰਹੇ ਸੀ ਸ਼ਰਾਬ, ਮੀਡੀਆ ਨੂੰ ਦੇਖ ਪਈਆਂ ਭਾਜੜਾਂ (ਵੀਡੀਓ)

Sunday, Apr 12, 2020 - 03:19 PM (IST)

ਜਲਾਲਾਬਾਦ (ਟਿੰਕੂ ਨਿਖੰਜ, ਜਤਿੰਦਰ ) – ਕੋਰੋਨਾ ਵਾਇਰਸ ਦੀ ਮਹਾਮਾਰੀ ਦੇ ਕਾਰਨ ਜਿਥੇ ਪੂਰਾ ਦੇਸ਼ ਚਿੰਤਾ 'ਚ ਹੈ, ਉਥੇ ਹੀ ਕੇਂਦਰ ਸਰਕਾਰ ਪੰਜਾਬ ਸਰਕਾਰ, ਪੁਲਸ ਪ੍ਰਸ਼ਾਸ਼ਨ, ਸਿਹਤ ਵਿਭਾਗ ਵਲੋਂ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਕਈ ਉਪਰਾਲੇ ਕਰ ਰਹੀ ਹੈ। ਇਸ ਸੰਕਟ ਦੀ ਘੜੀ 'ਚ ਲੋਕਾਂ ਨੂੰ ਰਾਸ਼ਨ ਅਤੇ ਆਪਣੀ ਘੇਰਲੂ ਵਰਤੋਂ ਵਾਲਿਆਂ ਖਾਣ-ਪੀਣ ਦੀਆਂ ਵਸਤੂਆਂ ਪ੍ਰਤੀ ਦੋ-ਚਾਰ ਹੋਣਾ ਪੈ ਰਿਹਾ ਹੈ। ਦੂਜੇ ਜਲਾਲਾਬਾਦ ਦੇ ਸ਼ਰਾਬ ਠੇਕੇਦਾਰ ਆਪਣੇ ਨਿੱਜੀ ਮੁਨਾਫੇ ਲਈ ਲਗਭਗ ਸਾਢੇ 12 ਵਜੇ ਦੇ ਕਰੀਬ ਲਾਕਡਾਊਨ ਅਤੇ ਕਰਫਿਊ ਦੇ ਨਿਯਮਾਂ ਨੂੰ ਛਿੱਕੇ ਟੰਗ ਕੇ ਸ਼ਰੇਆਮ ਜਲਾਲਾਬਾਦ ਦੀ ਅਨਾਜ ਮੰਡੀ ਤੋਂ ਸ਼ਰਾਬ ਦਾ ਠੇਕਾ ਖੋਲ ਕੇ ਸ਼ਰਾਬ ਦੀਆਂ ਪੇਟੀਆਂ ਨੂੰ ਗੱਡੀ 'ਚ ਲੋੜ ਕਰ ਰਹੇ ਸਨ।

ਪੜ੍ਹੋ ਇਹ ਵੀ ਖਬਰ - ਨਿਹੰਗ ਸਿੰਘਾਂ ਦੀ ਟੋਲੀ ਵਲੋਂ ਪੁਲਸ ਪਾਰਟੀ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ, ASI ਦਾ ਵੱਢਿਆ ਹੱਥ (ਤਸਵੀਰਾਂ) 

ਪੜ੍ਹੋ ਇਹ ਵੀ ਖਬਰ - ਕੀ ਚੀਨ 'ਚ 5 ਜੀ ਨੈੱਟਵਰਕ ਹੈ, ਕੋਰੋਨਾ ਵਾਇਰਸ ਦਾ ਕਾਰਨ ? (ਵੀਡੀਓ)      

PunjabKesari

ਕੈਮਰ ’ਚ ਕੈਦ ਹੋ ਰਹੀ ਸ਼ਰਾਬ ਲੋਡ ਕਰਨ ਦੀ ਸਾਰੀ ਘਟਨਾ ਦਾ ਪਤਾ ਲੱਗਣ ਤੋਂ ਬਾਅਦ ਸ਼ਰਾਬ ਠੇਕੇਦਾਰਾਂ ਦੇ ਕਰਿੰਦੇ ਮੀਡੀਆ ਦੇ ਕੈਮਰੇ ਤੋਂ ਆਪਣਾ ਬਚਾਅ ਕਰਦੇ ਹੋਏ ਦਿਖਾਈ ਦਿੱਤੇ ਅਤੇ ਉਨ੍ਹਾਂ ਨੇ ਉਕਤ ਸਥਾਨ ਤੋਂ ਗੱਡੀ ਭਜਾਉਣ ਦੀ ਕੋਸ਼ਿਸ਼ ਕੀਤੀ। ਸ਼ਰਾਬ ਠੇਕੇਦਾਰਾਂ ਦੇ ਕਰਿੰਦੇ ਲੋਕਾਂ ਦੀ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਗੱਡੀ ਨੂੰ ਬੜੀ ਲਾਪ੍ਰਵਾਹੀ ਨਾਲ ਪੂਰੀ ਮੰਡੀ ਅੰਦਰ ਘੁੰਮਦੇ ਹੋਏ ਫਾਜ਼ਿਲਕਾ-ਫਿਰੋਜ਼ਪੁਰ ਰੋਡ ਵੱਲ ਚੱਲ ਪਏ। ਕਰਫਿਊ ਦੌਰਾਨ ਲੱਗੇ ਪੁਲਸ ਦੇ ਸਾਰੇ ਨਾਕੇ ਪਾਰ ਕਰਦੀ ਹੋਈ ਗੱਡੀ ਇਕਦਮ ਅਲੋਪ ਹੋ ਗਈ।

ਪੜ੍ਹੋ ਇਹ ਵੀ ਖਬਰ - ਫਰੀਦਕੋਟ ਦੇ ਪਹਿਲੇ ਕੋਰੋਨਾ ਪਾਜ਼ੇਟਿਵ ਮਰੀਜ਼ ਨੇ ਜਿੱਤੀ ਜੰਗ, ਰਿਪੋਰਟ ਆਈ ਨੈਗਟਿਵ

PunjabKesari

ਇਸ ਮੌਕੇ ਜਲਾਲਾਬਾਦ ਦੀ ਅਨਾਜ ਮੰਡੀ ਦੇ ਠੇਕੇ ਕੋਲ ਇਕੱਠੇ ਹੋਏ ਲੋਕਾਂ ’ਚੋਂ ਇਕ ਸ਼ਖਸ ਨੇ ਦੱਸਿਆ ਕਿ ਹਰ ਰੋਜ਼ ਸ਼ਰਾਬ ਦਾ ਠੇਕਾ ਖੁੱਲ੍ਹਦਾ ਹੈ ਅਤੇ ਅੱਜ ਵੀ ਸ਼ਰਾਬ ਠੇਕੇਦਾਰਾਂ ਦੇ ਕਰਿੰਦੇ ਗੱਡੀ 'ਚ ਸ਼ਰਾਬ ਲੋਡ ਕਰ ਰਹੇ ਹਨ। ਇਸ ਘਟਨਾ ਦੀ ਜਾਣਕਾਰੀ ਮਿਲਣ ਦੇ ਸਾਰ ਥਾਣਾ ਸਿਟੀ ਦੇ ਐੱਸ.ਐੱਚ.ਓ ਅਮਰਿੰਦਰ ਸਿੰਘ ਉਕਤ ਜਗਾਂ 'ਤੇ ਪੁਲਸ ਫੋਰਸ ਨਾਲ ਪਹੁੰਚ ਗਏ, ਜਿਨ੍ਹਾਂ ਵਲੋਂ ਇਸ ਮਾਮਲੇ ਦੀ ਕਾਰਵਾਈ ਕੀਤੀ ਜਾ ਰਹੀ ਹੈ।

PunjabKesari


author

rajwinder kaur

Content Editor

Related News