ਨਿਰਾਸ਼ਾ ਕਾਰਨ ਗਿਣਤੀ ਵਿਚਾਲੇ ਛੱਡ ਕੇ ਭੱਜੇ ਅਕਾਲੀ ਦਲ ਦੇ ਉਮੀਦਵਾਰ ਡਾ. ਰਾਜ ਸਿੰਘ (ਵੀਡੀਓ)
Thursday, Oct 24, 2019 - 01:09 PM (IST)
ਜਲਾਲਾਬਾਦ (ਸੇਤੀਆ) - ਪੰਜਾਬ ਦੇ 4 ਵਿਧਾਨ ਸਭਾ ਹਲਕਿਆਂ ਦਾਖਾ, ਜਲਾਲਾਬਾਦ, ਫਗਵਾੜਾ ਤੇ ਮੁਕੇਰੀਆਂ 'ਚ 21 ਅਕਤੂਬਰ ਨੂੰ ਜ਼ਿਮਨੀ ਚੋਣਾਂ ਹੋਈਆਂ ਸਨ, ਜਿਨ੍ਹਾਂ ਦੀ ਗਿਣਤੀ ਅੱਜ ਜਾਰੀ ਹੈ। ਜਲਾਲਾਬਾਦ ਹਲਕੇ 'ਚ ਵੋਟਾਂ ਦੀ ਹੋ ਰਹੀ ਗਿਣਤੀ ਦੇ ਆਧਾਰ 'ਤੇ ਕਾਂਗਰਸ ਹਰ ਰਾਊਂਡ 'ਚ ਅੱਗੇ ਚੱਲ ਰਹੀ ਹੈ। ਵੋਟਾਂ ਘੱਟ ਮਿਲਣ ਕਾਰਨ ਨਿਰਾਸ਼ ਹੋਏ ਅਕਾਲੀ ਦਲ ਦੇ ਉਮੀਦਵਾਰ ਡਾ. ਰਾਜ ਸਿੰਘ ਡਿੱਬੀਪੁਰਾ ਵੋਟਾਂ ਦੀ ਹੋ ਰਹੀ ਗਿਣਤੀ ਨੂੰ ਵਿਚਾਲੇ ਛੱਡ ਕੇ ਘਰ ਵਾਪਸ ਚਲੇ ਗਏ। ਡਾ. ਰਾਜ ਸਿੰਘ ਡਿੱਬੀਪੁਰਾ ਕਿਸੇ ਨੂੰ ਬਿਨਾਂ ਕੁਝ ਕਹੇ ਅਤੇ ਬੋਲੇ ਆਪਣੇ ਵਰਕਰਾਂ ਨਾਲ ਗੱਡੀ 'ਚ ਬੈਠ ਕੇ ਚਲੇ ਗਏ।