ਸੁਖਬੀਰ ਦੇ ਹਲਕੇ ਪੁੱਜਿਆ ਸਤਲੁਜ ਦਾ ਪਾਣੀ
Wednesday, Aug 21, 2019 - 10:42 AM (IST)

ਜਲਾਲਾਬਾਦ (ਸੁਨੀਲ ਨਾਗਪਾਲ) - ਪੰਜਾਬ 'ਚ ਪਿਛਲੇ ਕਈ ਦਿਨਾਂ ਤੋਂ ਪੈ ਰਹੀ ਭਾਰੀ ਬਰਸਾਤ ਤੋਂ ਬਾਅਦ ਸਤਲੁਜ ਦਰਿਆ 'ਚ ਪਾਣੀ ਦਾ ਪੱਧਰ ਵੱਧ ਗਿਆ ਹੈ, ਜਿਸ ਕਾਰਨ ਦਰਿਆ ਦਾ ਪਾਣੀ ਵੱਖ-ਵੱਖ ਥਾਵਾਂ 'ਤੇ ਛੱਡਿਆ ਜਾ ਰਿਹਾ ਹੈ। ਸਤਲੁਜ ਦਰਿਆ ਦੇ ਛੱਡੇ ਪਾਣੀ ਦੀ ਮਾਰ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਂਸਦ ਸੁਖਬੀਰ ਸਿੰਘ ਬਾਦਲ ਦੇ ਹਲਕੇ ਤੱਕ ਪਹੁੰਚ ਗਈ ਹੈ। ਜਲਾਲਾਬਦ ਦੇ ਕਈ ਪਿੰਡਾਂ 'ਚ ਸਤਲੁਜ ਦਾ ਪਾਣੀ ਪਹੁੰਚ ਗਿਆ ਹੈ। ਜੇਕਰ ਇਸ ਮੌਕੇ ਰਾਹਤ ਦੀ ਗੱਲ ਕੀਤੀ ਜਾਵੇ ਤਾਂ ਪ੍ਰਸ਼ਾਸਨ ਵਲੋਂ ਇਸ 'ਤੇ ਪੂਰੀ ਨਜ਼ਰ ਰੱਖੀ ਜਾ ਰਹੀ ਹੈ। ਪਾਣੀ ਆ ਜਾਣ ਕਾਰਨ ਪਿੰਡਾਂ ਦਾ ਦੌਰਾਨ ਕਰਨ ਆਏ ਜਲਾਲਾਬਾਦ ਦੇ ਐੱਸ. ਡੀ. ਐੱਮ. ਕੇਸ਼ਵ ਗੋਇਲ ਦਾ ਕਹਿਣਾ ਹੈ ਕਿ ਲੋੜ ਪੈਣ 'ਤੇ ਇਨ੍ਹਾਂ ਪਿੰਡਾਂ ਨੂੰ ਖਾਲੀ ਵੀ ਕਰਵਾਏ ਜਾ ਸਕਦਾ ਹੈ। ਦੂਜੇ ਪਾਸੇ ਪਿੰਡਾਂ 'ਚ ਪਾਣੀ ਆ ਜਾਣ ਕਾਰਨ ਸਥਾਨਕ ਲੋਕ ਬਹੁਤ ਜ਼ਿਆਦਾ ਪਰੇਸ਼ਾਨ ਹੋ ਰਹੇ ਹਨ। ਜਿਨ੍ਹਾਂ ਦੀ ਸ਼ਿਕਾਇਤ ਹੈ ਕਿ ਸਿਆਸੀ ਲਾਰਿਆਂ ਦੇ ਚੱਲਦਿਆ ਅੱਜ ਵੀ ਇੱਥੇ ਪੁਲ ਦੀ ਕਮੀ ਮਹਿਸੂਸ ਹੋ ਰਹੀ ਹੈ।