ਅੱਗ ਲੱਗਣ ਨਾਲ ਜਿਊਂਦਾ ਸੜਿਆ ਪਤੀ, ਪਤਨੀ ''ਤੇ ਲੱਗਾ ਕਤਲ ਦੋਸ਼

Monday, May 25, 2020 - 09:11 AM (IST)

ਅੱਗ ਲੱਗਣ ਨਾਲ ਜਿਊਂਦਾ ਸੜਿਆ ਪਤੀ, ਪਤਨੀ ''ਤੇ ਲੱਗਾ ਕਤਲ ਦੋਸ਼

ਜਲਾਲਾਬਾਦ (ਸੇਤੀਆ, ਮਿੱਕੀ) : ਥਾਣਾ ਅਮੀਰ ਖਾਸ ਪੁਲਸ ਨੇ ਪਿੰਡ ਸੈਦੋਕੇ ਵਿਖੇ ਪਤੀ ਨੂੰ ਸਾੜਣ ਦੇ ਦੋਸ਼ 'ਚ ਪਤਨੀ ਖਿਲਾਫ ਕਤਲ ਦਾ ਮਾਮਲਾ ਦਰਜ ਕੀਤਾ ਹੈ। ਮ੍ਰਿਤਕ ਗੁਰਸੇਵਕ ਸਿੰਘ ਦੀ ਲਾਸ਼ ਨੂੰ ਪੁਲਸ ਨੇ ਕਬਜ਼ੇ 'ਚ ਲੈ ਕੇ ਫਾਜ਼ਿਲਕਾ ਦੇ ਸਿਵਲ ਹਸਪਤਾਲ 'ਚ ਮੋਰਚਰੀ 'ਚ ਰਖਵਾ ਦਿੱਤਾ ਹੈ।

ਇਹ ਵੀ ਪੜ੍ਹੋ : ਕਲਯੁੱਗੀ ਮਾਂ ਦੀ ਘਿਨੌਣੀ ਕਰਤੂਤ, 5 ਸਾਲਾ ਮਾਸੂਮ 'ਤੇ ਪਾਇਆ ਤੇਜ਼ਾਬ

ਮੀਡੀਆ ਨੂੰ ਜਾਣਕਾਰੀ ਦਿੰਦੇ ਮ੍ਰਿਤਕ ਦੇ ਭਰਾ ਗੁਰਵਿੰਦਰ ਸਿੰਘ ਵਾਸੀ ਚੱਕ ਸੈਦੋਕੇ ਨੇ ਦੱਸਿਆ ਕਿ ਉਸਦੇ ਭਰਾ ਨੂੰ ਜਲਾ ਕੇ ਮਾਰ ਦਿੱਤਾ ਗਿਆ ਹੈ। ਗੁਰਵਿੰਦਰ ਸਿੰਘ ਨੇ ਦੱਸਿਆ ਕਿ ਉਸਦੀ ਭਾਬੀ ਖੁਸ਼ਮਨਪ੍ਰੀਤ ਨੇ ਹੀ ਉਸਦੇ ਭਰਾ ਗੁਰਸੇਵਕ ਸਿੰਘ ਨੂੰ ਅੱਗ ਲਾ ਕੇ ਜਲਾਇਆ ਹੈ। ਇਹ ਕੰਮ ਉਸਦਾ ਇਕੱਲੀ ਦਾ ਨਹੀਂ ਹੈ ਉਸਦੇ ਨਾਲ ਹੋਰ ਵਿਅਕਤੀ ਵੀ ਹੋ ਸਕਦੇ ਹਨ, ਕਿਉਂਕਿ ਉਨ੍ਹਾਂ ਦੇ ਘਰ ਅਕਸਰ ਹੀ ਕਲੇਸ਼ ਰਹਿੰਦਾ ਸੀ ਅਤੇ ਦੋਵਾਂ ਦੀ ਆਪਸ 'ਚ ਕਾਫੀ ਨੋਕ-ਝੋਕ ਰਹਿੰਦੀ ਸੀ। ਗੁਰਵਿੰਦਰ ਸਿੰਘ ਦੱਸਿਆ ਕਿ ਉਸਦੀ ਭਾਬੀ ਖੁਸ਼ਮਨਪ੍ਰੀਤ ਦੇ ਕਿਸੇ ਹੋਰ ਵਿਅਕਤੀ ਨਾਲ ਨਾਜਾਇਜ਼ ਸਬੰਧ ਸਨ ਅਤੇ ਨਾਜਾਇਜ਼ ਸਬੰਧਾਂ ਦੇ ਚੱਲਦੇ ਹੀ ਉਸਨੇ ਆਪਣੇ ਪਤੀ ਨੂੰ ਜਲਾ ਕੇ ਮਾਰਿਆ ਹੈ।

ਇਹ ਵੀ ਪੜ੍ਹੋ : ਪੰਚਾਇਤੀ ਵੋਟਾਂ ਦੀ ਰੰਜਿਸ਼ ਦੇ ਚੱਲਦਿਆਂ ਸਾਬਕਾ ਸਰਪੰਚ ਦਾ ਬੇਰਹਿਮੀ ਨਾਲ ਕਤਲ

ਖੁਸ਼ਮਨਪ੍ਰੀਤ ਕੌਰ ਨੇ ਆਪਣੇ 'ਤੇ ਲੱਗੇ ਦੋਸ਼ਾਂ ਨੂੰ ਝੂਠ ਦੱਸਿਆ
ਉਧਰ ਖੁਸ਼ਮਨਪ੍ਰੀਤ ਕੌਰ ਨੇ ਮੀਡੀਆ ਨੂੰ ਆਪਣੇ 'ਤੇ ਲੱਗੇ ਦੋਸ਼ਾਂ ਨੂੰ ਝੂਠਾ ਦੱਸਦਿਆ ਕਿਹਾ ਕਿ ਉਸਦਾ ਪਤਾ ਸ਼ੁੱਕਰਵਾਰ ਸ਼ਾਮ ਨੂੰ ਅਕਸਰ ਹੀ ਜੋਤ ਜਲਾਇਆ ਕਰਦਾ ਹੈ। ਸ਼ੁੱਕਰਵਾਰ ਦੇਰ ਸ਼ਾਮ ਉਸਦੇ ਪਤੀ ਨੇ ਜਿਵੇਂ ਹੀ ਜੋਤ ਜਲਾਈ ਤਾਂ ਇਸ ਦੌਰਾਨ ਜੋਤ ਵਿਚ ਘਿਉ ਵੱਧ ਪੈ ਗਿਆ ਅਤੇ ਕੱਪੜੇ ਨੂੰ ਅੱਗ ਲੱਗ ਗਈ। ਉਸ ਵਕਤ ਉਹ ਰਸੋਈ 'ਚ ਕੰਮ ਕਰ ਰਹੀ ਸੀ। ਇਸ ਦੌਰਾਨ ਉਸਨੇ ਆਪਣੇ ਪਤੀ ਦੀ ਅਵਾਜ਼ ਸੁਣ ਕੇ ਅੰਦਰ ਗਈ ਤਾਂ ਦੇਖਿਆ ਕਿ ਉਸਦੇ ਕੱਪੜੇ 'ਚ ਅੱਗ ਫੈਲ ਚੁੱਕੀ ਸੀ। ਉਸਨੇ ਪਤੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਜ਼ਖਮ ਨਾ ਝੇਲਦੇ ਹੋਏ ਗੁਰਸੇਵਕ ਸਿੰਘ ਨੇ ਸ਼ਨੀਵਾਰ ਨੂੰ ਹਸਪਤਾਲ 'ਚ ਦਮ ਤੋੜ ਦਿੱਤਾ। ਉਸਨੇ ਦੱਸਿਆ ਕਿ ਉਸਦੇ ਦੋ ਛੋਟੇ-ਛੋਟੇ ਬੱਚੇ ਹਨ, ਲੜਕੀ 9 ਸਾਲ ਦੀ ਅਤੇ ਲੜਕਾ 5 ਸਾਲ ਦਾ ਹੈ ਅਤੇ ਉਹ ਆਪਣੇ ਪਤੀ ਦੀ ਹੱਤਿਆ ਕਿਉਂ ਕਰੇਗੀ।

ਇਹ ਵੀ ਪੜ੍ਹੋ : ਵੱਡੀ ਖਬਰ : ਤੇਜ਼ਧਾਰ ਹਥਿਆਰਾਂ ਨਾਲ ਦੋ ਕੁੜੀਆਂ ਸਮੇਤ ਤਿੰਨ ਦਾ ਕਤਲ

ਕੀ ਕਹਿਣਾ ਹੈ ਥਾਣਾ ਅਮੀਰਖਾਸ ਦੇ ਇੰਚਾਰਜ਼ ਦਾ
ਇਸ ਸਬੰਧੀ ਥਾਣਾ ਅਮੀਰਖਾਸ ਦੇ ਇੰਚਾਰਜ਼ ਗੁਰਸੇਵਕ ਸਿੰਘ ਦਾ ਕਹਿਣਾ ਹੈ ਕਿ ਇਸ ਮਾਮਲੇ 'ਚ ਪੁਲਸ ਨੇ ਮ੍ਰਿਤਕ ਦੇ ਭਰਾ ਦੇ ਬਿਆਨਾਂ ਦੇ ਆਧਾਰ 'ਤੇ ਖੁਸ਼ਮਨਪ੍ਰੀਤ ਦੇ ਖਿਲਾਫ ਧਾਰਾ 302 ਦੇ ਤਹਿਤ ਹੱਤਿਆ ਦਾ ਮਾਮਲਾ ਦਰਜ ਕੀਤਾ ਗਿਆ ਹੈ।


author

Baljeet Kaur

Content Editor

Related News