ਜਲਾਲਾਬਾਦ ''ਚ ਕੋਰੋਨਾ ਵਾਇਰਸ ਨਾਲ 53 ਸਾਲਾ ਬੀਬੀ ਦੀ ਮੌਤ

Wednesday, Sep 09, 2020 - 06:13 PM (IST)

ਜਲਾਲਾਬਾਦ ''ਚ ਕੋਰੋਨਾ ਵਾਇਰਸ ਨਾਲ 53 ਸਾਲਾ ਬੀਬੀ ਦੀ ਮੌਤ

ਜਲਾਲਾਬਾਦ (ਸੇਤੀਆ,ਸੁਮਿਤ): ਜਲਾਲਾਬਾਦ ਹਲਕੇ 'ਚ ਇਕ 53 ਸਾਲਾ ਬੀਬੀ ਦੀ ਕੋਰੋਨਾ ਵਾਇਰਸ ਨਾਲ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਅਤੇ ਸਿਹਤ ਵਿਭਾਗ ਮੁਤਾਬਕ ਹੁਣ ਤੱਕ ਜਲਾਲਾਬਾਦ 'ਚ ਕੁੱਲ 8 ਮੌਤਾਂ ਹੋ ਚੁੱਕੀਆਂ ਹਨ। 

ਇਹ ਵੀ ਪੜ੍ਹੋ: ਕੋਰੋਨਾ ਕਾਲ 'ਚ ਸਰਕਾਰੀ ਸਕੂਲਾਂ ਲਈ ਸਿੱਖਿਆ ਵਿਭਾਗ ਦਾ ਨਵਾਂ ਫਰਮਾਨ

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਾ.ਗੁਰਮੇਜ ਸਿੰਘ ਨੇ ਦੱਸਿਆ ਕਿ ਮ੍ਰਿਤਕ ਪਰਮਜੀਤ ਕੌਰ ਪਤਨੀ ਰਘੁਬੀਰ ਸਿੰਘ ਜੋ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ 'ਚ 5 ਅਗਸਤ ਤੋਂ ਦਾਖ਼ਲ ਸੀ ਅਤੇ ਜੋ ਕੋਰੋਨਾ ਪਾਜ਼ੇਟਿਵ ਸੀ, ਜਿਸਦੀ ਅੱਜ ਮੌਤ ਹੋ ਗਈ। ਇਸ ਦਾ ਅੰਤਿਮ ਸੰਸਕਾਰ ਸਰਕਾਰੀ ਹਿਦਾਇਤਾਂ ਅਨੁਸਾਰ ਪ੍ਰਸ਼ਾਸਨ ਦੀ ਮੌਜੂਦਗੀ 'ਚ ਕਰਵਾਇਆ ਜਾਵੇਗਾ। ਇਸ ਤੋਂ ਇਲਾਵਾ ਜਲਾਲਾਬਾਦ ਹਲਕੇ 'ਚ 10 ਨਵੇਂ ਕੋਰੋਨਾ ਦੇ ਕੇਸ ਸਾਹਮਣੇ ਆਏ ਹਨ, ਜਿਨ੍ਹਾਂ ਨੂੰ ਵੱਖ-ਵੱਖ ਕੋਵਿਡ ਸੈਂਟਰਾਂ 'ਚ ਆਈਸੋਲੇਟ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ:  2 ਬੱਚਿਆਂ ਦੀ ਮਾਂ ਦਾ ਪਿਆਰ ਨਾ ਚੜਿਆ ਪ੍ਰਵਾਨ ਤਾਂ ਪ੍ਰੇਮੀ ਨਾਲ ਮਿਲ ਚੁੱਕਿਆ ਖ਼ੌਫਨਾਕ ਕਦਮ


author

Shyna

Content Editor

Related News