ਪ੍ਰਿਯੰਕਾ ਗਾਂਧੀ ਦੇ ਨਾਅਰੇ ‘ਲੜਕੀ ਹਾਂ ਲੜ ਸਕਦੀ ਹਾਂ’ ਨੂੰ ਜਾਖੜ ਨੇ ਅਬੋਹਰ ’ਚ ਕੀਤਾ ਲਾਗੂ

Wednesday, Feb 23, 2022 - 01:22 PM (IST)

ਜਲੰਧਰ (ਧਵਨ)– ਕਾਂਗਰਸ ਦੀ ਕੌਮੀ ਨੇਤਾ ਪ੍ਰਿਯੰਕਾ ਗਾਂਧੀ ਵੱਲੋਂ ਦੇਸ਼ ’ਚ ਦਿੱਤੇ ਗਏ ਨਾਅਰੇ ‘ਲੜਕੀ ਹਾਂ ਲੜ ਸਕਦੀ ਹਾਂ’ ਨੂੰ ਪੰਜਾਬ ਕਾਂਗਰਸ ਪ੍ਰਚਾਰ ਕਮੇਟੀ ਦੇ ਚੇਅਰਮੈਨ ਸੁਨੀਲ ਜਾਖੜ ਨੇ ਅਬੋਹਰ ’ਚ ਵਿਧਾਨ ਸਭਾ ਚੋਣਾਂ ’ਚ ਲਾਗੂ ਕੀਤਾ। ਜਾਖੜ ਨੇ ਵੋਟਿੰਗ ਵਾਲੇ ਦਿਨ ਕਾਂਗਰਸ ਦੇ ਅਬੋਹਰ ’ਚ ਨਿਯੁਕਤ ਕੀਤੇ ਗਏ ਪੋਲਿੰਗ ਏਜੰਟਾਂ ਵਜੋਂ ਇਸ ਵਾਰ ਵੱਧ ਤੋਂ ਵੱਧ ਮਹਿਲਾ ਕਾਂਗਰਸ ਨੇਤਾਵਾਂ ਨੂੰ ਨਿਯੁਕਤ ਕੀਤਾ। ਜਾਖੜ ਨੇ ਟਵੀਟ ਕਰਦੇ ਹੋਏ ਕਿਹਾ ਕਿ ਸੂਬੇ ਦੀਆਂ 117 ਵਿਧਾਨ ਸਭਾ ਸੀਟਾਂ ’ਚ ਇਸ ਵਾਰ ਸਿਰਫ਼ 93 ਔਰਤਾਂ ਨੇ ਆਪਣੀ ਕਿਸਮਤ ਅਜ਼ਮਾਈ। ਆਉਣ ਵਾਲੀਆਂ ਚੋਣਾਂ ’ਚ ਵੱਧ ਤੋਂ ਵੱਧ ਔਰਤਾਂ ਨੂੰ ਅੱਗੇ ਲਿਆਉਣ ਦੇ ਯਤਨ ਕੀਤੇ ਜਾਣਗੇ।

ਉਨ੍ਹਾਂ ਨੇ ਕਿਹਾ ਕਿ ਕਾਂਗਰਸ ਨੇ ਅਬੋਹਰ ’ਚ ਔਰਤਾਂ ਨੂੰ ਪੋਲਿੰਗ ਏਜੰਟ ਵਜੋਂ ਨਿਯੁਕਤ ਕਰ ਕੇ ਹੋਰ ਪਾਰਟੀਆਂ ਦੇ ਸਾਹਮਣੇ ਇਕ ਉਦਾਹਰਣ ਪੇਸ਼ ਕਰ ਦਿੱਤੀ ਹੈ। ਆਉਣ ਵਾਲੇ ਸਮੇਂ ’ਚ ਹੋਰ ਪਾਰਟੀਆਂ ਵੀ ਇਸ ਦੀ ਪਾਲਣਾ ਕਰਦੀਆਂ ਹੋਈਆਂ ਵਿਖਾਈ ਦੇਣਗੀਆਂ।

PunjabKesari

ਇਹ ਵੀ ਪੜ੍ਹੋ: ਜਲੰਧਰ 'ਚ ਇਨਸਾਨੀਅਤ ਸ਼ਰਮਸਾਰ, ਕੁੜੀ ਨਾਲ ਨੌਜਵਾਨ ਵੱਲੋਂ ਜਬਰ-ਜ਼ਿਨਾਹ, ਹਾਲਤ ਨਾਜ਼ੁਕ

ਉਨ੍ਹਾਂ ਨੇ ਕਿਹਾ ਕਿ ਚੋਣ ਕਮਿਸ਼ਨ ਨੂੰ ਵੀ ਪੋਲਿੰਗ ਬੂਥਾਂ ’ਚ ਵੱਧ ਤੋਂ ਵੱਧ ਔਰਤਾਂ ਨੂੰ ਨਿਯੁਕਤ ਕਰਨਾ ਚਾਹੀਦਾ ਹੈ। ਸੂਬੇ ’ਚ ਇਸ ਵਾਰ 24689 ਪੋਲਿੰਗ ਬੂਥ ਬਣਾਏ ਗਏ ਸਨ। ਇਸ ਹਿਸਾਬ ਨਾਲ ਲਗਭਗ 4 ਲੱਖ ਪੋਲਿੰਗ ਏਜੰਟ ਬਣੇ ਹੋਣਗੇ। ਜਾਖੜ ਨੇ ਕਿਹਾ ਕਿ ਹੋਰ ਪਾਰਟੀਆਂ ਬਦਲਾਅ ਦੀਆਂ ਗੱਲਾਂ ਕਰ ਰਹੀਆਂ ਸਨ ਜਦ ਕਿ ਕਾਂਗਰਸ ਨੇ ਤਾਂ ਅਬੋਹਰ ’ਚ ਬਦਲਾਅ ਦੀ ਸ਼ੁਰੂਆਤ ਕਰ ਦਿੱਤੀ ਹੈ ਅਤੇ ਔਰਤਾਂ ਨੇ ਵੀ ਅੱਗੇ ਆ ਕੇ ਪੋਲਿੰਗ ਏਜੰਟ ਵਜੋਂ ਆਪਣੀਆਂ ਡਿਊਟੀਆਂ ਬਾਖ਼ੂਬੀ ਨਿਭਾਈਆਂ ਹਨ।

ਇਹ ਵੀ ਪੜ੍ਹੋ: ਮੁਕੰਦਪੁਰ: ਇਕਤਰਫ਼ਾ ਪਿਆਰ 'ਚ ਸਿਰਫਿਰੇ ਆਸ਼ਿਕ ਦਾ ਕਾਰਾ, ਕੁੜੀ ਦੇ ਪਿਓ ਨੂੰ ਦਿੱਤੀ ਰੂਹ ਕੰਬਾਊ ਮੌਤ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News