ਪੁਲਸ ਥਾਣੇ ਦੀ ਜੂਹ ''ਚ ਲੁਟੇਰਿਆਂ ਦਾਗੇ ਹਵਾਈ ਫਾਇਰ, ਠੇਕੇ ਦੇ ਕਰਿੰਦੇ ਨੂੰ ਬਣਾਇਆ ਲੁੱਟ ਦਾ ਸ਼ਿਕਾਰ
Saturday, Sep 12, 2020 - 06:13 PM (IST)
ਜੈਤੋ (ਵੀਰਪਾਲ/ਗੁਰਮੀਤਪਾਲ): ਜੈਤੋ ਦੇ ਥਾਣੇ ਦੇ ਨਜ਼ਦੀਕ ਸ਼ਰਾਬ ਦੇ ਠੇਕੇ ਤੋਂ ਤਿੰਨ ਮੋਟਰਸਾਈਕਲ ਸਵਾਰ ਲੁਟੇਰਿਆਂ ਵੱਲੋਂ 2 ਹਵਾਈ ਫਾਇਰ ਕਰਕੇ ਕਰੀਬ 26 ਹਾਜ਼ਰ ਰੁਪਏ ਲੁੱਟ ਕੇ ਲੈ ਜਾਣ ਦਾ ਪਤਾ ਲੱਗਿਆ ਹੈ। ਇਨ੍ਹਾਂ ਲੁਟੇਰਿਆਂ ਵਲੋਂ ਪਹਿਲਾਂ ਸਥਾਨਕ ਸੇਠ ਰਾਮ ਨਾਥ ਸਿਵਲ ਹਸਪਤਾਲ ਦੇ ਬਾਹਰ ਮੈਡੀਕਲ ਹਾਲ ਤੋਂ ਵੀ ਪਿਸਤੌਲ ਦੀ ਨੌਕ 'ਤੇ 3-4 ਹਜ਼ਾਰ ਰੁਪਏ ਲੁੱਟ ਕੀਤੀ ਗਈ।
ਇਹ ਵੀ ਪੜ੍ਹੋ: ਮ੍ਰਿਤਕ ਮਾਂ ਦਾ ਸਦਮਾ ਨਾ ਸਹਾਰ ਸਕਿਆ ਪੁੱਤ, ਅਸਥੀਆਂ ਜਲ ਪ੍ਰਵਾਹ ਕਰਨ ਮੌਕੇ ਕਰ ਬੈਠਾ ਇਹ ਕਾਰਾ
ਥਾਣਾ ਜੈਤੋ ਦੇ ਲਾਗੇ ਵਾਪਰੀ ਉਕਤ ਘਟਨਾ ਨੇ ਸਥਾਨਕ ਪੁਲਸ ਪ੍ਰਸ਼ਾਸਨ ਦੇ ਸੁਰੱਖਿਆ ਪ੍ਰਬੰਧਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ, ਥਾਣੇ ਨੇੜਿਓ ਲੁੱਟਿਆਂ ਠੇਕਾ । ਡੀ.ਐੱਸ.ਪੀ. ਪਰਮਿੰਦਰ ਸਿੰਘ ਗਰੇਵਾਲ ਨੇ ਦੱਸਿਆ ਹੈ ਕਿ ਸ਼ਰਾਬ ਦੇ ਠੇਕੇ ਦੇ ਸੇਲਜ਼ਮੈਨ ਬਲਜਿੰਦਰ ਸਿੰਘ ਪੁੱਤਰ ਸਰਦਾਰਾ ਸਿੰਘ ਨੇ ਪੁਲਸ ਨੂੰ ਦੱਸਿਆ ਹੈ ਕਿ ਲੰਘੀ ਰਾਤ ਨੂੰ ਤਿੰਨ ਮੋਟਰਸਾਈਕਲ ਸਵਾਰ ਉਸ ਦੇ ਠੇਕੇ 'ਤੇ ਆਏ ਤੇ ਪਿਸਤੌਲ ਦਾ ਡਰ ਵਿਖਾ ਕੇ 25 ਹਜ਼ਾਰ ਰੁਪਏ ਧੱਕੇ ਨਾਲ ਖੋਹ ਕੇ ਲਿਜਾਣ ਸਮੇਂ ਦੋ ਹਵਾਈ ਫਾਇਰ ਵੀ ਕੀਤੇ।
ਇਹ ਵੀ ਪੜ੍ਹੋ: ਫਿਰੋਜ਼ਪੁਰ ਦੇ ਡੀ.ਐੱਸ.ਪੀ. ਕੇਸਰ ਸਿੰਘ ਦੀ ਬਰੇਨ ਹੈਂਬਰੇਜ਼ ਨਾਲ ਮੌਤ