ਜੈਤੋ ’ਚ ਐਲਾਨੇ ਗਏ ਨਗਰ ਕੌਂਸਲ ਚੋਣਾਂ 2021 ਦੇ ਨਤੀਜੇ, ਕਾਂਗਰਸ ਨੇ ਮਾਰੀ ਬਾਜ਼ੀ
Wednesday, Feb 17, 2021 - 01:09 PM (IST)
ਜੈਤੋ (ਗੁਰਮੀਤਪਾਲ) - ਪੰਜਾਬ 'ਚ 14 ਫਰਵਰੀ ਨੂੰ ਹੋਈਆਂ 8 ਨਗਰ ਨਿਗਮਾਂ ਅਤੇ 109 ਨਗਰ ਕੌਂਸਲਾਂ ਅਤੇ ਪੰਚਾਇਤਾਂ ਦੀਆਂ ਸਥਾਨਕ ਚੋਣਾਂ ਦੇ ਨਤੀਜਿਆਂ ਦਾ ਐਲਾਨ ਅੱਜ ਕੀਤਾ ਜਾ ਰਿਹਾ ਹੈ। ਅੱਜ ਸਵੇਰੇ 9 ਵਜੇ ਤੋਂ ਵੋਟਾਂ ਦੀ ਗਿਣਤੀ ਸ਼ੁਰੂ ਹੋ ਚੁੱਕੀ ਹੈ, ਜੋ ਉਮੀਦਵਾਰਾਂ ਦੀ ਕਿਸਮਤ ਤੈਅ ਕਰੇਗੀ। ਪੰਜਾਬ ਦੀਆਂ 8 ਨਗਰ ਨਿਗਮਾਂ ਅਤੇ 109 ਨਗਰ ਕੌਂਸਲਾਂ ਅਤੇ ਪੰਚਾਇਤਾਂ ਲਈ 9,222 ਉਮੀਦਵਾਰਾਂ ਨੇ ਚੋਣ ਲੜੀ ਸੀ, ਜਿਨ੍ਹਾਂ ਦੇ ਨਤੀਜੇ ਅੱਜ ਐਲਾਨੇ ਜਾਣਗੇ। ਜੈਤੋ ਨਗਰ ਕੌਂਸਲ ਦੇ 17 ਵਾਰਡਾਂ ਦੇ ਨਤੀਜੇ ਐਲਾਨ ਦਿੱਤੇ ਗਏ ਹਨ, ਜਿਨ੍ਹਾਂ 7 ਕਾਂਗਰਸ, 3 ਅਕਾਲੀ ਦਲ, 2 ਆਪ, 1 ਭਾਜਪਾ ਅਤੇ 4 ਸੀਟਾਂ ’ਤੇ ਅਜ਼ਾਦ ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ ਹੈ।
ਪੜ੍ਹੋ ਇਹ ਵੀ ਖ਼ਬਰ - ਗੁਰਦਾਸਪੁਰ ’ਚ ਦਿਲ ਕੰਬਾਊ ਵਾਰਦਾਤ : 12ਵੀਂ ਦੇ ਵਿਦਿਆਰਥੀ ਦਾ ਸਕੂਲ ਦੇ ਬਾਹਰ ਤੇਜ਼ਧਾਰ ਹਥਿਆਰਾਂ ਨਾਲ ਕਤਲ
1 ਨੰਬਰ ਵਾਰਡ ਤੋਂ ਗੁਰਜੀਤ ਕੌਰ ਕਾਂਗਰਸ ਪਾਰਟੀ
2 ਨੰਬਰ ਵਾਰਡ ਤੋਂ ਸਤਨਾਮ ਸੱਤਾ ਸ਼੍ਰੋਮਣੀ ਅਕਾਲੀ ਦਲ
3 ਨੰਬਰ ਵਾਰਡ ਤੋਂ ਨਰਿੰਦਰ ਰਾਮੇਆਣਾ ਸ਼੍ਰੋਮਣੀ ਅਕਾਲੀ ਦਲ
4 ਨੰਬਰ ਵਾਰਡ ਤੋਂ ਹਰਪ੍ਰੀਤ ਕੌਰ ਕਾਂਗਰਸ ਪਾਰਟੀ
ਪੜ੍ਹੋ ਇਹ ਵੀ ਖ਼ਬਰ - ਫਾਇਨਾਂਸ ਕੰਪਨੀ ਦੇ ਕਰਮਚਾਰੀਆਂ ਤੋਂ ਪਰੇਸ਼ਾਨ ਨੌਜਵਾਨ ਵਲੋਂ ਖੁਦਕੁਸ਼ੀ, ਸੁਸਾਈਡ ਨੋਟ ’ਚ ਕਹੀ ਇਹ ਗੱਲ
ਜੈਤੋ ਨਗਰ ਕੌਂਸਲ ਦੇ ਨਤੀਜੇ ਪਹਿਲੇ 4 ਵਾਰਡਾਂ ਦੇ
5 ਨੰਬਰ ਵਾਰਡ ਤੋਂ ਜਸਪਤਲ ਕੌਰ ਕਾਂਗਰਸ ਪਾਰਟੀ
6 ਨੰਬਰ ਵਾਰਡ ਤੋਂ ਸੁਰਜੀਤ ਬਾਬਾ ਕਾਂਗਰਸ ਪਾਰਟੀ
7 ਨੰਬਰ ਵਾਰਡ ਤੋਂ ਸੋਨੀਆ ਦੇਵੀ ਆਮ ਆਦਮੀ ਪਾਰਟੀ
8 ਨੰਬਰ ਵਾਰਡ ਤੋਂ ਡਾ. ਹਰੀਸ਼ ਚੰਦਰ ਆਮ ਆਦਮੀ ਪਾਰਟੀ
9 ਨੰਬਰ ਵਾਰਡ ਤੋਂ ਹਰੀ ਕਿਸ਼ਨ ਸਿੰਗਲਾ ਦੀ ਧਰਮ ਪਤਨੀ ਜਸਵੀਰ ਕੌਰ ਜੇਤੂ ਸ਼੍ਰੋਮਣੀ ਅਕਾਲੀ ਦਲ
10 ਨੰਬਰ ਵਾਰਡ ਤੋਂ ਜੀਤੂ ਬਾਂਸਲ ਜੇਤੂ ਅਜ਼ਾਦ
11 ਨੰਬਰ ਵਾਰਡ ਤੋਂ ਸੀਮਾ ਰਾਣੀ ਪਤਨੀ ਪਰਦੀਪ ਭਾਂਡਾ ਜੇਤੂ ਅਜ਼ਾਦ
12 ਨੰਬਰ ਵਾਰਡ ਤੋਂ ਤੁਸਲੀ ਬਾਂਸਲ ਜੇਤੂ ਕਾਂਗਰਸ
13 ਨੰਬਰ ਵਾਰਡ ਤੋਂ ਸੁਮਨ ਦੇਵੀ ਪਤਨੀ ਸਖਵਿੰਦਰ ਗਰਗ ਜੇਤੂ ਕਾਂਗਰਸ
14 ਨੰਬਰ ਵਾਰਡ ਤੋਂ ਪਰਦੀਪ ਸਿੰਗਲਾਂ ਜੇਤੂ ਭਾਜਪਾ
15 ਨੰਬਰ ਵਾਰਡ ਤੋਂ ਰਜਨੀ ਰਾਣੀ ਪਤਨੀ ਸਤੀਸ ਕੁਮਾਰ ਅਜ਼ਾਦ
16 ਨੰਬਰ ਵਾਰਡ ਤੋਂ ਖੁਸੀ ਰਾਮ ਕਾਂਗਰਸ
17 ਨੰਬਰ ਵਾਰਡ ਤੋਂ ਡਾ. ਬਲਵਿੰਦਰ ਸਿੰਘ ਅਜ਼ਾਦ
ਦੱਸਣਯੋਗ ਹੈ ਕਿ ਧੜੇਬੰਦੀ ਦਾ ਸ਼ਿਕਾਰ ਹੋਏ ਕਾਂਗਰਸ ਤੋਂ ਬਾਗ਼ੀ ਹੋਏ 2 ਉਮੀਦਵਾਰ ਜੇਤੂ, ਅਕਾਲੀ ਦਲ ਤੋਂ ਬਾਗ਼ੀ 2 ਉਮੀਦਵਾਰ ਵੀ ਜੇਤੂ, ਸ਼੍ਰੋਮਣੀ ਅਕਾਲੀ ਦਲ ਇੰਚਾਰਜ ਸੂਬਾ ਸਿੰਘ ਬਾਦਲ ਦੀ ਸ਼ਰੀਫ਼ੀ ਨੂੰ ਵੀ ਜਿੱਤ ਹਾਸਲ ਹੋਈ ਹੈ। ਇਸ ਤੋਂ ਇਲਾਵਾ ਭਾਜਪਾ ਦੇ ਉਮੀਦਵਾਰ ਪ੍ਰਦੀਪ ਸਿੰਗਲਾਂ ਨੇ ਤੀਜੀ ਵਾਰ ਬਾਜ਼ੀ ਮਾਰੀ ਹੈ। ਨੌਜਵਾਨ ਆਗੂ ਕਰਨ ਦੁਲੱਟ ਨੂੰ ਲੋਕਾਂ ਵਲੋਂ ਬਹੁਤ ਪਿਆਰ ਦਿੱਤਾ ਗਿਆ।