ਬੇਅਦਬੀ ਮੁੱਦਾ ਪੈ ਰਿਹੈ ਭਾਰੂ : ਮੀਟਿੰਗਾਂ ''ਚ ਨਹੀਂ ਪਹੁੰਚ ਰਹੇ ਅਕਾਲੀ ਆਗੂ

01/12/2019 1:03:21 PM

ਜੈਤੋਂ (ਸਤਵਿੰਦਰ) : ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਅੰਗਾਂ ਦੀ ਬੇਅਦਬੀ ਦਾ ਝੰਬਿਆ ਅਕਾਲੀ ਦਲ ਹੁਣ ਜ਼ਿਲੇ ਅੰਦਰ ਸਿਆਸੀ ਸਰਗਰਮੀਆਂ ਚਲਾਉਣ ਤੋਂ ਵੀ ਆਹਰੀ ਹੋ ਗਿਆ ਹੈ। ਲੋਕ ਰੋਹ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸੁਪਰੀਮੋ ਸੁਖਬੀਰ ਸਿੰਘ ਬਾਦਲ ਇੰਨੇ ਡਰ ਚੁੱਕੇ ਹਨ ਕਿ ਖੜ੍ਹੇ ਪੈਰ ਰੱਖੀਆਂ ਹੋਈਆਂ ਮੀਟਿੰਗਾਂ ਰੱਦ ਕਰਨੀਆਂ ਪੈ ਰਹੀਆਂ ਹਨ। ਇਸ ਦੀ ਤਾਜ਼ਾ ਮਿਸਾਲ ਇਕ ਰਿਜ਼ੋਰਟ ਵਿਖੇ ਰੱਖੀ ਅਕਾਲੀ ਵਰਕਰਾਂ ਦੀ ਇਕੱਤਰਤਾ 'ਚ ਸਿਹਤ ਖਰਾਬੀ ਦਾ ਬਹਾਨਾ ਘੜ ਕੇ ਪਾਰਟੀ ਪ੍ਰਧਾਨ ਦਾ ਨਾ ਪਹੁੰਚਣਾ ਹੈ। 

ਜ਼ਿਕਰਯੋਗ ਹੈ ਕਿ ਇਹ ਇਕੱਤਰਤਾ ਪਾਰਟੀ ਪ੍ਰਧਾਨ ਦੇ ਇਸ਼ਾਰੇ 'ਤੇ ਮਾਘੀ ਮੇਲਾ ਸ੍ਰੀ ਮੁਕਤਸਰ ਸਾਹਿਬ ਦੀ ਅਕਾਲੀ ਕਾਨਫਰੰਸ 'ਚ ਲੋਕਾਂ ਨੂੰ ਵੱਡੀ ਗਿਣਤੀ 'ਚ ਸ਼ਾਮਲ ਕਰਵਾਉਣ ਲਈ ਸੱਦੀ ਗਈ ਸੀ ਪਰ ਇਸ ਮੌਕੇ ਸੈਂਕੜਿਆਂ ਦੀ ਗਿਣਤੀ 'ਚ ਪੁੱਜੇ ਅਕਾਲੀ ਵਰਕਰਾਂ ਦੇ ਮੱਥਿਆਂ 'ਤੇ ਮਾਯੂਸੀ ਦੀਆਂ ਲਕੀਰਾਂ ਸਾਫ ਉਕਰੀਆਂ ਹੋਈਆਂ ਸਨ। ਮਨਜੀਤ ਸਿੰਘ ਬਾਦਲ ਨੇ ਪਹੁੰਚੇ ਹੋਏ ਵਰਕਰਾਂ ਦਾ ਧੰਨਵਾਦ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਨਾ ਪਹੁੰਚਣ 'ਤੇ ਵਰਕਰਾਂ ਤੋਂ ਮੁਆਫੀ ਵੀ ਮੰਗੀ। ਇਸ ਮੌਕੇ ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ, ਗੁਰਚੇਤ ਸਿੰਘ ਢਿੱਲੋਂ, ਭੁਪਿੰਦਰ ਸਿੰਗਲਾ, ਬਿਪਨ ਗਰਗ (ਸਟੈਲਾ), ਨਰੇਸ਼ ਜਿੰਦਲ ਅਤੇ ਜਗਤਾਰ ਸਿੰਘ ਦਬੜੀਖਾਨਾ ਹਾਜ਼ਰ ਸਨ।

ਇਸ ਇਕੱਤਰਤਾ ਸਬੰਧੀ ਜਦ ਅਕਾਲੀ ਦਲ ਦੇ ਹਲਕਾ ਇੰਚਾਰਜ ਮਨਜੀਤ ਸਿੰਘ ਬਾਦਲ ਨੇ  ਦੱਸਿਆ ਕਿ ਮਾਘੀ ਮੇਲਾ ਸ੍ਰੀ ਮੁਕਤਸਰ ਸਾਹਿਬ ਦੀ ਅਕਾਲੀ ਕਾਨਫਰੰਸ ਵਿਚ ਲੋਕਾਂ ਦੀ ਸ਼ਮੂਲੀਅਤ ਕਰਵਾਉਣ ਲਈ ਸੱਦੀ ਗਈ ਸੀ ਪਰ ਸ਼੍ਰੋਮਣੀ ਅਕਾਲੀ ਦਲ ਦੇ ਮੁਖੀ ਸੁਖਬੀਰ ਸਿੰਘ ਬਾਦਲ ਦੇ ਨਾ ਪਹੁੰਚਣ ਕਰ ਕੇ ਵਰਕਰ ਨਿਰਾਸ਼ਾ ਦੇ ਆਲਮ 'ਚ ਵਾਪਸ ਘਰਾਂ ਨੂੰ ਪਰਤ ਗਏ।


Baljeet Kaur

Content Editor

Related News