ਪੰਜਾਬ ਦੀ ਧੀ ਜੈਸਮੀਨ ਕੌਰ ਦੀ ਵੱਡੀ ਪ੍ਰਾਪਤੀ, ਲੜ ਰਹੀ ਹੈ ਡੈੱਨਮਾਰਕ ਪਾਰਲੀਮੈਂਟ ਦੀਆਂ ਚੋਣਾਂ

Saturday, Oct 29, 2022 - 05:00 AM (IST)

ਪੰਜਾਬ ਦੀ ਧੀ ਜੈਸਮੀਨ ਕੌਰ ਦੀ ਵੱਡੀ ਪ੍ਰਾਪਤੀ, ਲੜ ਰਹੀ ਹੈ ਡੈੱਨਮਾਰਕ ਪਾਰਲੀਮੈਂਟ ਦੀਆਂ ਚੋਣਾਂ

ਰੋਪੜ : ਦੁਨੀਆ ਦੇ ਹਰ ਕੋਨੇ 'ਚ ਰਹੇ ਰਹਿ ਪੰਜਾਬੀ ਵੱਖ-ਵੱਖ ਖੇਤਰਾਂ ਵਿਚ ਵੱਡੀਆਂ ਪੁਲਾਂਘਾਂ ਪੁੱਟ ਰਹੇ ਹਨ ਅਤੇ ਪੰਜਾਬ ਦਾ ਹੀ ਨਹੀਂ ਸਗੋਂ ਭਾਰਤ ਦੇਸ਼ ਦਾ ਨਾਂ ਵੀ ਰੌਸ਼ਨ ਕਰ ਰਹੇ ਹਨ। ਇਸੇ ਤਰ੍ਹਾਂ ਹੀ ਰੋਪੜ ਦੇ ਪਿੰਡ ਜਟਾਣਾ ਦੀ ਧੀ ਜੈਸਮੀਨ ਕੌਰ ਨੇ ਵੀ ਵੱਡੀ ਪ੍ਰਾਪਤੀ ਹਾਸਲ ਕੀਤੀ ਹੈ, ਜੋ ਡੈਨਮਾਰਕ ਪਾਰਲੀਮੈਂਟ ਦੀਆਂ ਵੱਕਾਰੀ ਚੋਣਾਂ ਲੜ ਰਹੀ ਹੈ। ਅਜਿਹਾ ਕਰਨ ਵਾਲੀ ਉਹ ਭਾਰਤ ਦੀ ਪਹਿਲੀ ਔਰਤ ਬਣ ਗਈ ਹੈ।

ਇਹ ਵੀ ਪੜ੍ਹੋ : ਪੁਲਸ ਫਿਰ ਸਵਾਲਾਂ ਦੇ ਘੇਰੇ 'ਚ, ਦੁਕਾਨ 'ਤੇ ਕਬਜ਼ਾ ਕਰਨ ਨੂੰ ਲੈ ਕੇ ਗੁੰਡਾਗਰਦੀ ਦਾ ਹੋਇਆ ਨੰਗਾ ਨਾਚ

ਜ਼ਿਕਰਯੋਗ ਕਿ ਡੈਨਮਾਰਕ ਦੀਆਂ ਪਾਰਲੀਮੈਂਟ ਚੋਣਾਂ ਨਵੰਬਰ ਵਿਚ ਹੋ ਰਹੀਆਂ ਹਨ, ਜਿਨ੍ਹਾਂ 'ਚ ਪੰਜਾਬ ਦੀ 22 ਸਾਲਾ ਜੈਸਮੀਨ ਕੌਰ ਵੀ ਹਿੱਸਾ ਲੈ ਰਹੀ ਹੈ। ਜਾਣਕਾਰੀ ਮੁਤਾਬਕ ਜੈਸਮੀਨ ਕੌਰ ਪੁੱਤਰੀ ਨਿਰਵੈਰ ਸਿੰਘ ਜਟਾਣਾ ਨੂੰ ਡੈਨਮਾਰਕ ਦੀ ਪ੍ਰਮੁੱਖ ਪਾਰਟੀ ਫ੍ਰੀ ਗ੍ਰੀਨ ਡੈੱਨਮਾਰਕ ਨੇ ਚੋਣ ਮੈਦਾਨ ਵਿੱਚ ਉਤਾਰਿਆ ਹੈ।

ਇਹ ਵੀ ਪੜ੍ਹੋ : ਪੰਜਾਬ ਦੀ ਸ਼ਰਾਬ ਗੁਜਰਾਤ ਤੇ ਰਾਜਸਥਾਨ 'ਚ ਹੁੰਦੀ ਸੀ ਸਪਲਾਈ, ਪੁਲਸ ਨੇ ਘੇਰ ਲਿਆ ਟਰੱਕ

ਦੱਸਣਯੋਗ ਹੈ ਕਿ ਡੈੱਨਮਾਰਕ ਪਾਰਲੀਮੈਂਟ ਦੀਆਂ ਚੋਣਾਂ ਲੜਨ ਲਈ ਘੱਟੋ-ਘੱਟ 20 ਹਜ਼ਾਰ ਵੋਟਰਾਂ ਦੇ ਸਮਰਥਨ ਦੀ ਲੋੜ ਹੁੰਦੀ ਹੈ। ਜੈਸਮੀਨ ਕੌਰ ਨੂੰ ਥੋੜ੍ਹੇ ਹੀ ਸਮੇਂ ਵਿਚ 50 ਹਜ਼ਾਰ ਤੋਂ ਵੀ ਵੱਧ ਵੋਟਰਾਂ ਦਾ ਸਮਰਥਨ ਹਾਸਲ ਹੋ ਗਿਆ ਹੈ। ਜੈਸਮੀਨ ਕੌਰ ਤੋਂ ਇਲਾਵਾ ਖੰਨਾ ਜ਼ਿਲ੍ਹੇ ਦਾ ਨੌਜਵਾਨ ਯਾਦਵਿੰਦਰ ਸਿੰਘ ਵੀ ਚੋਣ ਮੈਦਾਨ ’ਚ ਹੈ। ਡੈੱਨਮਾਰਕ ਪਾਰਲੀਮੈਂਟ ਦੇ 175 ਮੈਂਬਰਾਂ ਲਈ 5 ਲੱਖ ਤੋਂ ਵੱਧ ਵੋਟਰ 1 ਨਵੰਬਰ ਨੂੰ ਬੈਲੇਟ ਪੇਪਰ ਰਾਹੀਂ ਵੋਟ ਪਾਉਣਗੇ, ਜਿਨ੍ਹਾਂ ਦਾ ਨਤੀਜਾ ਉਸੇ ਸ਼ਾਮ ਐਲਾਨਿਆ ਜਾਵੇਗਾ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News