ਗੈਂਗਸਟਰ ਜੈਪਾਲ ਭੁੱਲਰ ਐਨਕਾਊਂਟਰ ਮਾਮਲੇ ’ਚ ਵੱਡਾ ਖ਼ੁਲਾਸਾ, ਸੀ. ਸੀ. ਟੀ. ਵੀ. ਫੁਟੇਜ ’ਚ ਨਜ਼ਰ ਆਈਆਂ ਕੁੜੀਆਂ

06/16/2021 7:00:50 PM

ਲੁਧਿਆਣਾ : ਜਗਰਾਓਂ ਵਿਚ ਦੋ ਥਾਣੇਦਾਰਾਂ ਦਾ ਕਤਲ ਕਰਨ ਵਾਲੇ ਗੈਂਗਸਟਰ ਜੈਪਾਲ ਭੁੱਲਰ ਅਤੇ ਜਸਪ੍ਰੀਤ ਸਿੰਘ ਜੱਸੀ ਦਾ ਵੈਸਟ ਬੰਗਾਲ ਵਿਚ ਐਨਕਾਊਂਟਰ ਹੋਣ ਤੋਂ ਬਾਅਦ ਕਈ ਵੱਡੇ ਖੁਲਾਸੇ ਹੋ ਰਹੇ ਹਨ। ਪੁਲਸ ਹੱਥ ਇਕ ਸੀ. ਸੀ. ਟੀ. ਵੀ. ਫੁਟੇਜ ਲੱਗੀ ਹੈ, ਜਿਸ ਵਿਚ ਐਨਕਾਊਂਟਰ ਤੋਂ 48 ਘੰਟੇ ਪਹਿਲਾਂ ਮਤਲਬ 7 ਜੂਨ ਨੂੰ ਦੋ ਕੁੜੀਆਂ ਕਾਲੇ ਰੰਗ ਦੀ ਕਾਰ ਵਿਚ ਆਉਂਦੀਆਂ ਹਨ ਅਤੇ ਫਿਰ ਦੋਵੇਂ ਗੈਂਗਸਟਰਾਂ ਦੇ ਫਲੈਟ ਵਿਚ ਚਲੀਆਂ ਜਾਂਦੀਆਂ ਹਨ। ਦੋਵੇਂ ਕੁੜੀਆਂ 8 ਜੂਨ ਨੂੰ ਉਥੋਂ ਨਿਕਲਦੀਆਂ ਹਨ। ਜਿਨ੍ਹਾਂ ਨੂੰ ਦੋਵੇਂ ਗੈਂਗਸਟਰ ਛੱਡਣ ਲਈ ਫਲੈਟ ’ਚੋਂ ਗਰਾਊਂਡ ਫਲੋਰ ਤੱਕ ਆਉਂਦੇ ਹਨ। ਇਹ ਸਾਰਾ ਕੁੱਝ ਹੋਣ ਤੋਂ ਬਾਅਦ 9 ਜੂਨ ਨੂੰ ਦੋਵਾਂ ਦਾ ਐਨਕਾਊਂਟਰ ਹੋ ਜਾਂਦਾ ਹੈ।

ਇਹ ਵੀ ਪੜ੍ਹੋ : ਲੁਧਿਆਣਾ ਵਿਚ ਵੀਕੈਂਡ ਕਰਫਿਊ ਦੇ ਚੱਲਦੇ ਨਵੀਂ ਹਦਾਇਤਾਂ ਜਾਰੀ

ਅਖ਼ਬਾਰੀ ਰਿਪੋਰਟਾਂ ਮੁਤਾਬਕ ਪੁਲਸ ਨੂੰ ਇਸ ਕਾਲੇ ਰੰਗ ਦੀ ਕਾਰ ਦੀ ਭਾਲ ਹੈ, ਜਿਸ ਨਾਲ ਇਨ੍ਹਾਂ ਕੁੜੀਆਂ ਦੇ ਬਾਰੇ ਪਤਾ ਲੱਗ ਸਕੇ। ਉਥੇ ਹੀ ਪੁਲਸ ਨੂੰ ਫਲੈਟ ’ਚੋਂ ਕਈ ਦਤਸਤਾਵੇਜ਼, ਪੈਨਡਰਾਈਵ ਅਤੇ ਹੋਰ ਸਮਾਨ ਵੀ ਬਰਾਮਦ ਹੋਇਆ ਹੈ। ਜਿਸ ਨੂੰ ਜਾਂਚ ਲਈ ਲੈਬ ’ਚ ਭੇਜਿਆ ਗਿਆ ਹੈ। ਉਧਰ, ਜੈਪਾਲ ਦਾ ਇਕ ਹਫ਼ਤੇ ਬਾਅਦ ਵੀ ਸਸਕਾਰ ਨਹੀਂ ਹੋ ਸਕਿਆ। ਉਸ ਦੇ ਪਿਤਾ ਨੇ ਮੰਗਲਵਾਰ ਨੂੰ ਹਾਈਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਅਤੇ ਪੀ. ਜੀ. ਆਈ. ਵਿਚ ਪੋਸਟਮਾਰਟਮ ਕਰਵਾਉਣ ਦੀ ਮੰਗ ਕੀਤੀ।

ਇਹ ਵੀ ਪੜ੍ਹੋ : ਗੈਂਗਸਟਰ ਜੈਪਾਲ ਭੁੱਲਰ ਦੇ ਐਨਕਾਊਂਟਰ ਤੋਂ ਬਾਅਦ ਮਿਲੇ ਤਿੰਨ ਮੋਬਾਇਲ, ਹੋਇਆ ਵੱਡਾ ਖ਼ੁਲਾਸਾ

ਫਰਜ਼ੀ ਦਸਤਾਵੇਜ਼ ਵੀ ਹੋਏ ਬਰਾਮਦ
ਸੂਤਰਾਂ ਮੁਤਾਬਕ ਪੁਲਸ ਨੂੰ ਉਕਤ ਫਲੈਟ ਵਿਚੋਂ ਵੀ ਕੁੱਝ ਦਸਤਾਵੇਜ਼ ਮਿਲੇ ਹਨ, ਜੋ ਕਿ ਰਾਜੀਵ ਅਤੇ ਭੂਸ਼ਣ ਕੁਮਾਰ ਦੇ ਨਾਮ ’ਤੇ ਹਨ। ਜਿਸ ਤੋਂ ਪਤਾ ਲੱਗ ਰਿਹਾ ਹੈ ਕਿ ਦੋਵਾਂ ਨੇ ਆਪਣੀ ਪਛਾਣ ਇਨ੍ਹਾਂ ਦੋ ਨਾਵਾਂ ਨਾਲ ਬਣਾਈ ਹੋਈ ਸੀ। ਇਨ੍ਹਾਂ ਨਾਵਾਂ ਤੋਂ ਹੀ ਇਨ੍ਹਾਂ ਨੇ ਫਲੈਟ ਵੀ ਲਿਆ ਹੋਇਆ ਸੀ। ਇਸ ਤੋਂ ਇਲਾਵਾ ਇਕ ਆਕਾਸ਼ ਪਾਲ ਦੇ ਨਾਮ ਤੋਂ ਵੀ ਆਧਾਰ ਕਾਰਡ ਅਤੇ ਪੈੱਨਡਰਾਈਵ ਪੁਲਸ ਨੂੰ ਮਿਲੀ ਹੈ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਵਲੋਂ ਨਵੀਂਆਂ ਗਾਈਡਲਾਈਨਜ਼ ਜਾਰੀ, ਜਿੰਮ-ਸਿਨੇਮਾ ਹਾਲ, ਰੈਸਟੋਰੈਂਟ ਖੋਲ੍ਹਣ ਨੂੰ ਮਨਜ਼ੂਰੀ

ਡਿਲੀਵਰੀ ਕਰਨ ਵਾਲੇ ਨੇ ਕੀਤਾ ਇਕ ਹੋਰ ਖ਼ੁਲਾਸਾ
ਫੁਟੇਜ ਵਿਚ ਪੁਲਸ ਨੂੰ ਡਿਲੀਵਰੀ ਕਰਨ ਵਾਲਾ ਵੀ ਨਜ਼ਰ ਆਇਆ ਜੋ ਕਿ ਉਕਤ ਫਲੈਟ ਵਿਚ ਖਾਣਾ ਲੈ ਕੇ ਗਿਆ ਸੀ। ਜਿਸ ਤੋਂ ਬਾਅਦ ਪੁਲਸ ਨੇ ਡਿਲੀਵਰੀ ਬੁਆਏ ਨੂੰ ਹਿਰਾਸਤ ਵਿਚ ਲੈ ਕੇ ਪੁੱਛਗਿੱਛ ਕੀਤੀ। ਪੁੱਛਗਿੱਛ ਵਿਚ ਉਸ ਨੇ ਖੁਲਾਸਾ ਕੀਤਾ ਕਿ ਉਹ ਪਹਿਲਾਂ ਵੀ ਉਕਤ ਫਲੈਟ ਵਿਚ ਦੋ ਲੋਕਾਂ ਦਾ ਖਾਣਾ ਲੈ ਕੇ ਆਉਂਦਾ ਸੀ ਪਰ ਇਸ ਦਿਨ ਚਾਰ ਲੋਕਾਂ ਦਾ ਖਾਣਾ ਦੇ ਕੇ ਗਿਆ ਸੀ। ਉਸ ਨੇ ਦੱਸਿਆ ਕਿ ਉਸ ਨੇ ਫਲੈਟ ਵਿਚ ਕੁੜੀਆਂ ਨੂੰ ਨਹੀਂ ਦੇਖਿਆ। ਫਿਲਹਾਲ ਪੁਲਸ ਵਲੋਂ ਸਾਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਜਿਮੀਂਦਾਰ ਪਰਿਵਾਰ ਨਾਲ ਸਬੰਧਤ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ, ਰੋ-ਰੋ ਹਾਲੋ ਬੇਹਾਲ ਹੋਇਆ ਪਰਿਵਾਰ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


Gurminder Singh

Content Editor

Related News