ਜਿਸ ਜੇਲ੍ਹ 'ਚ ਕਰਦਾ ਸੀ ਸਰਦਾਰੀ, ਉੱਥੋਂ ਦਾ ਹੀ ਬਣਿਆ ਹਵਾਲਾਤੀ, ਜਾਣੋ ਪੂਰਾ ਮਾਮਲਾ
Sunday, Oct 16, 2022 - 12:50 PM (IST)
ਤਰਨਤਾਰਨ : ਗੋਇੰਦਵਾਲ ਸਾਹਿਬ ਦੀ ਕੇਂਦਰੀ ਜੇਲ੍ਹ ਦਾ ਡਿਪਟੀ ਜੇਲ੍ਹ ਸੁਪਰਡੈਂਟ ਬਲਬੀਰ ਸਿੰਘ , ਜਿਸ ਨੂੰ ਐੱਸ. ਟੀ. ਐੱਫ. ਅੰਮ੍ਰਿਤਸਰ ਨੇ 3 ਦਿਨ ਪਹਿਲਾਂ ਜੇਲ੍ਹ 'ਚ ਮੋਬਾਇਲ ਨੈੱਟਵਰਕ ਚਲਾਉਣ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤੀ ਗਿਆ ਸੀ, ਨੇ ਪੁੱਛਗਿੱਛ ਦੌਰਾਨ ਅਹਿਮ ਖੁਲਾਸੇ ਕੀਤੇ ਹਨ। ਦੱਸ ਦੇਈਏ ਕਿ ਬਲਵੀਰ ਸਿੰਘ ਨੂੰ ਸ਼ਨੀਵਾਰ ਨੂੰ ਖਡੂਰ ਸਾਹਿਬ ਦੀ ਅਦਾਲਤ 'ਚ ਪੇਸ਼ ਕੀਤਾ ਗਿਆ ਸੀ। ਜਿੱਥੇ ਪੁਲਸ ਨੇ ਉਸ ਦਾ 14 ਦਿਨਾਂ ਦਾ ਰਿਮਾਂਡ ਹਾਸਲ ਕਰਕੇ ਨਿਆਇਕ ਹਿਰਾਸਤ 'ਚ ਭੇਜ ਦਿੱਤਾ ਹੈ। ਦੱਸਣਯੋਗ ਹੈ ਕਿ ਉਸ ਨੂੰ ਗੋਇੰਦਵਾਲ ਜੇਲ੍ਹ ਭੇਜਿਆ ਗਿਆ ਹੈ ਜਿੱਥੇ ਉਹ ਹਵਾਲਾਤੀਆਂ 'ਤੇ ਆਪਣੇ ਡੰਡਾ ਚਲਾਉਂਦਾ ਸੀ ਤੇ ਅੱਜ ਉਹ ਆਪ ਵੀ ਉੱਥੇ ਦਾ ਹੀ ਹਵਾਲਾਤੀ ਬਣ ਗਿਆ ਹੈ।
ਇਹ ਵੀ ਪੜ੍ਹੋ- ਕਪੂਰਥਲਾ 'ਚ ਗੁੰਡਾਗਰਦੀ ਦਾ ਨੰਗਾ-ਨਾਚ, ਓਵਰਟੇਕ ਕਰਨ 'ਤੇ ਪੁਲਸ ਮੁਲਾਜ਼ਮਾਂ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ
ਬਲਵੀਰ ਸਿੰਘ ਨੂੰ ਗੋਇੰਦਵਾਲ ਜੇਲ੍ਹ 'ਚ ਭੇਜਣਾ ਕਿਤੇ ਨਾ ਕਿਤੇ ਪੁਲਸ ਪ੍ਰਸਾਸ਼ਨ 'ਤੇ ਵੱਡੇ ਸਵਾਲ ਖੜ੍ਹੇ ਕਰਦਾ ਹੈ ਕਿਉਂਕਿ ਇਸ ਜੇਲ੍ਹ 'ਚ ਉਸ ਦੇ ਕਈ ਜਾਣਕਾਰ ਹੋਣਗੇ। ਪੁੱਛਗਿੱਛ ਦੌਰਾਨ ਬਲਵੀਰ ਨੇ ਖ਼ੁਲਾਸਾ ਕੀਤੇ ਕੇ ਉਹ ਜੇਲ੍ਹ ਅੰਦਰ ਬੰਦ ਗੈਂਗਸਟਰਾਂ ਨੂੰ ਮੋਬਾਇਲ ਪਹੁੰਚਾਉਣ ਦਾ ਕੰਮ ਕਰਦਾ ਸੀ , ਜਿਸ ਦੇ ਬਦਲੇ ਉਹ 50 ਤੋਂ 1 ਲੱਖ ਰੁਪਏ ਲੈਂਦਾ ਸੀ। ਇਸ ਤੋਂ ਇਲਾਵਾ ਉਸ ਨੇ ਦੱਸਿਆ ਕਿ ਉਹ ਮੋਬਾਇਲ ਤੋਂ ਇਲਾਵਾ ਕਈ ਗੈਂਗਸਟਰਾਂ ਨੂੰ ਸਿਮ ਵੀ ਮੁਹੱਈਆ ਕਰਵਾਉਂਦਾ ਸੀ। ਇੰਨਾ ਹੀ ਨਹੀਂ ਜੇਲ੍ਹ 'ਚ ਬੰਦ ਆਪਣੇ ਜਾਣਕਾਰਾਂ ਨੂੰ ਉਹ ਫਰਜ਼ੀ ਆਈ. ਡੀ. ਬਣਾ ਕੇ ਸਿਮ ਦਿੰਦਾ ਰਿਹਾ ਹੈ। ਕਾਰਵਾਈ ਦੌਰਾਨ ਐੱਸ. ਟੀ. ਐੱਫ. ਹੱਥ ਕਈ ਫੋਨ ਵੀ ਲੱਗੇ ਹਨ, ਜਿਨ੍ਹਾਂ ਨੂੰ ਸਾਈਬਰ ਸੇਲ ਭੇਜਿਆ ਗਿਆ ਹੈ ਤਾਂ ਜੋ ਪਤਾ ਲੱਗ ਸਕੇ ਕਿ ਇਨ੍ਹਾਂ ਰਾਹੀਂ ਵਿਦੇਸ਼ 'ਚ ਬੈਠੇ ਕਿਸ ਵਿਅਕਤੀ ਨਾਲ ਗੱਲ ਕੀਤੀ ਜਾਂਦੀ ਰਹੀ ਹੈ। ਦੱਸਣਯੋਗ ਹੈ ਕਿ ਗੋਇੰਦਵਾਲ ਜੇਲ੍ਹ 'ਚ ਮੂਸੇਵਾਲਾ ਕਤਲਕਾਂਡ 'ਚ ਸ਼ਾਮਲ ਦੋਸ਼ੀ ਗੈਂਗਸਟਰ ਲਖਬੀਰ ਸਿੰਘ ਅਤੇ ਪਾਕਿਸਤਾਨ 'ਚ ਬੈਠੇ ਅੱਤਵਾਦੀ ਰਿੰਦਾ ਦੇ ਕਈ ਸਾਥੀ ਵੀ ਬੰਦ ਹਨ।
ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।