ਹੈਰੋਇਨ ਅਤੇ ਨਸ਼ੀਲੀਆਂ ਗੋਲੀਆਂ ਦੀ ਕਾਰਵਾਈ ''ਚ 11 ਸਮੱਗਲਰਾਂ ਨੂੰ ਭੇਜਿਆ ਜੇਲ
Saturday, Feb 24, 2018 - 03:59 PM (IST)

ਵਲਟੋਹਾ (ਬਲਜੀਤ ਸਿੰਘ) - ਮਾਨਯੋਗ ਸ੍ਰੀ ਦਰਸ਼ਨ ਸਿੰਘ ਮਾਨ ਸੀਨੀਅਰ ਪੁਲਸ ਕਪਤਾਨ ਜ਼ਿਲਾ ਤਰਨਤਾਰਨ ਦੀਆਂ ਹਦਾਇਤਾ ਦੀ ਪਾਲਣਾ ਕਰਦੇ ਹੋਏ ਸ੍ਰੀ ਸੁਲੱਖਣ ਸਿੰਘ ਮਾਨ ਉਪ ਕਪਤਾਨ ਸਬ ਡਵੀਜਨ ਭਿਖੀਵਿੰਡ ਦੀ ਯੋਗ ਅਗਵਾਈ 'ਚ ਹੈਰੋਇਨ ਅਤੇ ਨਸ਼ੀਲੀਆਂ ਗੋਲੀਆਂ ਬਰਾਮਦ ਹੋਣ ਦੇ ਦੋਸ਼ ਤਹਿਤ 11 ਸਮੱਗਲਰਾਂ ਨੂੰ ਜੇਲ ਭੇਜ ਦਿੱਤਾ ਗਿਆ ਹੈ। ਇਹ ਫੈਸਲਾ ਐਸ. ਆਈ. ਹਰਚੰਦ ਸਿੰਘ ਮੁੱਖ ਅਫਸਰ ਥਾਣਾ ਵਲਟੋਹਾ ਅਤੇ ਉਸ ਦੀ ਟੀਮ ਮੈਂਬਰ ਏ. ਐੱਸ. ਆਈ ਬਲਵਿੰਦਰ ਸਿੰਘ, ਐਚ. ਸੀ. ਭਗਵੰਤ ਸਿੰਘ, ਐਚ. ਸੀ. ਰੇਸ਼ਮ ਸਿੰਘ, ਐਚ. ਸੀ. ਅਵਤਾਰ ਸਿੰਘ ਅਤੇ ਬਲਦੇਵ ਸਿੰਘ ਆਦਿ ਵੱਲੋਂ ਨਸ਼ਿਆਂ ਖਿਲਾਫ ਚਲਾਈ ਮੁਹਿੰਮ ਅਧੀਨ ਲਿਆ ਗਿਆ ਹੈ।
ਵਰਨਣਯੋਗ ਇਹ ਹੈ ਕਿ ਮਿਤੀ 01.01.18 ਤੋ ਹੁਣ ਤੱਕ 9 ਮੁਕੱਦਮੇ ਦਰਜ ਕੀਤੇ ਗਏ ਹਨ, ਜਿਸ 'ਚ ਕਰੀਬ ਅੱਧਾ ਕਿਲੋ ਹੈਰੋਇਨ ਅਤੇ 2477 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ ਹਨ। ਇਥੇ ਦੱਸਣ ਯੋਗ ਹੈ ਕਿ ਇਨ੍ਹਾਂ ਡਰੱਗ ਸਮੱਗਲਰਾ 'ਚ ਮੁੱਖ ਤੌਰ 'ਤੇ ਬੂਟਾ ਸਿੰਘ ਵਾਸੀ ਢੋਲਣ ਦੇ ਖਿਲਾਫ ਕਰੀਬ 11 ਮੁਕੱਦਮੇ ਦਰਜ ਹਨ। ਉਸ ਨੂੰ ਭਾਰੀ ਮਾਤਰਾ 'ਚ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ। ਪਤਾ ਲੱਗਾ ਹੈ ਕਿ ਜਦੋਂ ਤੋਂ ਵਲਟੋਹਾ ਥਾਣਾ ਦਾ ਚਾਰਜ ਐਸ. ਆਈ. ਹਰਚੰਦ ਸਿੰਘ ਨੇ ਆਹੁਦਾ ਸੰਭਾਲਿਆ ਹੈ, ਉਸ ਸਮੇਂ ਤੋਂ ਹੀ ਡਰੱਗ ਸਮੱਗਲਰਾ ਨੂੰ ਭਾਜੜਾ ਪਈਆ ਹੋਈਆ ਹਨ। ਉਨ੍ਹਾਂ ਦਾ ਡੱਰਗ ਤਸਕਰੀ ਦਾ ਧੰਦਾ ਬੰਦ ਹੋ ਚੁੱਕਾ ਹੈ। ਕਸਬਾ ਅਮਰਕੋਟ ਦੇ ਕੁਲਵੰਤ ਸਿੰਘ ਢਾਈ ਕਿਲੋ ਅਫੀਮ ਅਤੇ ਭਾਰੀ ਮਾਤਰਾ 'ਚ ਹੈਰੋਇਨ ਦੇ ਕੇਸਾ 'ਚ ਲੋੜੀਦਾ ਸੀ, ਜਿਸ ਨੂੰ ਮੁੱਖ ਅਫਸਰ ਐਸ. ਆਈ. ਹਰਚੰਦ ਸਿੰਘ ਵੱਲਟੋਹਾ ਨੇ ਗ੍ਰਿਫਤਾਰ ਕਰਕੇ ਜੇਲ 'ਚ ਬੰਦ ਕਰਵਾ ਦਿੱਤਾ। ਇਸ ਮੌਕੇ ਸਥਾਨਕ ਪੁਲਸ ਨੇ ਦੱਸਿਆ ਕਿ ਉਨ੍ਹਾਂ ਨੂੰ ਨਸ਼ਿਆਂ ਦੀ ਤਸਕਰੀ ਅਤੇ ਗੁੰਡਾਗਰਦੀ ਦੇ ਖਿਲਾਫ ਚੰਗੇ ਨਤੀਜੇ ਮਿਲ ਰਹੇ ਹਨ।ਇਸ ਪ੍ਰੈਸ ਕਾਨਫਰੰਸ ਦੌਰਾਨ ਐਸ. ਆਈ. ਹਰਚੰਦ ਸਿੰਘ ਮੁੱਖ ਅਫਸਰ ਥਾਣਾ ਵਲਟੋਹਾ,ਸਮੇਤ ਏ.ਐਸ.ਆਈ ਬਲਵਿੰਦਰ ਸਿੰਘ ਆਦਿ ਅਧਿਕਾਰੀ ਹਾਜ਼ਰ ਸਨ।