ਜੇਲ੍ਹ ’ਚ ਬੰਦ ਗੈਂਗਸਟਰ ਦਿਲਪ੍ਰੀਤ ਬਾਬਾ ਅਤੇ ਰਵਿੰਦਰ ਸਿੰਘ ਦਾ ਕਰਵਾਇਆ ਮੈਡੀਕਲ

Friday, Jun 18, 2021 - 10:44 AM (IST)

ਜੇਲ੍ਹ ’ਚ ਬੰਦ ਗੈਂਗਸਟਰ ਦਿਲਪ੍ਰੀਤ ਬਾਬਾ ਅਤੇ ਰਵਿੰਦਰ ਸਿੰਘ ਦਾ ਕਰਵਾਇਆ ਮੈਡੀਕਲ

ਬਠਿੰਡਾ (ਵਰਮਾ): ਜ਼ਿਲ੍ਹਾ ਪੁਲਸ ਵੱਲੋਂ ਵੀਰਵਾਰ ਨੂੰ ਕੇਂਦਰੀ ਜੇਲ੍ਹ ’ਚ ਬੰਦ 2 ਗੈਂਗਸਟਰਾਂ ਦੀ ਮੈਡੀਕਲ ਜਾਂਚ ਕਰਵਾਈ ਗਈ।ਉਕਤ ਦੋਵਾਂ ਗੈਂਗਸਟਰਾਂ ਦਿਲਪ੍ਰੀਤ ਸਿੰਘ ਬਾਬਾ ਅਤੇ ਰਵਿੰਦਰ ਸਿੰਘ ਨੂੰ ਪੁਲਸ ਦੀ ਸਖ਼ਤ ਨਿਗਰਾਨੀ ਹੇਠ ਸਿਵਲ ਹਸਪਤਾਲ ਵਿਚ ਲਿਆਂਦਾ ਗਿਆ। ਸਿਵਲ ਹਸਪਤਾਲ ਵਿਚ ਵੀ ਪੁਲਸ ਵੱਲੋਂ ਸਖ਼ਤ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਸਨ। ਦੋਵਾਂ ਗੈਂਗਸਟਰਾਂ ਦੀ ਮੈਡੀਕਲ ਜਾਂਚ ਦੌਰਾਨ ਪੁਲਸ ਨੇ ਪੂਰੀ ਮੁਸਤੈਦੀ ਵਰਤੀ ਅਤੇ ਕਿਸੇ ਨੂੰ ਵੀ ਇਸ ਦੌਰਾਨ ਅੰਦਰ ਨਹੀਂ ਜਾਣ ਦਿੱਤਾ।

ਇਹ ਵੀ ਪੜ੍ਹੋ:  ਦਾਜ ਦੀ ਬਲੀ ਚੜ੍ਹੀ ਇਕ ਹੋਰ ਵਿਆਹੁਤਾ, ਮਾਪਿਆਂ ਨੂੰ ਕੀਤਾ ਸੀ ਵਾਇਸ ਮੈਸੇਜ, 'ਮੈਨੂੰ ਇਨ੍ਹਾਂ ਨੇ ਸਲਫਾਸ ਦੇ ਦਿੱਤਾ'

PunjabKesari

ਅਧਿਕਾਰੀਆਂ ਨੇ ਦੱਸਿਆ ਕਿ ਦੋਵਾਂ ਦਾ ਰੂਟੀਨ ਚੈੱਕਅਪ ਕਰਵਾਇਆ ਗਿਆ ਹੈ।ਮੈਡੀਕਲ ਜਾਂਚ ਤੋਂ ਬਾਅਦ ਪੁਲਸ ਦੀ ਟੀਮ ਦੋਵਾਂ ਨੂੰ ਲੈ ਕੇ ਕੇਂਦਰੀ ਜੇਲ੍ਹ ਬਠਿੰਡਾ ਦੇ ਲਈ ਰਵਾਨਾ ਹੋ ਗਈ। ਜ਼ਿਕਰਯੋਗ ਹੈ ਕਿ ਕੇਂਦਰੀ ਜੇਲ੍ਹ ਬਠਿੰਡਾ ਵਿਚ ਉਕਤ ਗੈਂਗਸਟਰਾਂ ਦੇ ਨਾਲ ਕੁੱਲ 37 ਦੇ ਲਗਭਗ ਗੈਂਗਸਟਰ ਬੰਦ ਹਨ, ਜਿਨ੍ਹਾਂ ਦਾ ਰੂਟੀਨ ਮੈਡੀਕਲ ਚੈੱਕਅਪ ਕਰਵਾਇਆ ਜਾਂਦਾ ਹੈ।

ਇਹ ਵੀ ਪੜ੍ਹੋ: ਸ੍ਰੀ ਮੁਕਤਸਰ ਸਾਹਿਬ: ਧਾਰਮਿਕ ਸਥਾਨ ਦਾ ਪੁਜਾਰੀ ਔਰਤ ਨਾਲ ਕਰਦਾ ਰਿਹਾ ਗਲਤ ਕੰਮ, ਇੰਝ ਖੁੱਲ੍ਹਿਆ ਭੇਤ

PunjabKesari


author

Shyna

Content Editor

Related News