ਜੱਜ ਸਾਹਿਬ! ਪੇਸ਼ੀ ਦੌਰਾਨ ਜੇਲ ''ਚ ਤਿਆਰ ਖਾਣਾ ਨਾਲ ਲਿਜਾਣਾ ਨਹੀਂ ਹੁੰਦਾ ਨਸੀਬ

Saturday, Oct 21, 2017 - 04:13 AM (IST)

ਜੱਜ ਸਾਹਿਬ! ਪੇਸ਼ੀ ਦੌਰਾਨ ਜੇਲ ''ਚ ਤਿਆਰ ਖਾਣਾ ਨਾਲ ਲਿਜਾਣਾ ਨਹੀਂ ਹੁੰਦਾ ਨਸੀਬ

ਲੁਧਿਆਣਾ (ਸਿਆਲ)-ਮਹਿਲਾ ਜੇਲ ਵਿਚ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ-ਕਮ-ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਸਕੱਤਰ ਡਾ. ਗੁਰਪ੍ਰੀਤ ਕੌਰ ਕੈਦੀ ਤੇ ਹਵਾਲਾਤੀ ਔਰਤਾਂ ਦੀਆਂ ਸਮੱਸਿਆਵਾਂ ਸੁਣਨ ਪੁੱਜੀ। ਉਨ੍ਹਾਂ ਬੰਦੀ ਔਰਤਾਂ ਨਾਲ ਰਹਿੰਦੇ ਉਨ੍ਹਾਂ ਦੇ ਬੱਚਿਆਂ ਨੂੰ ਬਿਸਕੁਟ ਦੇ ਪੈਕਟ ਦੇ ਕੇ ਹੈਪੀ ਦੀਵਾਲੀ ਵੀ ਕਿਹਾ। ਦੌਰੇ ਦੌਰਾਨ ਕੁਝ ਬੰਦੀ ਔਰਤਾਂ ਨੇ ਸੀ. ਜੇ. ਐੱਮ. ਨੂੰ ਫਰਿਆਦ ਕਰਦਿਆਂ ਕਿਹਾ ਕਿ ਉਹ ਬਹੁਤ ਪ੍ਰੇਸ਼ਾਨ ਹਨ, ਜਿਸ ਦਿਨ ਉਨ੍ਹਾਂ ਨੇ ਪੇਸ਼ੀ 'ਤੇ ਜਾਣਾ ਹੁੰਦਾ ਹੈ, ਉਸ ਦਿਨ ਕਰੀਬ ਚਾਰ-ਪੰਜ ਬੰਦੀ ਔਰਤਾਂ ਜੇਲ ਵਿਚ ਖਾਣਾ ਤਿਆਰ ਕਰ ਕੇ ਨਾਲ ਲੈ ਜਾਂਦੀਆਂ ਹਨ ਪਰ ਪੁਲਸ ਦਾ ਇਕ ਏ. ਐੱਸ. ਆਈ. ਇਸ 'ਤੇ ਇਤਰਾਜ਼ ਕਰਦਾ ਹੈ। ਇੰਨਾ ਹੀ ਨਹੀਂ, ਉਕਤ ਬੰਦੀ ਔਰਤਾਂ ਨੇ ਏ. ਐੱਸ. ਆਈ. 'ਤੇ ਪੈਸੇ ਮੰਗਣ ਦਾ ਵੀ ਕਥਿਤ ਦੋਸ਼ ਲਾਇਆ। ਉਨ੍ਹਾਂ ਦੋਸ਼ ਲਾਇਆ ਕਿ ਕੁਝ ਰੁਪਏ ਉਕਤ ਅਧਿਕਾਰੀ ਨੂੰ ਦੇਣ ਤੋਂ ਬਾਅਦ ਹੀ ਉਨ੍ਹਾਂ ਨੂੰ ਖਾਣਾ ਨਸੀਬ ਹੋਇਆ। ਸੀ. ਜੇ. ਐੱਮ. ਨੇ ਬੰਦੀ ਔਰਤਾਂ ਦੀਆਂ ਸਮੱਸਿਆਵਾਂ ਸੁਣ ਕੇ ਫੌਰਨ ਪੁਲਸ ਅਧਿਕਾਰੀ ਨਾਲ ਸੰਪਰਕ ਕਰ ਕੇ ਸਥਿਤੀ ਤੋਂ ਜਾਣੂ ਕਰਵਾਇਆ। ਇਸ ਦੇ ਨਾਲ ਹੀ ਸੀ. ਜੇ. ਐੱਮ. ਨੇ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਬੰਦੀ ਔਰਤਾਂ ਨੂੰ ਮਿਲਣ ਵਾਲੀ ਮੁਫਤ ਕਾਨੂੰਨੀ ਮਦਦ ਦੀ ਜਾਣਕਾਰੀ ਹਾਸਲ ਕੀਤੀ। ਇਸ ਮੌਕੇ ਦੀਪਕ ਡੋਗਰਾ, ਮਹਿਲਾ ਜੇਲ ਸੁਪਰਡੈਂਟ ਦਮਨਜੀਤ ਕੌਰ ਵਾਲੀਆ, ਡਿਪਟੀ ਸੁਪਰਡੈਂਟ ਚੰਚਲ ਕੁਮਾਰ ਆਦਿ ਹਾਜ਼ਰ ਰਹੇ।


Related News