ਜੇਲ ''ਚੋਂ ਨਸ਼ੀਲੀਆਂ ਗੋਲੀਆਂ ਤੇ ਮੋਬਾਇਲ ਬਰਾਮਦ
Friday, Sep 08, 2017 - 01:57 AM (IST)
ਨਥਾਣਾ(ਬੱਜੋਆਣੀਆਂ)-ਆਧੁਨਿਕ ਤਕਨੀਕਾਂ ਨਾਲ ਨਵੀਂ ਬਣੀ ਕੇਂਦਰੀ ਜੇਲ ਗੋਬਿੰਦਪੁਰਾ ਬਠਿੰਡਾ ਵਿਚੋਂ ਨਸ਼ੀਲੀਆਂ ਗੋਲੀਆਂ ਤੇ ਮੋਬਾਇਲ ਬਰਾਮਦ ਹੋਣ ਬਾਰੇ ਜਾਣਕਾਰੀ ਮਿਲੀ ਹੈ। ਸੁਪਰਡੈਂਟ ਕੇਂਦਰੀ ਜੇਲ ਨੇ ਪੁਲਸ ਨੂੰ ਦਰਜ ਕਰਵਾਈ ਸ਼ਿਕਾਇਤ ਵਿਚ ਦੱਸਿਆ ਕਿ ਕਿਸੇ ਅਣਪਛਾਤੇ ਵਿਅਕਤੀ ਨੇ ਜੇਲ ਵਿਚ ਨਸ਼ੀਲੀਆਂ ਗੋਲੀਆਂ ਅਤੇ ਦੋ ਮੋਬਾਇਲ ਬਿਨਾਂ ਸਿਮ ਤੋਂ ਸੁੱਟ ਦਿੱਤੇ ਸਨ। ਪੁਲਸ ਨੇ ਤਲਾਸ਼ੀ ਦੌਰਾਨ 850 ਚਿੱਟੇ ਰੰਗ ਦੀਆਂ ਗੋਲੀਆਂ ਅਤੇ ਮੋਬਾਇਲ ਬਰਾਮਦ ਕਰ ਲਏ ਹਨ। ਇਸੇ ਤਰ੍ਹਾਂ ਕੇਂਦਰੀ ਜੇਲ ਗੋਬਿੰਦਪੁਰਾ ਦੀ ਬੈਰਕ ਨੰਬਰ 6 ਵਿਚ ਬੰਦ ਹਵਾਲਾਤੀ ਕਰਨਵੀਰ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਬਠਿੰਡਾ ਦੀ ਤਲਾਸ਼ੀ ਦੌਰਾਨ ਇਕ ਚਿੱਟੇ ਰੰਗ ਦਾ ਮੋਬਾਇਲ ਅਤੇ ਸਿਮ ਬਰਾਮਦ ਹੋਇਆ ਹੈ। ਪੁਲਸ ਨੇ ਪਰਚਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
