ਜੇਲ ''ਚ ਬਣੇ ਦੋਸਤ, ਜ਼ਮਾਨਤ ''ਤੇ ਬਾਹਰ ਆ ਕੇ ਵੇਚਣ ਲੱਗੇ ਹੈਰੋਇਨ, ਕਾਬੂ
Saturday, Feb 24, 2018 - 06:58 AM (IST)

ਜਲੰਧਰ, (ਮ੍ਰਿਦੁਲ)— ਸੀ. ਆਈ. ਏ. ਸਟਾਫ-2 ਦੀ ਪੁਲਸ ਨੇ ਭੋਗਪੁਰ ਨੇੜਿਓਂ 300 ਗ੍ਰਾਮ ਹੈਰੋਇਨ ਸਮੇਤ 3 ਮੁਲਜ਼ਮਾਂ ਨੂੰ ਕਾਬੂ ਕੀਤਾ ਹੈ, ਜਿਨ੍ਹਾਂ ਦੀ ਪਛਾਣ ਜਤਿੰਦਰ ਕੁਮਾਰ, ਬਲਦੇਵ ਸਿੰਘ ਅਤੇ ਵਿਜੇ ਕੁਮਾਰ ਦੇ ਰੂਪ ਵਿਚ ਹੋਈ ਹੈ। ਇਹ ਮੁਲਜ਼ਮ ਪਹਿਲਾਂ ਵੀ ਕਈ ਮਾਮਲਿਆਂ ਵਿਚ ਜੇਲ ਵਿਚ ਸਜ਼ਾ ਕੱਟ ਚੁੱਕੇ ਹਨ। ਪੁਲਸ ਅਧਿਕਾਰੀ ਨੇ ਦੱਸਿਆ ਕਿ ਜਾਂਚ ਵਿਚ ਇਹ ਗੱਲ ਸਾਹਮਣੇ ਆਈ ਕਿ ਤਿੰਨੋਂ ਮੁਲਜ਼ਮਾਂ ਦੀ ਲੁਧਿਆਣਾ ਜੇਲ ਵਿਚ ਦੋਸਤੀ ਹੋਈ ਸੀ, ਜੋ ਕਿ ਜੇਲ ਤੋਂ ਬਾਹਰ ਆ ਕੇ ਦੁਬਾਰਾ ਫਿਰ ਹੈਰੋਇਨ ਵੇਚਣ ਲੱਗ ਪਏ। ਪੁਲਸ ਵਲੋਂ ਛਾਪੇਮਾਰੀ ਦੌਰਾਨ ਵਿਜੇ ਕੋਲੋਂ 270 ਗ੍ਰਾਮ ਅਤੇ ਜਤਿੰਦਰ ਅਤੇ ਬਲਦੇਵ ਤੋਂ 15-15 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ। ਪੁਲਸ ਨੇ ਤਿੰਨਾਂ ਖਿਲਾਫ ਕੇਸ ਦਰਜ ਕਰ ਕੇ ਗ੍ਰਿਫਤਾਰ ਕਰ ਲਿਆ ਹੈ।