ਰੁਲਦਾ ਸਿੰਘ ਕਤਲ ਕੇਸ : ਜਗਤਾਰ ਸਿੰਘ ਤਾਰਾ ਅਤੇ ਗੋਲਡੀ ਨੂੰ ਕੀਤਾ ਅਦਾਲਤ ’ਚ ਪੇਸ਼

Friday, Jul 06, 2018 - 06:25 AM (IST)

ਪਟਿਆਲਾ(ਬਲਜਿੰਦਰ)-ਰਾਸ਼ਟਰੀ ਸਿੱਖ ਸੰਗਤ ਦੇ ਸਾਬਕਾ ਪ੍ਰਧਾਨ ਰੁਲਦਾ ਸਿੰਘ ਕਤਲ ਕੇਸ ਵਿਚ ਅੱਜ ਜਗਤਾਰ ਸਿੰਘ ਤਾਰਾ ਅਤੇ ਰਮਨਦੀਪ ਸਿੰਘ ਗੋਲਡੀ  ਨੂੰ ਐਡੀਸ਼ਨਲ ਸ਼ੈਸਨ ਜੱਜ  ਸ਼੍ਰੀ ਡੀ. ਪੀ. ਸਿੰਗਲਾ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ। ਦੋਵਾਂ ਨੂੰ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਪੇਸ਼ ਕੀਤਾ ਗਿਆ। ਸੁਣਵਾਈ ਦੌਰਾਨ ਏ. ਐੈੱਸ. ਆਈ. ਹਰਜੀਤ ਸਿੰਘ ਦੀ ਗਵਾਹੀ ਹੋਈ ਅਤੇ ਮਾਣਯੋਗ ਜੱਜ ਨੇ ਇਸ ਮਾਮਲੇ ਦੀ ਅਗਲੀ ਸੁਣਵਾਈ 26 ਜੁਲਾਈ ’ਤੇ ਪਾ ਦਿੱਤੀ ਗਈ ਹੈ। ਤਾਰਾ ਅਤੇ ਗੋਲਡੀ ਵੱਲੋਂ ਬਚਾਅ ਪੱਖ ਦੇ ਵਕੀਲ ਐਡਵੋਕੇਟ ਬਰਜਿੰਦਰ ਸਿੰਘ ਸੋਢੀ ਪੇਸ਼ ਹੋਏ। ਉਨ੍ਹਾਂ  ਦੱਸਿਆ ਕਿ ਅੱਜ ਅਦਾਲਤ ਨੇ ਕਈ ਵਿਅਕਤੀਆਂ ਨੂੰ ਬੁਲਾਇਆ ਸੀ ਪਰ  ਏ. ਐੈੱਸ. ਆਈ. ਹਰਜੀਤ ਸਿੰਘ ਹੀ ਅਦਾਲਤ ਵਿਚ ਪੇਸ਼ ਹੋਏ ਅਤੇ ਉਨ੍ਹਾਂ ਦੀ ਹੀ ਗਵਾਹੀ ਕਰਵਾਈ ਗਈ ਹੈ। 
 


Related News