ਜਗਤਾਰ ਸਿੰਘ ਹਵਾਰਾ ਅਦਾਲਤ ਵਲੋਂ ਬਰੀ

Friday, Nov 22, 2019 - 06:27 PM (IST)

ਲੁਧਿਆਣਾ (ਨਰਿੰਦਰ) : 23 ਦਸੰਬਰ 1995 'ਚ ਘੰਟਾਘਰ ਚੌਕ ਨੇੜੇ ਹੋਏ ਬੰਬ ਧਮਾਕੇ ਦੇ ਮਾਮਲੇ ਵਿਚ ਵਿਚਾਰ ਅਧੀਨ ਕੈਦੀ ਅੱਤਵਾਦੀ ਜਗਤਾਰ ਸਿੰਘ ਹਵਾਰਾ ਨੂੰ ਲੁਧਿਆਣਾ ਦੀ ਅਦਾਲਤ ਨੇ ਵੱਡੀ ਰਾਹਤ ਦਿੰਦੇ ਹੋਏ ਬਰੀ ਕਰ ਦਿੱਤਾ ਹੈ। ਇਹ ਮਾਮਲਾ ਥਾਣਾ ਕੋਤਵਾਲੀ ਪੁਲਸ ਵਲੋਂ ਦਰਜ ਕੀਤਾ ਗਿਆ ਸੀ। ਹਵਾਰਾ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਮਾਮਲੇ ਵਿਚ ਤਿਹਾੜ ਜੇਲ ਵਿਚ ਸਜ਼ਾ ਕੱਟ ਰਿਹਾ ਹੈ। 

ਵਕੀਲ ਜਸਪਾਲ ਸਿੰਘ ਮੰਝਪੁਰ ਨੇ ਦੱਸਿਆ ਕਿ ਸਾਲ 1995 ਵਿਚ ਲੁਧਿਆਣਾ ਦੇ ਘੰਟਾਘਰ ਚੌਕ 'ਚ ਹੋਏ ਬੰਬ ਧਮਾਕੇ ਦੇ ਮਾਮਲੇ ਵਿਚ ਕੋਤਵਾਲੀ ਥਾਣੇ ਦੀ ਪੁਲਸ ਨੇ ਜਗਤਾਰ ਸਿੰਘ ਹਵਾਰਾ ਨੂੰ ਨਾਮਜ਼ਦ ਕੀਤਾ ਸੀ ਅਤੇ ਉਸ ਦੀ ਕੁੰਦਨਪੁਰੀ ਇਲਾਕੇ 'ਚ ਬੁੱਢੇ ਨਾਲੇ ਦੇ ਨੇੜੇ ਗ੍ਰਿਫਤਾਰੀ ਦਿਖਾਉਂਦੇ ਹੋਏ ਉਸ ਤੋਂ 5 ਕਿੱਲੋ ਆਰ. ਡੀ. ਐੱਕਸ., ਇਕ ਏ. ਕੇ. 56, 60 ਕਾਰਤੂਸ, ਇਕ ਰਿਮੋਟ ਕੰਟਰੋਲ ਤੇ ਇਕ ਵਾਕੀ-ਟਾਕੀ ਵਾਇਰਲੈੱਸ ਸੈੱਟ ਦੀ ਬਰਾਮਦਗੀ ਦਿਖਾਈ ਸੀ। ਮਾਮਲੇ ਵਿਚ ਚੱਲੀ ਲੰਬੀ ਸੁਣਵਾਈ ਤੋਂ ਬਾਅਦ ਅਰੁਣਵੀਰ ਵਸ਼ਿਸ਼ਟ ਐੱਸ. ਜੇ. 1 ਦੀ ਅਦਾਲਤ ਨੇ ਅੱਜ ਇਹ ਫੈਸਲਾ ਸੁਣਾਇਆ ਹੈ।


Gurminder Singh

Content Editor

Related News