ਬੇਅੰਤ ਸਿੰਘ ਕਤਲ ਮਾਮਲੇ ''ਚ ਗ੍ਰਿਫਤਾਰ ਜਗਤਾਰ ਸਿੰਘ ਹਵਾਰਾ ਟਾਡਾ ਕੇਸ ''ਚੋਂ ਬਰੀ (ਵੀਡੀਓ)

Thursday, Feb 25, 2016 - 12:46 PM (IST)

 ਬੇਅੰਤ ਸਿੰਘ ਕਤਲ ਮਾਮਲੇ ''ਚ ਗ੍ਰਿਫਤਾਰ ਜਗਤਾਰ ਸਿੰਘ ਹਵਾਰਾ ਟਾਡਾ ਕੇਸ ''ਚੋਂ ਬਰੀ (ਵੀਡੀਓ)
ਰੂਪਨਗਰ :  ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਮਾਮਲੇ ''ਚ ਗ੍ਰਿਫਤਾਰ ਜਗਤਾਰ ਸਿੰਘ ਹਵਾਰਾ ਨੂੰ ਰੂਪਨਗਰ ਦੀ ਅਦਾਲਤ ਨੇ ਟਾਡਾ ਅਤੇ ਆਰਮਜ਼ ਐਕਟ ਮਾਮਲੇ ''ਚੋਂ ਬਰੀ ਕਰ ਦਿੱਤਾ ਹੈ।  ਜਾਣਕਾਰੀ ਮੁਤਾਬਕ ਜਗਤਾਰ ਸਿੰਘ ਹਵਾਰਾ ਨੂੰ ਅਕਤੂਬਰ 1988 ''ਚ ਪਿੰਡ ਮਾਣੇਮਾਜਰਾ ਤੋਂ ਗੈਰ ਕਾਨੂੰਨੀ ਹਥਿਆਰਾਂ ਸਮੇਤ ਗ੍ਰਿਫਤਾਰ ਕੀਤਾ ਗਿਆ ਸੀ, ਜਿਸ ਕਾਰਨ ਪੁਲਸ ਨੇ ਹਵਾਰਾ ''ਤੇ 5 ਟਾਡਾ ਐਕਟ ਅਧੀਨ ਮਾਮਲਾ ਦਰਜ ਕੀਤਾ ਸੀ। 
ਇਸ ਮਾਮਲੇ ''ਚ ਹਵਾਰਾ ਦੀ ਸੁਣਵਾਈ ਸਪੈਸ਼ਲ ਜੱਜ ਸੁਨੀਤਾ ਦੀ ਅਦਾਲਤ ''ਚ ਵੀਡੀਓ ਕਾਨਫਰੰਸਿੰਗ ਰਾਹੀਂ ਕੀਤੀ ਗਈ। ਮਾਮਲੇ ਸੰਬੰਧੀ ਪੁਲਸ ਹਵਾਰਾ ਦੇ ਖਿਲਾਫ ਸਬੂਤ ਪੇਸ਼ ਕਰਨ ਲਈ ਅਸਫਲ ਰਹੀ, ਜਿਸ ਕਾਰਨ ਉਸ ਨੂੰ ਬਰੀ ਕਰ ਦਿੱਤਾ ਗਿਆ। 

author

Babita Marhas

News Editor

Related News