ਤਿਹਾੜ ਜੇਲ ਅਧਿਕਾਰੀਆਂ ਨੇ ਹਵਾਰਾ ਨੂੰ ਪੇਸ਼ ਨਹੀਂ ਕੀਤਾ, ਅਗਲੀ ਪੇਸ਼ੀ 20 ਨੂੰ

Friday, Dec 22, 2017 - 07:13 AM (IST)

ਤਿਹਾੜ ਜੇਲ ਅਧਿਕਾਰੀਆਂ ਨੇ ਹਵਾਰਾ ਨੂੰ ਪੇਸ਼ ਨਹੀਂ ਕੀਤਾ, ਅਗਲੀ ਪੇਸ਼ੀ 20 ਨੂੰ

ਖਰੜ(ਅਮਰਦੀਪ)–ਪੰਜਾਬ ਦੇ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੇ ਮੁੱਖ ਕਾਤਲ ਭਾਈ ਜਗਤਾਰ ਸਿੰਘ ਹਵਾਰਾ ਖਿਲਾਫ ਥਾਣਾ ਸਦਰ ਖਰੜ ਵਿਖੇ 15 ਜੂਨ 2005 ਨੂੰ ਅਸਲਾ ਐਕਟ ਦੀ ਧਾਰਾ 25 ਤੇ ਧਮਾਕਾਖੇਜ਼ ਸਮੱਗਰੀ ਬਾਰੂਦ ਦੀ ਧਾਰਾ 4/5 ਤਹਿਤ ਮਾਮਲਾ ਦਰਜ ਕੀਤਾ ਹੋਇਆ ਹੈ। ਇਸ ਕੇਸ ਵਿਚ ਕੋਈ ਅਦਾਲਤੀ ਕਾਰਵਾਈ ਨਾ ਹੋਣ ਕਾਰਨ ਕੇਸ ਦੀ ਸਥਿਤੀ ਰਿਪੋਰਟ ਜਾਣਨ ਲਈ 1 ਮਾਰਚ 2017 ਨੂੰ ਖਰੜ ਦੀ ਮਾਣਯੋਗ ਅਦਾਲਤ ਵਿਚ ਹਵਾਰਾ ਦੇ ਵਕੀਲ ਭਾਈ ਜਸਪਾਲ ਸਿੰਘ ਮੰਝਪੁਰਾ ਨੇ ਅਰਜ਼ੀ ਦਾਇਰ ਕੀਤੀ ਸੀ। ਇਸ ਬਾਰੇ ਮਾਣਯੋਗ ਜੱਜ ਨੇ ਭਾਈ ਹਵਾਰਾ ਨੂੰ ਤਿਹਾੜ ਜੇਲ ਦਿੱਲੀ ਤੋਂ ਪ੍ਰੋਡਕਸ਼ਨ ਵਾਰੰਟ 'ਤੇ ਲਿਆਉਣ ਲਈ ਸਦਰ ਪੁਲਸ ਖਰੜ ਨੂੰ ਹੁਕਮ ਜਾਰੀ ਕੀਤੇ ਸਨ ਪਰ ਤਿਹਾੜ ਜੇਲ ਦੇ ਅਧਿਕਾਰੀਆਂ ਵਲੋਂ ਹਵਾਰਾ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਨਾ ਭੇਜੇ ਜਾਣ ਕਾਰਨ ਇਸ ਮਾਮਲੇ ਦੀ ਅਗਲੀ ਤਰੀਕ ਮਾਣਯੋਗ ਜੱਜ ਨੇ 20 ਜਨਵਰੀ 2018 'ਤੇ ਪਾ ਦਿੱਤੀ ਹੈ। 


Related News