ਜਗਰਾਓਂ ''ਚ ਕਿਸਾਨਾਂ ਦੀ ''ਮਹਾਂਰੈਲੀ'' ਅੱਜ, ਪੰਜਾਬ ਨੂੰ ਮਿਲੇਗਾ ਨਵਾਂ ਹੁਲਾਰਾ
Thursday, Feb 11, 2021 - 11:11 AM (IST)
![ਜਗਰਾਓਂ ''ਚ ਕਿਸਾਨਾਂ ਦੀ ''ਮਹਾਂਰੈਲੀ'' ਅੱਜ, ਪੰਜਾਬ ਨੂੰ ਮਿਲੇਗਾ ਨਵਾਂ ਹੁਲਾਰਾ](https://static.jagbani.com/multimedia/2021_2image_11_09_191243753rally11.jpg)
ਜਗਰਾਓਂ : ਦੇਸ਼ ਦੇ ਕਿਸਾਨਾਂ ਵੱਲੋਂ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਦਿੱਲੀ ਵਿਖੇ ਦਿੱਤੇ ਜਾ ਰਹੇ ਧਰਨੇ ਤੋਂ ਬਾਅਦ ਪੰਜਾਬ 'ਚ ਮਹਾਂਪੰਚਾਇਤ ਅਤੇ ਵਿਸ਼ਾਲ ਰੈਲੀਆਂ ਕਰਨ ਦਾ ਪ੍ਰੋਗਰਾਮ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਦੀ ਸ਼ੁਰੂਆਤ ਅੱਜ ਮਾਲਵੇ ਦੀ ਧਰਤੀ ਤੋਂ ਹੋ ਰਹੀ ਹੈ।
ਮਾਲਵੇ ਦੀ ਇਤਿਹਾਸਕ ਨਗਰੀ ਜਗਰਾਓਂ 'ਚ ਕਿਸਾਨਾਂ ਦਾ ਵੱਡਾ ਇਕੱਠ ਹੋਣ ਜਾ ਰਿਹਾ ਹੈ, ਜਿਸ 'ਚ ਕਿਸਾਨ ਨੇਤਾ ਬਲਵੀਰ ਸਿੰਘ ਰਾਜੇਵਾਲ, ਡਾ. ਦਰਸ਼ਨ ਪਾਲ, ਮਨਜੀਤ ਸਿੰਘ ਪੰਧੇਰ ਆਦਿ ਨੇਤਾ ਸੰਬੋਧਨ ਕਰਨਗੇ। ਇਸ ਵਿਸ਼ਾਲ ਰੈਲੀ ’ਚ ਇਲਾਕੇ ਦੇ ਕਿਸਾਨਾਂ, ਮਜ਼ਦੂਰਾਂ, ਆੜ੍ਹਤੀਆਂ ’ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਇਸ ਹੋਣ ਵਾਲੀ ਰੈਲੀ ’ਤੇ ਰਾਜਸੀ ਮਾਹਿਰਾਂ ਦੀਆਂ ਨਜ਼ਰਾਂ ਵੀ ਟਿਕੀਆਂ ਹੋਈਆਂ ਹਨ ਕਿਉਂਕਿ ਚੋਣ ਦਾ ਵਰ੍ਹਾ ਹੋਣ ਕਰ ਕੇ ਕਾਂਗਰਸ, ਅਕਾਲੀ ਅਤੇ ਆਪ ਨੂੰ ਹੱਥਾਂ-ਪੈਰਾਂ ਦੀ ਪਈ ਹੋਈ ਹੈ।
ਇਹ ਵੀ ਪੜ੍ਹੋ : ਕਿਸਾਨੀ ਅੰਦੋਲਨ ਦਰਮਿਆਨ 'ਭਾਜਪਾ' ਲਈ ਬੁਰੀ ਖ਼ਬਰ, ਹੁਣ ਇਸ ਆਗੂ ਨੇ ਦਿੱਤਾ ਅਸਤੀਫ਼ਾ
ਕਿਧਰੇ ਦਿੱਲੀ ਧਰਨੇ ’ਤੇ ਬੈਠੇ ਕਿਸਾਨ ਆਪਣਾ ਗਰੁੱਪ ਬਣਾ ਕੇ ਜਾਂ ਵੱਡਾ ਮਿਸ਼ਨ ਖੜ੍ਹਾ ਕਰ ਕੇ ਉਨ੍ਹਾਂ ਨੂੰ ਪੜ੍ਹਨੇ ਨਾ ਪਾ ਦੇਣ ਕਿਉਂਕਿ ਪਿਛਲੇ 6 ਮਹੀਨਿਆਂ ਤੋਂ ਪੰਜਾਬ ’ਚ ਸਾਰੀਆਂ ਪਾਰਟੀਆਂ ਨੂੰ ਕਿਸਾਨਾਂ ਅਤੇ ਹੋਰਨਾਂ ਨੇ ਨਜ਼ਰਅੰਦਾਜ਼ ਕੀਤਾ ਹੋਇਆ ਹੈ। ਸਿਰਫ ਕਿਸਾਨਾਂ ਦੇ ਝੰਡੇ ਦੀ ਸਰਦਾਰੀ ਹੈ। ਇਸ ਲਈ ਕਿਸਾਨਾਂ ਦੀ ਇਹ ਪਹਿਲੀ ਰੈਲੀ ਦੇਖਦੇ ਹਾਂ ਕਿ ਕੀ ਸੰਕੇਤ ਦਿੰਦੀ ਹੈ।
ਨੋਟ : ਕਿਸਾਨੀ ਸੰਘਰਸ਼ ਨਾਲ ਸਬੰਧਿਤ ਪੰਜਾਬ 'ਚ ਹੋਣ ਵਾਲੀਆਂ ਮਹਾਂਰੈਲੀਆਂ ਬਾਰੇ ਦਿਓ ਆਪਣੀ ਰਾਏ