ਜੱਗੂ ਭਗਵਾਨਪੁਰੀਆ ਨੂੰ Fake Encounter ਦਾ ਡਰ! ਸਖ਼ਤ ਸੁਰੱਖਿਆ ਹੇਠ ਲਿਆਂਦਾ ਗਿਆ ਪੰਜਾਬ
Thursday, Oct 30, 2025 - 10:36 AM (IST)
ਚੰਡੀਗੜ੍ਹ/ਗੁਰਦਾਸਪੁਰ (ਗੰਭੀਰ, ਗੁਰਪ੍ਰੀਤ) : ਗੈਂਗਸਟਰ ਜਗਦੀਪ ਸਿੰਘ ਉਰਫ਼ ਜੱਗੂ ਭਗਵਾਨਪੁਰੀਆ ਨੇ ਆਪਣੀ ਸੁਰੱਖਿਆ ਨੂੰ ਲੈ ਕੇ ਹਾਈਕੋਰਟ ’ਚ ਪਟੀਸ਼ਨ ਦਾਖ਼ਲ ਕੀਤੀ ਹੈ। ਉਸ ਨੇ ਖ਼ਦਸ਼ਾ ਪ੍ਰਗਟਾਇਆ ਹੈ ਕਿ ਪੁਲਸ ਹਿਰਾਸਤ ’ਚ ਉਸ ਨੂੰ ‘ਫ਼ਰਜ਼ੀ ਮੁਕਾਬਲੇ’ ਦੇ ਨਾਂ ’ਤੇ ਖ਼ਤਮ ਕੀਤਾ ਜਾ ਸਕਦਾ ਹੈ ਜਾਂ ਦੁਸ਼ਮਣ ਗੈਂਗਸਟਰ ਹਮਲਾ ਕਰ ਸਕਦੇ ਹਨ। ਇਸ ਸਮੇਂ ਉਹ ਅਸਾਮ ਦੀ ਸਿਲਚਰ ਕੇਂਦਰੀ ਜੇਲ੍ਹ ’ਚ ਵੱਖ-ਵੱਖ ਮਾਮਲਿਆਂ ’ਚ ਹਿਰਾਸਤ ’ਚ ਸੀ।
ਇਹ ਵੀ ਪੜ੍ਹੋ : ਵਾਹਨ ਚਾਲਕਾਂ ਲਈ ਵੱਡੀ ਖ਼ਬਰ, ਲਾਜ਼ਮੀ ਹੋਣ ਜਾ ਰਿਹਾ ਇਹ Rule, ਧਿਆਨ ਨਾਲ ਪੜ੍ਹ ਲਓ ਖ਼ਬਰ
ਉਸ ਨੇ ਹਾਈਕੋਰਟ ਤੋਂ ਸੁਰੱਖਿਆ ਨੂੰ ਲੈ ਕੇ ਵਿਸ਼ੇਸ਼ ਨਿਰਦੇਸ਼ ਜਾਰੀ ਕਰਨ ਦੀ ਮੰਗ ਕੀਤੀ ਹੈ। ਉਸ ਨੇ ਪਟੀਸ਼ਨ ਰਾਹੀਂ ਮੰਗ ਕੀਤੀ ਹੈ ਕਿ ਹਿਰਾਸਤ ’ਚ ਜੀਵਨ ਅਤੇ ਆਜ਼ਾਦੀ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ। ਪੁਲਸ ਕਾਰਵਾਈ ਦੌਰਾਨ ਹੱਥਕੜੀ ਤੇ ਬੇੜੀਆਂ ਲਾਈਆਂ ਜਾਣ ਤਾਂ ਕਿ ਸੁਰੱਖਿਆ ’ਚ ਕੁਤਾਹੀ ਨਾ ਹੋਵੇ ਤੇ ਉਸ ਨੂੰ ਸੀ. ਸੀ. ਟੀ. ਵੀ. ਨਿਗਰਾਨੀ ਵਾਲੇ ਖੇਤਰ ’ਚ ਰੱਖਣ ਦੇ ਨਾਲ ਹੀ ਹਰ ਕਾਰਵਾਈ ਦੀ ਵੀਡੀਓ ਰਿਕਾਰਡਿੰਗ ਲਾਜ਼ਮੀ ਕੀਤੀ ਜਾਵੇ।
ਇਹ ਵੀ ਪੜ੍ਹੋ : ਪੰਜਾਬ ਦੇ 3 ਲੱਖ ਵਿਦਿਆਰਥੀਆਂ ਲਈ ਅਹਿਮ ਖ਼ਬਰ, ਸਰਕਾਰ ਨੇ ਸ਼ੁਰੂ ਕੀਤਾ ਇਹ ਪ੍ਰੋਗਰਾਮ
ਅਸਾਮ ਤੋਂ ਲਿਆਂਦਾ ਗਿਆ ਪੰਜਾਬ
ਜਾਣਕਾਰੀ ਮੁਤਾਬਕ ਜੱਗੂ ਭਗਵਾਨਪੁਰੀਆ ਨੂੰ ਬੀਤੀ ਦੇਰ ਰਾਤ ਬਟਾਲਾ ਪੁਲਸ ਵਲੋਂ ਅਸਾਮ ਤੋਂ ਪੰਜਾਬ ਪ੍ਰੋਡਕਸ਼ਨ ਵਾਰੰਟ 'ਤੇ ਲਿਆਂਦਾ ਗਿਆ ਸੀ। ਬਟਾਲਾ ਪੁਲਸ ਵਲੋਂ ਅੱਜ ਭਾਰੀ ਪੁਲਸ ਨਿਗਰਾਨੀ ਹੇਠ ਜੱਗੂ ਨੂੰ ਬਟਾਲਾ ਅਦਾਲਤ 'ਚ ਪੇਸ਼ ਕੀਤਾ ਗਿਆ, ਜਿਸ ਦੇ ਮੱਦੇਨਜ਼ਰ ਅਦਾਲਤ ਨੇ ਜੱਗੂ ਭਗਵਾਨਪੁਰੀਆ ਨੂੰ 3 ਦਿਨਾਂ ਦੇ ਰਿਮਾਂਡ 'ਤੇ ਭੇਜ ਦਿੱਤਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
